ਜੀਐੱਨਏ ਯੂਨੀਵਰਸਿਟੀ ‘ਚ ਕਰਵਾਇਆ ਯੋਗ ਅਭਿਆਸ ਜੀ.ਐੱਨ.ਏ. ਯੂਨੀਵਰਸਿਟੀ ‘ਚ ਪਤੰਜਲੀ ਯੋਗਪੀਠ ਤੇ ਭਾਰਤ ਸਵਾਭਿਮਾਨ ਟਰੱਸਟ ਨੇ ਕਰਵਾਇਆ ਯੋਗ ਅਭਿਆਸ
Publish Date: Sun, 13 Sep 2026 07:38 PM (IST)
Updated Date: Sun, 13 Sep 2026 07:41 PM (IST)
ਪਤੰਜਲੀ ਯੋਗਪੀਠ ਤੇ ਭਾਰਤ ਸਵਾਭਿਮਾਨ ਟਰੱਸਟ ਨੇ ਦਿੱਤਾ ਸਹਿਯੋਗ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਤੰਜਲੀ ਯੋਗਪੀਠ ਤੇ ਭਾਰਤ ਸਵਾਭਿਮਾਨ ਟਰੱਸਟ ਵੱਲੋਂ ਜੀਐੱਨਏ ਯੂਨੀਵਰਸਿਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ‘ਚ ਯੋਗ ਅਭਿਆਸ ਤੇ ਯੋਗ ਗਿਆਨ ਸਮਾਗਮ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਮੌਕੇ ਪਤੰਜਲੀ ਯੋਗਪੀਠ ਦੇ ਯੋਗ ਗੁਰੂ ਤੇ ਸੂਬਾ ਇੰਚਾਰਜ ਰਾਜਿੰਦਰ ਸ਼ਿੰਗਾਰੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਸਮੁੱਚੇ ਪ੍ਰਬੰਧ ਜੀਐੱਨਏ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੁਰਿੰਦਰ ਮਾਹੀ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਸਨ। ਉਨ੍ਹਾਂ ਨੇ ਮੁੱਖ ਬੁਲਾਰੇ ਦਾ ਸਵਾਗਤ ਸਨਮਾਨ ਚਿੰਨ੍ਹ ਭੇਟ ਕਰਕੇ ਕੀਤਾ। ਉਪਰੰਤ ਯੂਨੀਵਰਸਿਟੀ ਦੀ ਵਿਦਿਆਰਥਣ ਕਿਰਨ ਪ੍ਰਜਾਪਤੀ ਵੱਲੋਂ ਸੁੰਦਰ ਯੋਗ ਪ੍ਰਦਰਸ਼ਨ ਪੇਸ਼ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਯੋਗ ਗੁਰੂ ਰਾਜਿੰਦਰ ਸ਼ਿੰਗਾਰੀ ਨੇ ਹਾਜ਼ਰ ਵਿਦਿਆਰਥੀਆਂ ਤੇ ਪਤਵੰਤਿਆਂ ਨੂੰ ਵੱਖ-ਵੱਖ ਯੋਗ ਆਸਨ ਤੇ ਯੋਗ ਅਭਿਆਸ ਕਰਵਾਏ। ਉਨ੍ਹਾਂ ਨੇ ਯੋਗ ਦੇ ਸਰੀਰਕ ਤੇ ਮਾਨਸਿਕ ਲਾਭਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਨਿਯਮਿਤ ਤੌਰ ’ਤੇ ਯੋਗ ਅਭਿਆਸ ਕਰਨ ਵਾਲੇ ਭਾਗੀਦਾਰਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਲਗਾਤਾਰ ਯੋਗ ਅਭਿਆਸ ਕਰਨ ਨਾਲ ਉਨ੍ਹਾਂ ਦੀ ਸਿਹਤ ਤੇ ਜੀਵਨ ਸ਼ੈਲੀ ਵਿੱਚ ਕਈ ਸਕਾਰਾਤਮਕ ਬਦਲਾਅ ਆਏ ਹਨ। ਸਮਾਗਮ ਦੀ ਸਮਾਪਤੀ ਮੌਕੇ ਪਤੰਜਲੀ ਯੋਗਪੀਠ ਦੀ ਸਮੁੱਚੀ ਟੀਮ ਵੱਲੋਂ ਯੂਨੀਵਰਸਿਟੀ ਦੇ ਕੁਲਪਤੀ ਗੁਰਦੀਪ ਸਿਹਰਾ, ਉਪ-ਕੁਲਪਤੀ ਪ੍ਰੋ. (ਡਾ.) ਹੇਮੰਤ ਸ਼ਰਮਾ, ਰਜਿਸਟਰਾਰ ਡਾ. ਕੁਨਾਲ ਬੈਂਸ, ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਮੋਨਿਕਾ ਹੰਸਪਾਲ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੁਰਿੰਦਰ ਮਾਹੀ ਸਮੇਤ ਯੂਨੀਵਰਸਿਟੀ ਦੀ ਸਮੁੱਚੀ ਟੀਮ ਦਾ ਸਹਿਯੋਗ ਤੇ ਸਮਾਗਮ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਰਤ ਸਵਾਭਿਮਾਨ ਟਰੱਸਟ ਦੇ ਜ਼ਿਲ੍ਹਾ ਇੰਚਾਰਜ ਦੀਪਕ ਖੋਸਲਾ, ਤਹਿਸੀਲ ਇੰਚਾਰਜ ਅਸ਼ੋਕ ਸ਼ਰਮਾ, ਪਤੰਜਲੀ ਯੋਗਪੀਠ ਦੇ ਤਹਿਸੀਲ ਇੰਚਾਰਜ ਨੰਦ ਸੋਨੀ, ਯੂਨੀਵਰਸਿਟੀ ਤੋਂ ਡਾ. ਪਵਨਦੀਪ, ਡਾ. ਅਰਪਿਤ, ਡਾ. ਸੁਰੇਸ਼, ਸਵਿਤਾ, ਤਿਲਕ ਰਾਜ ਤੇ ਰੇਨੂ ਚੌਧਰੀ ਤੋਂ ਇਲਾਵਾ ਪੰਡਿਤ ਅਨਿਲ ਭਾਰਦਵਾਜ, ਸ਼ਰਨਜੀਤ ਕੌਰ, ਚੰਚਲ ਸੇਠ, ਸੁਮਨ ਸ਼ਰਮਾ, ਸਰਬਜੀਤ, ਰਜਿੰਦਰ ਕਰਵਲ, ਚਮਨ ਕੰਡਾ, ਹਿਮਾਂਸ਼ੂ ਆਨੰਦ, ਵਿੱਕੀ, ਰਣਜੀਤ ਕੁਮਾਰ, ਸਤੀਸ਼ ਬੰਟੀ ਤੇ ਬਲਵਿੰਦਰ ਸੈਣੀ ਸਮੇਤ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਯੋਗ ਪ੍ਰੇਮੀ ਹਾਜ਼ਰ ਸਨ। ਜਾਣਕਾਰੀ ਦਿੰਦੇ ਹੋਏ ਤਹਿਸੀਲ ਇੰਚਾਰਜ ਨੰਦ ਸੋਨੀ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕਰਨਾ ਤੇ ਨਿਯਮਤ ਯੋਗ ਅਭਿਆਸ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।