ਪੰਜਾਬ ਦੇ ਖਿਡਾਰੀਆਂ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ : ਵਾਲੀਆ
ਪੰਜਾਬ ਦੇ ਖਿਡਾਰੀਆਂ ਨੇ ਉੱਤਰੀ ਜ਼ੋਨ ਮੁਏ ਥਾਈ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ : ਰਾਜੀਵ ਵਾਲੀਆ
Publish Date: Sun, 15 Nov 2026 08:23 PM (IST)
Updated Date: Sun, 15 Nov 2026 08:24 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਨੌਰਥ ਜ਼ੋਨ ਮੁਏ ਥਾਈ ਚੈਂਪੀਅਨਸ਼ਿਪ ਜੰਮੂ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ। ਇਸ ਚੈਂਪੀਅਨਸ਼ਿਪ ਵਿੱਚ ਅੱਠ ਰਾਜਾਂ ਦੇ 380 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਮੁਏ ਥਾਈ ਟੀਮ ਦੇ ਮੁੰਡਿਆਂ ਤੇ ਕੁੜੀਆਂ ਨੇ ਕੋਚ ਨੀਲਮ, ਪ੍ਰਿੰਸ ਕੋਲ ਤੇ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਹਿੱਸਾ ਲਿਆ। ਯੂਨਾਈਟਿਡ ਮੁਏ ਥਾਈ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਾਮ ਚੌਧਰੀ ਚੈਂਪੀਅਨਸ਼ਿਪ ਵਿੱਚ ਵਿਸ਼ੇਸ਼ ਮਹਿਮਾਨ ਸਨ। ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚੈਂਪੀਅਨਸ਼ਿਪ ਜਿੱਤੀ। ਪਹਿਲੇ ਸਥਾਨ ਦੀਆਂ ਜੇਤੂਆਂ ਨੀਲਮ, ਗੌਰਵ ਕੁਮਾਰ ਤੇ ਅਰਸ਼ਜੀਤ ਕੌਰ; ਦੂਜੇ ਸਥਾਨ ਦੀਆਂ ਜੇਤੂਆਂ ਮੁਸਕਾਨ, ਹਰਪ੍ਰੀਤ ਕੌਰ, ਅੰਸ਼ਿਕਾ ਜਸਵਾਲ, ਜਸਕਰ ਪਟੇਲ ਤੇ ਭਾਵਿਕ ਚੱਢਾ; ਤੇ ਤੀਜੇ ਸਥਾਨ ਦੀਆਂ ਜੇਤੂਆਂ ਗੁਰਨੂਰ ਸਿੰਘ, ਆਕਾਸ਼ਦੀਪ ਸਿੰਘ, ਦਿਲਬਾਜ਼ ਸਿੰਘ, ਬਲਕਰਨ ਸਿੰਘ, ਮਨਵੀਰ ਤੇ ਵਿਧੀ ਨੇ ਪੰਜਾਬ ਟੀਮ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਯੁਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ, ਐਮੇਚਿਓਰ ਮੁਏ ਥਾਈ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਮਮਤਾ ਤੇ ਜਨਰਲ ਸਕੱਤਰ ਮਹਿੰਦਰ ਪਾਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।