ਪੱਤਰਕਾਰ ਅਮਰ ਪਾਸੀ ਤੇ ਜਾਨਲੇਵਾ ਹਮਲਾ
ਫਗਵਾੜਾ ਦੇ ਪੱਤਰਕਾਰ ਅਮਰ ਪਾਸੀ ਤੇ ਜਾਨਲੇਵਾ ਹਮਲਾ
Publish Date: Wed, 25 Mar 2026 10:42 PM (IST)
Updated Date: Thu, 26 Mar 2026 04:11 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਫਗਵਾੜਾ ਦੇ ਸੀਨੀਅਰ ਪੱਤਰਕਾਰ ਅਮਰ ਕਿਸ਼ੋਰ ਪਾਸੀ ਤੇ ਕੁਝ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ |ਚ ਉਹ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਦੋ ਤੋਂ ਤਿੰਨ ਨੌਜਵਾਨਾਂ ਨੇ ਮੁਹੱਲਾ ਭਗਤ ਪੁਰਾ ਨਜਦੀਕ ਤੇਜ ਧਾਰਾ ਹਥਿਆਰਾਂ ਨਾਲ ਅਮਰ ਕਿਸ਼ੋਰ ਪਾਸੀ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਨ੍ਹਾਂ ਦੇ ਸਿਰ ਵਿੱਚ ਕਾਫੀ ਸੱਟ ਵੱਜੀ। ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੇ ਉਹ ਜੇਰੇ ਇਲਾਜ ਹਨ। ਮੌਕੇ ’ਤੇ ਸੂਚਨਾ ਮਿਲਦੇ ਸਾਰ ਐੱਸਐੱਚਓ ਸਤਨਾਮਪੁਰਾ ਗੁਰਨਾਮ ਸਿੰਘ ਪੁੱਜੇ ਤੇ ਜਾਂਚ ਸ਼ੁਰੂ ਕੀਤੀ।