- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲ਼ਾ ਸੰਘਿਆਂ ਦੇ ਛਿੰਝ ਮੇਲੇ ਦਾ ਪਟਕਾ ਦਾਦਾ ਸ਼ੇਲਕਾ ਮਹਾਂਰਾਸ਼ਟਰ ਨੇ ਇਰਾਨ ਦੇ ਹਾਦੀ ਨੂੰ ਚਿੱਤ ਕਰਕੇ ਜਿੱਤਿਆ

-ਈਰਾਨ ਦੇ ਹਾਦੀ ਨੂੰ ਚਿੱਤ ਕਰਕੇ ਜਿੱਤੀ ਪਟਕੇ ਦੀ ਕੁਸ਼ਤੀ
-ਨੌਜਵਾਨ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ : ਬੱਸਣ/ਮੰਨਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਕਾਲਾ ਸੰਘਿਆ : ਦੋਆਬੇ ਦੇ ਚਰਚਿਤ ਛਿੰਝ ਮੇਲਿਆਂ ‘ਚ ਸ਼ੁਮਾਰ ਸਦੀਆਂ ਤੋਂ ਚੱਲੇ ਆ ਰਹੇ ਕਾਲਾ ਸੰਘਿਆ ਦੇ 2 ਰੋਜ਼ਾ ਸਲਾਨਾ ਛਿੰਝ ਮੇਲੇ ਵਿਚ ਐਤਕੀਂ ਮਹਾਂਰਾਸ਼ਟਰ ਦੇ ਦਾਦਾ ਸ਼ੇਲਕਾ ਨੇ ਹਾਦੀ ਈਰਾਨ ਨੂੰ 12 ਮਿੰਟਾਂ ਵਿਚ ਚਿੱਤ ਕਰਕੇ ਹਜ਼ਾਰਾਂ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਵਿਚ ਪਟਕਾ ਜਿੱਤਣ ਦਾ ਮਾਣ ਆਪਣੇ ਨਾਮ ਕਰ ਲਿਆ। ਕੁਸ਼ਤੀ ਦਾ ਮੁਕਾਬਲਾ ਛਿੰਝ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਕਾਲਾ ਸੰਘਿਆ ਦੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਤੇ ਆਲਮਗੀਰ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਗੋਪੀ, ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਤਿੰਦਰ ਸਿੰਘ ਤੋਚੀ, ਦਲਜੀਤ ਸਿੰਘ ਮੋਹਣਾ ਤੇ ਹੋਰ ਪਤਵੰਤਿਆਂ ਵੱਲੋਂ ਪਹਿਲਵਾਨਾਂ ਦੀ ਹੱਥ ਜੋੜੀ ਕਰਵਾ ਕੇ ਸ਼ੁਰੂ ਕਰਵਾਇਆ ਗਿਆ, ਜਿਸ ਦੌਰਾਨ ਦੋਹਾਂ ਪਹਿਲਵਾਨਾਂ ਵੱਲੋਂ ਬਹੁਤ ਹੀ ਤੇਜ਼ ਤੇ ਤਕਰਾਰ ਭਰੀ ਕੁਸ਼ਤੀ ਲੜੀ ਤੇ ਦਾਦਾ ਸ਼ੇਲਕਾ ਨੇ ਹਾਦੀ ਈਰਾਨ ਨੂੰ ਚਿੱਤ ਕਰਕੇ ਛਿੰਝ ਦਾ ਜੇਤੂ ਹੋਣ ਦਾ ਇਤਿਹਾਸ ਸਿਰਜ ਦਿੱਤਾ। ਦਾਦਾ ਸ਼ੇਲਕਾ ਨੂੰ ਕੁਸ਼ਤੀ ਜਿੱਤਣ ਉੱਤੇ ਪ੍ਰਬੰਧਕ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਸੰਘਾ ਵੱਲੋਂ ਸਪਾਂਸਰ ਬੁਲੇਟ ਮੋਟਰਸਾਈਕਲ ਤੇਕਬੱਡੀ ਦੇ ਬਾਬਾ ਬੋਹੜ ਸਵ. ਮਹਿੰਦਰ ਸਿੰਘ ਮੌੜ ਦੀ ਯਾਦ ਵਿਚ 21000 ਰੁਪਏ ਤੇ ਦੋਹਾਂ ਪੰਚਾਇਤਾਂ ਵੱਲੋਂ ਵੀ ਨਕਦ ਇਨਾਮ ਦੇ ਨਾਲ ਨਿਵਾਜਿਆ ਗਿਆ। ਇਸ ਮੌਕੇ ਹੋਈਆਂ ਪ੍ਰਮੁੱਖ ਕੁਸ਼ਤੀਆਂ ਵਿਚ ਹਮੀਦ ਈਰਾਨ ਨੇ ਛੋਟਾ ਸੁਦਾਮ ਹੁਸ਼ਿਆਰਪੁਰ ਨੂੰ ਮਾਤ ਦੇ ਕੇ ਆਪਣੀ ਜਿੱਤ ਦਰਜ ਕਰਵਾਈ। ਮਨਕਰਨ ਅਖਾੜਾ ਡੂਮਛੇੜੀ ਨੂੰ ਸ਼ਹਿਬਾਜ਼ ਆਲਮਗੀਰ ਨੇ ਚਿੱਤ ਕੀਤਾ, ਲੱਕੀ ਗਰਚਾ ਤੇ ਜਸ਼ਨ ਪੱਟੀ ਦੀ ਕੁਸ਼ਤੀ ਵਿਚ ਲੱਕੀ ਗਰਚਾ ਜੇਤੂ ਰਿਹਾ, ਦੀਪੂ ਲੱਖਣ ਕੇ ਤੇ ਵੱਡਾ ਸੁਦਾਮ ਦੀ ਕੁਸ਼ਤੀ ਵਿਚ ਨੰਬਰਾਂ ਦੇ ਅਧਾਰ ‘ਤੇ ਵੱਡਾ ਸੁਦਾਮ ਜੇਤੂ ਰਿਹਾ, ਤਲਾਬ ਬਾਬਾ ਫਲਾਈ ਨੂੰ ਅਬੈ ਨਾਇਕ ਯੂਪੀ ਨੇ ਹਰਾਇਆ, ਜਦਕਿ ਰੋਹਿਤ ਲਾਡਪੁਰ ਨੂੰ ਸ਼ਾਨਵੀਰ ਕੋਹਾਲੀ ਨੇ ਮਾਤ ਦੇ ਕੇ ਪਲਸਰ ਮੋਟਰਸਾਈਕਲ ‘ਤੇ ਜਿੱਤ ਪ੍ਰਾਪਤ ਕੀਤੀ। ਖੇਡ ਮੇਲੇ ਦੌਰਾਨ ਭਾਈ ਘਨੱਈਆ ਜੀ ਸੇਵਾ ਦਲ ਕਾਲਾ ਸੰਘਿਆ ਵੱਲੋਂ ਹਰ ਸਾਲ ਦੀ ਤਰ੍ਹਾਂ ਪਹਿਲਵਾਨਾਂ ਤੇ ਸੰਗਤ ਲਈ ਦੁੱਧ ਦਾ ਲੰਗਰ ਲਗਾਇਆ ਗਿਆ। ਚਾਹ-ਪਕੌੜਿਆਂ ਦੇ ਲੰਗਰ ਵੀ ਲੱਗੇ, ਜਦਕਿ ਬਾਬਾ ਅਮਰੀਕ ਸਿੰਘ ਸਿੱਧਵਾਂ ਦੋਨਾ ਦੀ ਟੀਮ ਵੱਲੋਂ ਜਲ ਦੀ ਸੇਵਾ ਨੂੰ ਬਾਖੂਬੀ ਨਿਭਾਇਆ ਗਿਆ। ਖੇਡ ਮੇਲੇ ਦੌਰਾਨ ਪ੍ਰਸਿੱਧ ਕਮੈਂਟੇਟਰ ਮੰਗਾ ਅਲੀ ਤੇ ਹਰਿੰਦਰ ਰਾਮਪੁਰ ਵੱਲੋਂ ਕਮੈਂਟਰੀ ਤੇ ਮੰਚ ਸੰਚਾਲਨ ਡਾ. ਪਰਮਜੀਤ ਸਿੰਘ ਪੰਮਾ ਤੇ ਡਾ. ਰਾਮ ਲੁਭਾਇਆ ਵੱਲੋਂ ਕੀਤੀ ਗਈ। ਇਸ ਮੌਕੇ ਛਿੰਝ ਮੇਲਾ ਸੰਪੰਨ ਹੋਣ ’ਤੇ ਛਿੰਝ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਤੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਨੇ ਸਮੂਹ ਨਗਰ ਨਿਵਾਸੀਆਂ, ਐੱਨਆਰਆਈਜ਼ ਤੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਵਧਾਈ ਦਿੱਤੀ ਤੇ ਕਿਹਾ ਕਿ ਇਹ ਕੁਸ਼ਤੀ ਦੇ ਦੰਗਲ ਸਾਨੂੰ ਗੁਰੂਆਂ ਪੀਰਾਂ ਵੱਲੋਂ ਵੱਡੀ ਬਖਸ਼ਿਸ਼ ਕੀਤੀ ਗਈ ਹੈ ਤੇ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਸਮਾਜਿਕ ਕੁਰੀਤੀਆਂ ਤੋਂ ਬੱਚ ਕੇ ਖੇਡਾਂ ਵਿਚ ਆਪਣੇ ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ, ਕਬੱਡੀ ਖਿਡਾਰੀ ਜਤਿੰਦਰ ਸਿੰਘ ਤੋਚੀ ਕਾਲਾ ਸੰਘਿਆ, ਦਲਜੀਤ ਸਿੰਘ ਮੋਹਣਾ, ਬਿਕਰਮਜੀਤ ਸਿੰਘ ਸੰਘਾ, ਸੰਨੀ, ਰਕੇਸ਼ ਕੁਮਾਰ ਭਾਰਗਵ, ਲੱਖੀ ਕਾਲਾ ਸੰਘਿਆ, ਘੁੱਦਾ ਕਾਲਾ ਸੰਘਿਆ, ਬਾਬੂ ਕਾਲਾ ਸੰਘਿਆ ਤੋਂ ਇਲਾਵਾ ਕਮਲ ਸੰਘਾ ਯੂਐੱਸਏ, ਲਹਿੰਬਰ ਸਿੰਘ, ਸ਼ਿੰਗਾਰਾ ਸਿੰਘ ਤੇ ਲੁਭਾਇਆ ਸਿੰਘ ਤਿੰਨੋਂ ਸਾਬਕਾ ਸਰਪੰਚ, ਅਮਰਜੀਤ ਸਿੰਘ ਮੰਗੀ ਲੰਬੜ, ਮੇਜਰ ਸਿੰਘ ਸੰਘਾ, ਰਾਮਾ ਬਲੱਗਣ, ਕੁਲਦੀਪ ਕੁਮਾਰ ਲੂੰਬਾ, ਸਤੀਸ਼ ਕੁਮਾਰ ਘੋਨਾ, ਵਿਸ਼ਾਲ ਜੋਸ਼ੀ, ਮਾ. ਸ਼ਾਮ ਕੁਮਾਰ, ਪ੍ਰੋਫੈਸਰ ਜਗਤਾਰ ਸਿੰਘ ਸੰਘਾ, ਮੋਤਾ ਸਿੰਘ ਆਲੀ ਚੱਕ, ਕਰਨਲ ਹਰਜਿੰਦਰ ਸਿੰਘ ਸੰਘਾ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਬਿੰਦਰ ਭਾਣੋਲੰਗਾ, ਪਵਿੱਤਰ ਸਿੰਘ ਪਿੱਤਾ ਕੈਨੇਡਾ, ਪੰਚ ਹਰਦੇਵ ਸਿੰਘ ਜੋਗਾ, ਹਰਵਿੰਦਰ ਸਿੰਘ ਸੰਘਾ, ਪਲਵਿੰਦਰ ਸਿੰਘ ਸੰਘਾ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।