- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਿਵਆਂਗ ਐਕਸ਼ਨ ਕਮੇਟੀ ਵੱਲੋਂ ਅੱਜ ਦਾ ਫਗਵਾੜਾ ਹਾਈਵੇ ਜਾਮ ਮੁਲਤਵੀ

ਅਸ਼ੀਸ਼ ਸ਼ਰਮਾ ਪੰਜਾਬੀ ਜਾਗਰਣ
ਫਗਵਾੜਾ : ਸਿਵਲ ਹਸਪਤਾਲ ਫਗਵਾੜਾ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਦਿਵਿਆਂਗ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਦੇ ਸਿੱਟੇ ਵਜੋਂ 9 ਅਕਤੂਬਰ ਨੂੰ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਹਲਕਾ ਇੰਚਾਰਜ ਫਗਵਾੜਾ ਆਮ ਆਦਮੀ ਪਾਰਟੀ ਤੇ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਤੇ ਦਿਵਿਆਂਗ ਐਕਸ਼ਨ ਕਮੇਟੀ ਦੇ ਆਗੂ ਸਰਬਜੀਤ ਸਿੰਘ ਚਾਚੋਕੀ ਦੇ ਦਖ਼ਲ ਉਪਰੰਤ ਧਰਨੇ ਤੋਂ ਇੱਕ ਦਿਨ ਪਹਿਲਾਂ ਬਲਾਕ ਫਗਵਾੜਾ ਦੇ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਪਛਾਣ ਪੱਤਰ ਯੂਡੀਆਈਡੀ ਮੈਡੀਕਲ ਸਰਟੀਫਿਕੇਟ ਬਣਾ ਦਿੱਤੇ ਗਏ ਹਨ। ਉਕਤ ਜਾਣਕਾਰੀ ਸਾਂਝੀ ਕਰਦਿਆਂ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਦਵਿੰਦਰ ਕੌਰ ਨਰੂੜ, ਇੰਚਾਰਜ ਕਪੂਰਥਲਾ ਪਲਵਿੰਦਰ ਕੁਮਾਰ ਪਿੰਦਾ ਸਾਬਕਾ ਪੰਚ, ਭਾਰਤ ਭੂਸ਼ਨ ਬਲਾਕ ਪ੍ਰਧਾਨ ਫਗਵਾੜਾ ਤੇ ਸਰਬਜੀਤ ਸਿੰਘ ਲਾਟੂ ਠੱਕਰਵਾਲ ਦਿਹਾਤੀ ਪ੍ਰਧਾਨ ਨੇ ਦੱਸਿਆ ਕਿ ਸਿਵਲ ਹਸਪਤਾਲ ਫਗਵਾੜਾ ਦੇ ਕੰਪਿਊਟਰ ਅਪਰੇਟਰ ਜਸਵੀਰ ਸਿੰਘ ਨੇ ਸਹਿਯੋਗ ਕਰਦਿਆਂ ਪੈਂਡਿੰਗ ਮੈਡੀਕਲ ਸਰਟੀਫਿਕੇਟ ਸੋਧ ਕੇ ਬਣਾਉਣ ਸਬੰਧੀ ਪੀਡੀਐੱਫ ਜਾਰੀ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਅੱਜ 9 ਅਕਤੂਬਰ ਦਾ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਇੱਕਾ-ਦੁੱਕਾ ਰਹਿੰਦੇ ਕੰਮ ਵੀ ਜਲਦੀ ਮੁਕੰਮਲ ਹੋਣ ਦਾ ਭਰੋਸਾ ਮਿਲਣ ’ਤੇ ਅਲਿਮਕੋ ਅਸੈੱਸਮੈਂਟ ਕੈਂਪ ਦੀ ਵੰਡ ਤੇ ਹੋਰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਨਾਲ਼ ਰੈਸਟ ਹਾਊਸ ਫਗਵਾੜਾ ਵਿਖੇ ਮਿਤੀ 13 ਅਕਤੂਬਰ ਦਿਨ ਮੰਗਲਵਾਰ ਨੂੰ ਬਲਾਕ ਫਗਵਾੜਾ ਇਕਾਈ ਦੀ ਮੀਟਿੰਗ ਤੈਅ ਹੋਈ ਹੈ।