ਰਮਨਜੋਤ ਤੀਜੀ ਵਾਰ ਬਣੇ ਪਟਵਾਰ ਯੂਨੀਅਨ ਤਹਿਸੀਲ ਕਪੂਰਥਲਾ ਦੇ ਪ੍ਰਧਾਨ ਪਟਵਾਰੀ ਰਮਨਜੋਤ ਤੀਜੀ ਵਾਰ ਬਣੇ ਪਟਵਾਰ ਯੂਨੀਅਨ ਤਹਿਸੀਲ ਕਪੂਰਥਲਾ ਦੇ ਪ੍ਰਧਾਨ ਤੇ ਸੌਰਵ ਕੁਮਾਰ ਜਨਰਲ ਸਕੱਤਰ ਚੁਣੇ ਗਏ
Publish Date: Sat, 21 Nov 2026 09:28 PM (IST)
Updated Date: Sat, 21 Nov 2026 09:31 PM (IST)
ਸੌਰਵ ਕੁਮਾਰ ਜਨਰਲ ਸਕੱਤਰ ਚੁਣੇ ਗਏ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦੀ ਰੈਵੀਨਿਊ ਪਟਵਾਰ ਯੂਨੀਅਨ ਕਪੂਰਥਲਾ ਦਾ ਚੋਣ ਇਜਲਾਸ ਸਾਬਕਾ ਜਨਰਲ ਸਕੱਤਰ ਮੱਖਣ ਲਾਲ ਅਟਵਾਲ, ਨਾਇਬ ਤਹਿਸੀਲਦਾਰ ਗੁਲਜ਼ਾਰ ਸਿੰਘ, ਕਾਨੂੰਗੋ ਸ਼ਿਵ ਕੁਮਾਰ ਰਿਟਾਇਰਡ ਦੀ ਪ੍ਰਧਾਨਗੀ ਹੇਠ ਹੋਇਆ। ਜਨਰਲ ਸਕੱਤਰ ਪ੍ਰੀਤੋਸ਼ ਚੋਪੜਾ ਨੇ 2 ਸਾਲ ਦੀ ਕਾਰਗੁਜਾਰੀ ਪੇਸ਼ ਕੀਤੀ ਤੇ ਖਜ਼ਾਨਚੀ ਹਰਪ੍ਰੀਤ ਸਿੰਘ ਨੇ ਸਾਰਾ ਲੇਖਾ-ਜੋਖਾ ਪੇਸ਼ ਕੀਤਾ। ਇਸ ਉਪਰੰਤ ਪ੍ਰਧਾਨ ਰਮਨਜੋਤ ਨੇ ਸਾਰੇ ਸਾਥੀਆਂ ਦੇ ਧੰਨਵਾਦ ਕੀਤਾ ਤੇ ਫਿਰ ਆਪਣੀ ਤਹਿਸੀਲ ਬਾਡੀ ਨੂੰ ਭੰਗ ਕਰਦਿਆਂ ਹੋਇਆਂ ਚੋਣ ਦੀ ਪ੍ਰਕਿਰਿਆ ਦੀ ਜ਼ਿੰਮੇਵਾਰੀ ਪ੍ਰਧਾਨਗੀ ਮੰਡਲ ਨੂੰ ਦਿੱਤੀ, ਜਿਸ ਵਿੱਚ ਸਰਬਸੰਮਤੀ ਨਾਲ ਸਾਰੇ ਸਾਥੀਆਂ ਦੀ ਵੱਖ-ਵੱਖ ਅਹੁਦਿਆ ਲਈ ਚੋਣ ਕੀਤੀ ਗਈ। ਉਕਤ ਆਮ ਇਜਲਾਸ ਦੌਰਾਨ ਜਥੇਬੰਦੀ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਬਲੇਰ, ਨੁਮਾਇੰਦਾ ਪੰਜਾਬ ਜਸਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸ਼ੇਰ, ਨਿਲਾਕਸ਼ਾ ਬਾਂਸਲ, ਰੁਪਾਲੀ ਗਰਗ, ਸੰਦੀਪ ਕੌਰ, ਰੇਨੂੰ ਰਾਣੀ, ਪਵਨ ਕੁਮਾਰ, ਲਵਪ੍ਰੀਤ ਸਿੰਘ, ਯੋਗੇਸ਼ ਕੁਮਾਰ, ਪ੍ਰੀਤਪਾਲ ਸਿੰਘ, ਪ੍ਰੀਤੋਸ਼ ਚੋਪੜਾ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ,ਅਮਨਦੀਪ ਸਿੰਘ ਆਦਿ ਦੀ ਦੇਖ-ਰੇਖ ਹੇਠ ਰਮਨਜੋਤ ਪ੍ਰਧਾਨ, ਸੌਰਵ ਕੁਮਾਰ ਜਨਰਲ ਸਕੱਤਰ, ਮਨਪ੍ਰੀਤ ਕੌਰ ਖਜ਼ਾਨਚੀ, ਬੇਅੰਤ ਕੌਰ ਸੀਨੀਅਰ ਮੀਤ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਕੀਤੀ ਗਈ।