ਅਕਾਲੀ ਦਲ ਅੰਮ੍ਰਿਤਸਰ ਨੂੰ ਜਿਤਾ ਕੇ ਇਕ ਮੌਕਾ ਦੇਣ ਲੋਕ : ਡਾ. ਜੱਖੂ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਤਾ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇਣ - ਡਾ. ਹਰਜਿੰਦਰ ਜੱਖੂ
Publish Date: Thu, 12 Nov 2026 06:12 PM (IST)
Updated Date: Thu, 12 Nov 2026 06:15 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੱਬਰਾਂ ਦੀ ਇਤਿਹਾਸਕ ਧਰਤੀ ਕੋਟ ਫਤੂਹੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਦੋਆਬਾ ਜ਼ੋਨ ਦੇ ਇੰਚਾਰਜ ਤੇ ਮੁੱਖ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ ਦੀ ਪ੍ਰਧਾਨਗੀ ਹੇਠ ਬੇਗਮਪੁਰਾ ਖ਼ਾਲਸਾ ਲਹਿਰ ਤਹਿਤ ਬੇਗ਼ਮਪੁਰਾ ਪੰਥਕ ਇਕੱਠ ਕਰਵਾਇਆ ਗਿਆ, ਜਿਸ ਵਿੱਚ ਦੋਆਬਾ ਜ਼ੋਨ ਦੇ ਸਮੂਹ ਹਲਕਾ ਇੰਚਾਰਜਾਂ, ਜ਼ੋਨ ਕਮੇਟੀਆਂ ਤੇ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਕੱਠ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਤੇ ਡਾ. ਹਰਜਿੰਦਰ ਸਿੰਘ ਜੱਖੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਇਮਾਨ ਸਿੰਘ ਮਾਨ ਨੇ ਬੇਗਮਪੁਰਾ ਦੇ ਸੰਕਲਪ ਨੂੰ ਸਮਾਜਿਕ ਬਰਾਬਰੀ, ਮਨੁੱਖੀ ਸਨਮਾਨ ਤੇ ਭਾਈਚਾਰਕ ਸਾਂਝ ਨਾਲ ਜੋੜਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਿੱਤੇ ਬਰਾਬਰੀ ਤੇ ਸਰਬਸਾਂਝੀਵਾਲਤਾ ਦੇ ਸੰਦੇਸ਼ ਨੂੰ ਉਭਾਰਿਆ। ਉਨ੍ਹਾਂ ਦੇ ਵਿਚਾਰਾਂ ਦਾ ਕੇਂਦਰ ਅਜਿਹੇ ਸਮਾਜ ਦੀ ਸਥਾਪਨਾ ਰਿਹਾ, ਜਿੱਥੇ ਕਿਸੇ ਵੀ ਮਨੁੱਖ ਨਾਲ ਜਾਤ-ਪਾਤ, ਊਚ-ਨੀਚ ਜਾਂ ਸਮਾਜਿਕ ਵਿਤਕਰੇ ਦੇ ਆਧਾਰ ਤੇ ਭੇਦਭਾਵ ਨਾ ਹੋਵੇ। ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਸਿੱਖਿਆ, ਸਮਾਨਤਾ, ਸੰਵਿਧਾਨਕ ਅਧਿਕਾਰਾਂ ਤੇ ਸਮਾਜਿਕ ਨਿਆਂ ਦੀ ਮਹੱਤਤਾ ਨੂੰ ਵੀ ਸਾਹਮਣੇ ਰੱਖਿਆ। ਬੇਗਮਪੁਰਾ ਦਾ ਸੰਕਲਪ ਮਨੁੱਖੀ ਬਰਾਬਰੀ ਤੇ ਸਨਮਾਨ ਦੀ ਸੋਚ ਨੂੰ ਅੱਗੇ ਵਧਾਉਣ ਵਾਲਾ ਵਿਚਾਰ ਹੈ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸਿਧਾਂਤਾਂ, ਕੌਮੀ ਹੱਕਾਂ, ਸਮਾਜਿਕ ਨਿਆਂ ਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਅਹਿਮ ਦੱਸਦਿਆਂ ਪਾਰਟੀ ਵਰਕਰਾਂ ਨੂੰ ਜਥੇਬੰਦਕ ਮਜ਼ਬੂਤੀ ਤੇ ਲੋਕਾਂ ਤੱਕ ਆਪਣੀ ਵਿਚਾਰਧਾਰਾ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਮਾਨ ਨੇ ਕਿਹਾ ਕਿ 6 ਦਸੰਬਰ ਨੂੰ ਟਾਂਡਾ ਦੀ ਦਾਣਾ ਮੰਡੀ ਵਿਖੇ ਬੇਗ਼ਮਪੁਰਾ ਖਾਲਸਾ ਪੰਥਕ ਕਾਨਫਰੰਸ ਕਰਕੇ ਆਉਣ ਵਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦਾ ਆਗਾਜ਼ ਤੇ ਨਸ਼ਿਆ ਵਿਰੁੱਧ ਜਹਾਦ ਛੇੜਿਆ ਜਾਵੇਗਾ। ਇਸ ਮੌਕੇ ਪਾਰਟੀ ਵੱਲੋਂ ਆਗਾਮੀ ਚੋਣਾਂ ਲਈ ਚੋਣ ਮੈਨੀਫੈਸਟੋ ਤੇ ਉਮੀਦਵਾਰਾਂ ਦੇ ਐਲਾਨ ਸਬੰਧੀ ਵੀ ਜਾਣਕਾਰੀ ਦੇਣ ਦੀ ਗੱਲ ਕਹੀ ਗਈ। ਕੋਟ ਫਤੂਹੀ ਦੀ ਧਰਤੀ ਤੋਂ ਬੇਗਮਪੁਰਾ, ਸਮਾਜਿਕ ਬਰਾਬਰੀ ਤੇ ਲੋਕ ਹੱਕਾਂ ਦਾ ਸੁਨੇਹਾ ਦੇਣ ਦੇ ਨਾਲ ਪਾਰਟੀ ਵੱਲੋਂ ਦੋਆਬਾ ਖੇਤਰ ਵਿੱਚ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ ਅੱਗੇ ਵਧਾਉਣ ਦਾ ਸੰਕੇਤ ਦਿੱਤਾ ਗਿਆ। ਇਸ ਮੌਕੇ ਪਾਰਟੀ ਦੇ ਬੁਲਾਰੇ ਤੇ ਦੋਆਬਾ ਜ਼ੋਨ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਨੇ ਜਿੱਥੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਉੱਥੇ ਹੀ ਉਨ੍ਹਾਂ ਬੱਬਰਾਂ ਦੀ ਧਰਤੀ ਪਿੰਡ ਕੋਟਫਤੂਹੀ ਦੀ ਸਟੇਜ ਤੋਂ ਬੇਗਮਪੁਰਾ ਖ਼ਾਲਸਾ ਲਹਿਰ ਦੀ ਸਫ਼ਲਤਾ ਲਈ ਇਕਜੁੱਟ ਹੋ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਜੱਖੂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਪੰਥ ਦੀ ਚੜਦੀ ਕਲਾ ਲਈ 2027 ਦੀਆ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਤਾ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ ਸਿੰਘ ਖੁਣਖੁਣ, ਬੀਬੀ ਮਨਜੀਤ ਕੌਰ ਖਾਲਸਾ, ਬੀਬੀ ਸੁਖਜੀਤ ਕੌਰ ਭਬਿਆਣਾ, ਮੁਖਤਿਆਰ ਸਿੰਘ ਸੋਢੀ, ਪਰਮਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਖਾਲਸਾ, ਕੁਲਵੀਰ ਸਿੰਘ ਗੜ੍ਹਸ਼ੰਕਰ, ਪ੍ਰਿੰਸੀਪਲ ਗੁਰਨਾਮ ਸਿੰਘ ਹੁਸ਼ਿਆਰਪੁਰ, ਇੰਜ.ਹੈਪੀ ਕੌਲ ਇੰਚਾਰਜ ਵਿਧਾਨ ਸਭਾ ਹਲਕਾ ਫਗਵਾੜਾ, ਜਗਦੀਸ਼ ਸਿੰਘ ਚੱਬੇਵਾਲ, ਹਰਵਿੰਦਰ ਸਿੰਘ ਹੀਰਾ, ਦਵਿੰਦਰ ਸਿੰਘ ਖਾਲਸਾ, ਬੀਬੀ ਰਾਜਵਿੰਦਰ ਕੌਰ, ਹੈੱਡ ਮਾਸਟਰ ਜਰਨੈਲ ਸਿੰਘ ਧੀਰ, ਚਰਨਵਰਿੰਦਰ ਸਿੰਘ, ਹਰਪ੍ਰੀਤ ਸਿੰਘ ਲਾਲੀ, ਨਵਤੇਜ ਸਿੰਘ ਧਾਮੀ, ਬੂਟਾ ਸਿੰਘ ਸਿੰਗੜੀਵਾਲਾ, ਅਕਬਰ ਸਿੰਘ ਬੂਰੇਜੱਟਾਂ, ਪਰਮਜੀਤ ਸਿੰਘ ਮੇਗੋਵਾਲ ਦੁਆਬਾ, ਮਾ. ਕੁਲਦੀਪ ਸਿੰਘ ਮਸੀਤੀ, ਗੁਰਬਿੰਦਰ ਸਿੰਘ ਮਿਆਣੀ, ਬਲਜਿੰਦਰ ਸਿੰਘ ਜੌਹਲ, ਅਮਨਦੀਪ ਸਿੰਘ ਜੌਹਲ, ਜਸਵੰਤ ਸਿੰਘ ਫੋਜੀ, ਕੁਲਵੰਤ ਸਿੰਘ ਲਾਲਪੁਰ ਭਾਣਾ, ਨੰਬਰਦਾਰ ਪਿਸ਼ੋਰਾ ਸਿੰਘ, ਕੁਲਦੀਪ ਸਿੰਘ ਗੜ੍ਹਸ਼ੰਕਰ, ਮਲਕੀਤ ਸਿੰਘ ਲਾਲਪੁਰ ਭਾਣਾ, ਮਿੰਟੂ ਮੋਨਾਕਲਾਂ, ਇੰਦਰਜੀਤ ਸਿੰਘ ਬੱਸੀਮਰੂਫ, ਵਰਿੰਦਰ ਸਿੰਘ ਹਾਰਟਾ, ਸਤਨਾਮ ਸਿੰਘ ਠੱਕਰਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਇਨਸਾਫ਼ ਪਸੰਦ ਲੋਕ ਹਾਜ਼ਰ ਸਨ।