ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਜਿੱਤੇ 38 ਤਗ਼ਮੇ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾ ਅਤੇ ਗਗਨਦੀਪ ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਨੇ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਗੱਡੇ ਝੰਡੇ, ਜਿੱਤੇ 38 ਤਗ਼ਮੇ
Publish Date: Fri, 25 Sep 2026 08:03 PM (IST)
Updated Date: Fri, 25 Sep 2026 08:06 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ) ਵਿੱਚ ਚੱਲ ਰਹੀ ਗਗਨ ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ 29 ਤੋਂ 31 ਅਗਸਤ ਤੱਕ ਹੋਈ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਡਰ-11 ਤੋਂ ਲੈ ਕੇ ਅੰਡਰ-19, ਸੀਨੀਅਰ ਤੇ 35 ਉਮਰ ਵਰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਦੇ ਖਿਡਾਰੀਆਂ ਨੇ ਕੁੱਲ 38 ਤਗ਼ਮੇ ਜਿੱਤ ਕੇ ਰੇਲ ਕੋਚ ਫੈਕਟਰੀ (ਆਰਸੀਐੱਫ) ਤੇ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ ਅਕੈਡਮੀ ਦੇ ਪ੍ਰਤਿਭਾਵਾਨ ਖਿਡਾਰੀਆਂ ਨੇ ਆਪਣੀ ਮਿਹਨਤ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਗ਼ਮਾ ਜੇਤੂਆਂ ਵਿੱਚ ਦੈਵਿਆ ਕੌਰਾ (ਸੋਨ ਤੇ ਚਾਂਦੀ), ਅਗਮਜੋਤ ਕੌਰ (ਸੋਨ), ਅਕਸ (ਚਾਂਦੀ), ਕੇਵਲਿਨ ਕੌਰ (ਸੋਨ ਤੇ ਚਾਂਦੀ), ਸ਼ਰੁਤੀ ਠਾਕੁਰ (ਚਾਂਦੀ), ਰਹਿਤਮਾਨ ਵਿਰਦੀ (ਸੋਨ ਤੇ ਚਾਂਦੀ), ਸ਼ੁਭ ਕਰਮਨ ਸਿੰਘ (ਚਾਂਦੀ), ਵਿਹਾਨ (ਸੋਨ), ਸ਼ੌਮਿਕ ਗੁਪਤਾ (ਚਾਂਦੀ), ਮੇਧਾਂਸ਼ (ਸੋਨ ਤੇ ਚਾਂਦੀ), ਪ੍ਰਿਯੰਕਾ (ਚਾਂਦੀ), ਨਿਮਰਤ (ਸੋਨ ਤੇ ਚਾਂਦੀ), ਆਰਵ ਚੱਢਾ (ਸੋਨ), ਅਗਮਜੋਤ ਸਿੰਘ ਤੇ ਹਰਕੀਰਤ ਸਿੰਘ (ਚਾਂਦੀ), ਆਰਵੀ (ਸੋਨ), ਵਿਧੀ (ਚਾਂਦੀ), ਅਨੁਰਾਗ ਪਟੇਲ ਤੇ ਮਨਵੀਰ ਸਿੰਘ (ਚਾਂਦੀ), ਮਨਪ੍ਰੀਤ ਸਿੰਘ (ਚਾਂਦੀ) ਤੇ ਨਿਸ਼ਾਦ ਕੌਰਾ (ਚਾਂਦੀ) ਸ਼ਾਮਲ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਵੱਖ-ਵੱਖ ਸਿੰਗਲਜ਼, ਡਬਲਜ਼ ਤੇ ਮਿਕਸਡ ਡਬਲਜ਼ ਸ਼੍ਰੇਣੀਆਂ ਵਿੱਚ ਸ਼ਾਨਦਾਰ ਤਗ਼ਮੇ ਹਾਸਲ ਕੀਤੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ) ਦੇ ਸਕੱਤਰ ਭਰਤ ਰਾਜ ਨੇ ਇਸ ਇਤਿਹਾਸਕ ਸਫ਼ਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਸਾਰੇ ਜੇਤੂ ਖਿਡਾਰੀਆਂ ਤੇ ਕੋਚ ਗਗਨਦੀਪ ਸਿੰਘ ਨੂੰ ਵਧਾਈ ਦਿੱਤੀ। ਅਕੈਡਮੀ ਦੇ ਕੋਚ ਗਗਨਦੀਪ ਸਿੰਘ ਨੇ ਵੀ ਬੱਚਿਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਨਿਯਮਤ ਅਭਿਆਸ ਨੂੰ ਦਿੱਤਾ ਹੈ।