ਆਪ-ਮੁਹਾਰੇ ਲੋਕ ਚੱਬੇਵਾਲ ਤੋਂ ਹੋ ਰਹੇ ਪ੍ਰਭਾਵਿਤ ਆਪ ਮੁਹਾਰੇ ਲੋਕ ਚੱਬੇਵਾਲ ਤੋਂ ਹੋ ਰਹੇ ਪ੍ਰਭਾਵਿਤ
Publish Date: Thu, 27 Aug 2026 08:20 PM (IST)
Updated Date: Thu, 27 Aug 2026 08:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਗਵਾੜਾ ਲਈ ਐਲਾਨੇ ਗਏ ਹਲਕਾ ਇੰਚਾਰਜ ਮੈਂਬਰ ਪਾਰਲੀਮੈਂਟ ਤੇ ਸੂਬਾ ਸਪੋਕਸ ਪਰਸਨ ਡਾ. ਰਾਜ ਕੁਮਾਰ ਚੱਬੇਵਾਲ ਦੀ ਇਮਾਨਦਾਰੀ, ਮਿਹਨਤ ਤੇ ਹਰ ਇੱਕ ਦੀ ਸੇਵਾ ਕਰਨ ਦੇ ਸੁਭਾਅ ਨਾਲ ਆਪ-ਮੁਹਾਰੇ ਲੋਕ ਬਾਕੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਅਜਿਹਾ ਹੀ ਕੁਝ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਫਗਵਾੜਾ ਦੇ ਮੁਹੱਲਾ ਹਾਜੀਪੁਰ, ਸਿਟੀ ਹਾਰਟ ਨਗਰ, ਵਾਰਡ ਨੰਬਰ 10, ਫਗਵਾੜਾ ਵਿਖੇ ਕੌਂਸਲਰ ਹਰਪ੍ਰੀਤ ਸਿੰਘ ਭੋਗਲ ਦੀ ਅਗਵਾਈ ਹੇਠ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਸੇਵਾਦਾਰ ਹਲਕਾ ਇੰਚਾਰਜ ਫਗਵਾੜਾ ਦਲਜੀਤ ਰਾਜੂ ਦਰਵੇਸ਼ ਪਿੰਡ, ਅਨੁਰਾਗ ਮਾਨਖੰਡ ਚੇਅਰਮੈਨ ਮਾਰਕੀਟ ਕਮੇਟੀ ਨੇ ਵੱਡੀ ਗਿਣਤੀ ਮੁਹੱਲਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਆਪ ਨਾਲ ਜੁੜੇ ਗੁਰਿੰਦਰ ਸਿੰਘ ਰਾਜੂ, ਹਰਜੀਤ ਸਿੰਘ ਵਾਲੀਆ, ਗੁਰਦੇਵ ਸਿੰਘ, ਰਾਜੂ ਵਾਲੀਆ, ਕੁਲਦੀਪ ਸਿੰਘ, ਅਮਰਜੀਤ ਸਿੰਘ, ਡਾ. ਕੁਲਦੀਪ ਸਿੰਘ, ਵਿਕਰਮ ਸਿੰਘ, ਹਰਪ੍ਰੀਤ ਸਿੰਘ, ਰਣਵੀਰ ਸਿੰਘ, ਅਮਰਵੀਰ ਕੌਰ, ਸਤਨਾਮ ਕੌਰ, ਗੁਰਦੀਪ ਕੌਰ, ਗੁਰਪ੍ਰੀਤ ਕੌਰ, ਨਰਿੰਦਰ ਸੈਣੀ, ਬਲਦੇਵ ਸਿੰਘ, ਜਗਜੀਤ ਸਿੰਘ, ਪ੍ਰਿਆ, ਜੋਤੀ, ਪਰਵੀਨ ਤੇ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਡਾ. ਚੱਬੇਵਾਲ ਦੀ ਵਧੀਆ ਸੋਚ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਐੱਮਪੀ ਡਾ. ਚੱਬੇਵਾਲ ਨੇ ਸਾਰੇ ਨਵੇਂ ਸਾਥੀਆਂ ਦਾ ਪਾਰਟੀ ਪਰਿਵਾਰ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।