ਹਲਕੇ ਦੇ ਵਿਕਾਸ ਲਈ ਇਕਜੁੱਟ ਹੋਣ ਹਲਕੇ ਲੋਕ : ਚਾਹਲ ਹਲਕੇ ਦੀ ਤਰੱਕੀ,ਖੁਸ਼ਹਾਲੀ ਤੇ ਵਿਕਾਸ ਦੇ ਲਈ ਹਲਕੇ ਲੋਕ ਇਕਜੁੱਟ ਹੋਣ-ਮਲਵਿੰਦਰ ਸਿੰਘ ਚਾਹਲ
Publish Date: Thu, 05 Nov 2026 08:24 PM (IST)
Updated Date: Thu, 05 Nov 2026 08:26 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹੁਣ ਸਮਾਂ ਆ ਗਿਆ ਹੈ ਕਿ ਹਲਕੇ ਦੀ ਤਰੱਕੀ, ਖੁਸ਼ਹਾਲੀ ਤੇ ਵਿਕਾਸ ਦੇ ਲਈ ਹਲਕੇ ਦੇ ਲੋਕ ਇਕਜੁੱਟ ਹੋਕੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਇੱਕ ਮਜ਼ਬੂਤ ਤੇ ਸਿਹਤਮੰਦ ਲੋਕਤੰਤਰ ਦੇ ਨਿਰਮਾਣ ਲਈ ਇਮਾਨਦਾਰ, ਪਾਰਦਰਸ਼ੀ ਤੇ ਜ਼ਿੰਮੇਵਾਰ ਉਮੀਦਵਾਰ ਨੂੰ ਵੋਟ ਦੇਣ। ਇਹ ਗੱਲ ਅਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਜਦੋਂ ਵੋਟਰ ਬਿਨਾਂ ਕਿਸੇ ਲਾਲਚ, ਡਰ ਜਾਂ ਪੱਖਪਾਤ ਦੇ ਸਹੀ ਨੀਅਤ ਵਾਲੇ ਪ੍ਰਤੀਨਿਧਾਂ ਦੀ ਚੋਣ ਕਰਦੇ ਹਨ, ਤਾਂ ਸ਼ਾਸਨ ਵਿੱਚ ਜਵਾਬਦੇਹੀ ਤੇ ਲੋਕ-ਪੱਖੀ ਵਿਕਾਸ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਕਿਹਾ ਮੇਰੇ ਲਈ ਕਪੂਰਥਲਾ ਸਿਰਫ਼ ਇੱਕ ਹਲਕਾ ਨਹੀਂ, ਮੇਰਾ ਆਪਣਾ ਪਰਿਵਾਰ ਹੈ। ਕਪੂਰਥਲੇ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀ ਖੁਸ਼ਹਾਲੀ ਲਈ ਸਮਰਪਿਤ ਹੋਣਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ। ਉਨ੍ਹਾਂ ਕਿਹਾ ਕਪੂਰਥਲੇ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣਾ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਤੇ ਹਰ ਵਿਅਕਤੀ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਮੇਰਾ ਵਚਨ ਹੈ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਹਿੱਤਾਂ ਲਈ ਨਹੀਂ, ਸਗੋਂ ਸਿਰਫ਼ ਜਨਤਾ ਦੀ ਭਲਾਈ ਤੇ ਹਲਕੇ ਵਿਕਸ ਲਈ ਚੋਣ ਲੜ ਰਹੇ। ਉਨ੍ਹਾਂ ਕਿਹਾ ਰਾਜਨੀਤੀ ਉਨ੍ਹਾਂ ਦੇ ਲਈ ਕੋਈ ਵਪਾਰ ਜਾਂ ਨੌਕਰੀ ਨਹੀਂ, ਬਲਕਿ ਸਮਾਜ ਤੇ ਇਲਾਕੇ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਹੀ ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਰਾਜਨੀਤੀ ਆਪਣੇ ਨੈਤਿਕ ਮੁੱਲਾਂ ’ਤੇ ਚੱਲਦੀ ਹੈ, ਤਾਂ ਇਹ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਸਭ ਤੋਂ ਵੱਡਾ ਸਾਧਨ ਬਣਦੀ ਹੈ। ਮੰਮੂ ਚਾਹਲ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਰਾਜਨੀਤੀ ਦਾ ਜੋ ਹਾਲ ਹੋ ਚੁੱਕਾ ਹੈ, ਉਹ ਬਹੁਤ ਚਿੰਤਾਜਨਕ ਹੈ। ਜਦੋਂ ਸਿਆਸਤ ਨੂੰ ਲੋਕ ਸੇਵਾ ਦੀ ਥਾਂ ਇੱਕ ਲਾਹੇਵੰਦ ਬਿਜ਼ਨੈੱਸ ਮੰਨ ਲਿਆ ਜਾਵੇ, ਤਾਂ ਨੁਕਸਾਨ ਹਮੇਸ਼ਾ ਆਮ ਜਨਤਾ ਦਾ ਹੀ ਹੁੰਦਾ ਹੈ।