- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਲੀਕੇ ਗਏ ਸੰਘਰਸ਼ਾਂ ਵਿੱਚ ਸਮੂਹ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ: ਭੱਟੀ ਨੇ ਜਾਣਗੇ*

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ (ਰਜਿ.) ਦੇ ਸੂਬਾ ਸਹਾਇਕ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ, ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਆਦਿ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਹਾਈਕੋਰਟ ਦੇ ਡੀਏ ਦੇ ਸੰਬੰਧ ਵਿੱਚ ਕੀਤੇ ਡਬਲ ਬੈਂਚ ਦੇ ਫੈਸਲੇ ਨੂੰ ਵੀ ਅਤਿਅੰਤ ਬੁਰੇ ਢੰਗ ਨਾਲ ਅਣਗੋਲਣ ਦੇ ਰੋਸ ਵਜੋਂ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਪੈਨਸ਼ਨਰਾਂ ਵੱਲੋ ਸੂਬਾ ਪੱਧਰ 'ਤੇ ਧਰਨੇ ਮੁਜ਼ਾਹਰੇ ਤੇ ਰੈਲੀਆਂ 12-13 ਸਤੰਬਰ ਨੂੰ ਕੈਬਨਿਟ ਮੰਤਰੀਆਂ ਤੇ 20-21 ਸਤੰਬਰ ਨੂੰ ਐੱਮਐੱਲਏ ਦੀਆਂ ਕੋਠੀਆਂ ਦਾ ਘਿਰਾਓ ਕਰਨਗੇ ਤੇ ਇਸ ਸਰਕਾਰ ਨੂੰ ਇਹ ਦੱਸ ਦੇਣਗੇ ਕਿ ਮੁਲਾਮ ਤੇ ਪੈਨਸ਼ਨਰ ਹੁਣ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਚੁੱਪ ਹੋ ਕੇ ਨਹੀਂ ਬੈਠਣਗੇ। ਸਮੁੱਚੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ, ਧਰਨੇ ਤੇ ਰੋਸ ਮੁਜ਼ਾਹਰਿਆਂ ਤੇ ਘਿਰਾਓ ਵਿੱਚ ਪੰਜਾਬ ਸਟੇਟ ਪੈਨਸ਼ਨਰ ਕਨਫੈੱਡਰੇਸ਼ਨ ਨਾਲ ਸੰਬੰਧਤ ਪੈਨਸ਼ਨਰਜ਼ ਹਜ਼ਾਰਾਂ ਦੀ ਗਿਣਤੀ ਵਿੱਚ, ਸੂਬਾ ਪ੍ਰਧਾਨ ਕਰਮ ਸਿੰਘ ਧਨੋਆ, ਕਾਰਜਕਾਰੀ ਪ੍ਰਧਾਨ ਪਿਆਰਾ ਸਿੰਘ ਜਲੰਧਰ, ਜਨਰਲ ਸਕੱਤਰ ਕੁਲਵਰਨ ਸਿੰਘ, ਵਿੱਤ ਸਕੱਤਰ ਮਦਨ ਲਾਲ ਮੰਨਣ, ਸਲਾਹਕਾਰ ਗੁਰਦੀਪ ਸਿੰਘ ਵਾਲੀਆ, ਸਰਪ੍ਰਸਤ ਅਜੀਤ ਸਿੰਘ ਫਤਿਹਚੱਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਤਰ੍ਹਾਂ ਨਾਲ ਸਹਿਯੋਗ ਤੇ ਸ਼ਮੂਲੀਅਤ ਕਰਨਗੇ। ਭੱਟੀ, ਕੌੜਾ, ਸੈਣੀ, ਬੰਗਾ ਨੇ ਕਿਹਾ ਕਿ ਜੇਕਰ ਮਾਣਯੋਗ ਅਦਾਲਤ ਦੇ ਫੈਸਲੇ ਮੁਤਾਬਕ 18 ਫੀਸਦੀ ਡੀਏ ਦੀਆਂ ਕਿਸ਼ਤਾਂ ਜਾਰੀ ਨਾ ਕੀਤੀਆਂ, ਮੈਡੀਕਲ ਭੱਤੇ ਵਿੱਚ ਵਾਧਾ ਨਾ ਕੀਤਾ, 2.59 ਗੁਣਾਂਕ ਜਾਰੀ ਨਾ ਕੀਤਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਮੈਬਰ 8 ਸਤੰਬਰ ਦੀ ਹੜਤਾਲ ਦੌਰਾਨ ਹੋਣ ਵਾਲੇ ਧਰਨੇ ਵਿੱਚ ਫ਼ਗਵਾੜਾ ਤੇ 12 ਸਤੰਬਰ ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਦੀ ਗੜ੍ਹਸ਼ੰਕਰ ਵਿਖੇ ਰਿਹਾਇਸ਼ ਦੇ ਘਿਰਾਓ ਵਿੱਚ ਸ਼ਾਮਲ ਹੋਣਗੇ। ਜੇ ਪੰਜਾਬ ਸਰਕਾਰ ਨੇ ਸਮੇਂ ਰਹਿੰਦੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਲਈ ਅਜੇ ਵੀ ਗੰਭੀਰਤਾ ਨਾਲ ਦਿਖਾਈ ਤਾਂ ਵਿਧਾਨ ਸਭਾ ਚੋਣਾਂ 2027 ਵਿੱਚ ਆਪ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਗੋਪਾਲ ਚੋਪੜਾ, ਪ੍ਰਮੋਦ ਕੁਮਾਰ ਜੋਸ਼ੀ, ਗੁਰਨਾਮ ਸਿੰਘ ਸੈਣੀ, ਸਤਪਾਲ ਸਿੰਘ ਖੱਟਕੜ, ਸੀਤਲ ਰਾਮ ਬੰਗਾ, ਹਰਭਜਨ ਲਾਲ ਕੌਲ, ਪਿਆਰਾ ਰਾਮ ਜੱਸੀ, ਕੇਕੇ ਪਾਂਡੇ, ਰਤਨ ਸਿੰਘ, ਜਗਦੀਸ਼ ਲਾਲ ਕਲੇਰ, ਪ੍ਰਿੰਸੀਪਲ ਤਰਸੇਮ ਸਿੰਘ, ਜੋਗਿੰਦਰ ਸਿੰਘ ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।