ਸਿੱਧਵਾਂ ਦੋਨਾਂ ਦੇ ਆਤਮਾ ਸਿੰਘ ਸਿੱਧੂ ਦਾ ਦਿਹਾਂਤ ਸਿੱਧਵਾਂ ਦੋਨਾਂ ਦੇ ਆਤਮਾ ਸਿੰਘ ਸਿੱਧੂ ਦਾ ਦਿਹਾਂਤ
Publish Date: Sat, 22 Aug 2026 06:48 PM (IST)
Updated Date: Sat, 22 Aug 2026 06:51 PM (IST)
--ਵੱਖ-ਵੱਖ ਆਗੂਆਂ ਕੀਤਾ ਦੁੱਖ ਦਾ ਇਜ਼ਹਾਰ --ਅੰਤਿਮ ਅਰਦਾਸ ਤੇ ਪਾਠ ਦਾ ਭੋਗ ਕੱਲ੍ਹ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾ : ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਸਿੱਧਵਾਂ ਦੋਨਾਂ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਤੇ ਸਾਬਕਾ ਕਬੱਡੀ ਖਿਡਾਰੀ ਬਚਿੱਤਰ ਸਿੰਘ ਸਿੱਧੂ ਦੇ ਪਿਤਾ ਸ. ਆਤਮਾ ਸਿੰਘ ਸਿੱਧੂ ਸੀਨੀਅਰ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਬੇਰ ਸਾਹਿਬ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ, ਰਿਸ਼ਤੇਦਾਰਾਂ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਪਿੰਡ ਸਿੱਧਵਾਂ ਦੋਨਾਂ ਦੇ ਸਰਪੰਚ ਸੁਖਵਿੰਦਰ ਸਿੰਘ ਸੋਹਲ, ਮਾਸਟਰ ਵਿਜੈ ਕੁਮਾਰ ਸ਼ਰਮਾ ਪੰਚ, ਸੁਖਪਾਲ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਰਖਬੀਰ ਸਿੰਘ ਸਿੱਧੂ ਪੰਚ, ਦੇਵਰਾਜ ਗਿੱਲ ਪੰਚ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿੱਗਲੀ, ਰਿੰਕੂ ਸਰਨਾ ਸਾਬਕਾ ਪੰਚ, ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ, ਬਲਵਿੰਦਰ ਸਿੰਘ ਸਰਪੰਚ ਕਾਹਲਵਾ, ਪੰਡਿਤ ਲਾਭ ਚੰਦ ਨੰਬਰਦਾਰ ਥਿਗਲੀ, ਮਾਸਟਰ ਸਰਬਨ ਸਿੰਘ ਸਿੱਧੂ ਸਾਬਕਾ ਪੰਚ, ਜਸਵੰਤ ਸਿੰਘ ਚਾਹਲ ਸਰਪੰਚ ਭਾਨੋ ਲੰਗਾ, ਸਰਦੂਲ ਸਿੰਘ ਕਾਹਲੋ ਸਰਪੰਚ ਸਿਆਲਾ, ਬਲਵਿੰਦਰ ਸਿੰਘ ਸੈਕਟਰੀ ਭਾਣੋ ਲੰਗਾ, ਇੰਦਰਜੀਤ ਸਿੰਘ ਮੰਨਣ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ, ਬਲਦੇਵ ਸਿੰਘ ਸਾਬਕਾ ਸਰਪੰਚ ਖੁਸਰੋਪੁਰ, ਸਤਨਾਮ ਸਿੰਘ ਸੋਢੀ ਖੈੜਾ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ ਕਪੂਰਥਲਾ, ਗੁਰਮੇਲ ਸਿੰਘ ਗਿੱਲ ਸਿੱਧਵਾਂ ਦੋਨਾਂ, ਸਰਬਨ ਸਿੰਘ ਸਿੱਧੂ ਮੀਤ ਪ੍ਰਧਾਨ ਗੁਰਦੁਆਰਾ ਬੇਰ ਸਾਹਿਬ ਪ੍ਰਬੰਧਕ ਕਮੇਟੀ, ਤਜਿੰਦਰ ਪਾਲ ਸਿੰਘ ਢਿੱਲੋ ਤੇ ਕੁਲਵਿੰਦਰ ਸਿੰਘ ਸਿੱਧੂ ਸੈਕਟਰੀ, ਜਸਵੀਰ ਸਿੰਘ ਸਿੱਧੂ ਤੇ ਰਾਜਵੰਤ ਸਿੰਘ ਸੋਹਲ ਖਜਾਨਚੀ, ਬਲਵਿੰਦਰ ਸਿੰਘ ਵਿਰਦੀ, ਸਤਨਾਮ ਸਿੰਘ ਸਾਬਕਾ ਸਰਪੰਚ ਜੱਲੋਵਾਲ, ਅਵਤਾਰ ਸਿੰਘ ਸਿੱਧੂ, ਜਥੇਦਾਰ ਰਸ਼ਪਾਲ ਸਿੰਘ ਸਾਬਕਾ ਸਰਪੰਚ ਭਾਨੋ ਲੰਗਾ, ਜਸਵਿੰਦਰ ਸਿੰਘ ਢਿੱਲੋ, ਨਛੱਤਰ ਸਿੰਘ ਸਿੱਧੂ ਯੂਐਸਏ, ਜਸਵੰਤ ਸਿੰਘ, ਜਗਿੰਦਰ ਸਿੰਘ ਕਾਲੀਆ, ਜਸਵੰਤ ਸਿੰਘ ਕਾਲੀਆ, ਪਰਮਜੀਤ ਸਿੰਘ ਕਾਲੀਆ, ਚਰਨਜੀਤ ਸਿੰਘ ਵਿਰਦੀ, ਸਾਹਬੀ ਸਿੱਧੂ, ਗੁਰਮੁਖ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਜੈ ਦੁਰਗਾ ਸੇਵਾ ਸੰਮਤੀ ਦੇ ਪ੍ਰਧਾਨ ਸੋਮ ਦੱਤ ਸ਼ਰਮਾ, ਮੀਤ ਪ੍ਰਧਾਨ ਪਰਵੇਜ਼ ਅਖਤਰ, ਖਜਾਨਚੀ ਰਵਿੰਦਰ ਕੁਮਾਰ ਸੰਤੂ, ਰਘੁਬੀਰ ਸ਼ਰਨ ਪੱਲੀ ਸੈਕਟਰੀ, ਪਰਮਜੀਤ ਸਿੰਘ ਸਿੱਧੂ ਕਨੇਡਾ, ਪਰਮਜੀਤ ਸਿੰਘ ਯੂਐੱਸਏ, ਗੁਰਮੀਤ ਸਿੰਘ ਸਿੱਧੂ ਤੇ ਕਰਮ ਸਿੰਘ ਸਿੱਧੂ ਯੂਕੇ, ਜੋਗਾ ਸਿੰਘ ਸਿੱਧੂ ਕਨੇਡਾ ਆਦਿ ਨੇ ਸਵਰਗਵਾਸ ਆਤਮਾ ਸਿੰਘ ਸਿੱਧੂ ਦੀ ਮੌਤ ਉੱਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਮੌਕੇ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਤਾ ਸ. ਆਤਮਾ ਸਿੰਘ ਹੋਰਾਂ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 24 ਅਗਸਤ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 12 ਵਜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸਿੱਧਵਾਂ ਦੋਨਾਂ ਵਿਖੇ ਪਾਇਆ ਜਾਵੇਗਾ।