ਪੁਰਾਣੀ ਪੈਨਸ਼ਨ ਬਹਾਲੀ ਦੇ ਸਿਰਮੌਰ ਨੇਤਾ ਪਰਮਿੰਦਰ ਸਿੰਘ ਪਾਲ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ੀ ਆਗੂ ਪਰਮਿੰਦਰ ਪਾਲ ਸਿੰਘ, ਜਿਨ੍ਹਾਂ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ’ਤੇ ਭੂਆ ਧਮੜੀ ਸ਼ਮਸ਼ਾਨਘਾਟ ਹੁਸ਼ਿਆਰਪੁਰ ਰੋਡ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਨਮ ਅੱਖਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ, ਰਾਜਨੀਤਕ ਆਗੂ, ਧਾਰਮਿਕ ਸੰਸਥਾਵਾਂ ਦੇ ਆਗੂ ਸ਼ਾਮਲ ਹੋਏ। ਉਨ੍ਹਾਂ ਦੇ ਵੱਡੇ ਪੁੱਤਰ ਜਸ਼ਨਜੀਤ ਸਿੰਘ ਨੇ ਨਮ ਅੱਖਾਂ ਨਾਲ ਅਗਨੀ ਭੇਟ ਕੀਤੀ। ਇਸ ਮੌਕੇ ਗਣੇਸ਼ ਭਗਤ, ਸਤਵੰਤ ਟੂਰਾ, ਸਤਨਾਮ ਸਿੰਘ ਰੰਧਾਵਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਤੀਰਥ ਸਿੰਘ ਬਾਸੀ, ਦਲਜੀਤ ਸਿੰਘ ਸੈਣੀ, ਸੁਰਿੰਦਰ ਰਾਮ, ਤੀਰਥ ਸਿੰਘ, ਪਰਮਿੰਦਰ ਸਿੰਘ, ਹੰਸ ਰਾਜ ਬੰਗੜ, ਕਰਨੈਲ ਫਿਲੌਰ, ਅਜੇ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਨਿਧੜਕ, ਸਿਮਰਪ੍ਰੀਤ ਸਿੰਘ, ਜਸਵੀਰ ਸਿੰਘ ਭੰਗੂ, ਜਸਬੀਰ ਸਿੰਘ ਸੈਣੀ, ਗੌਰਵ ਰਾਠੌਰ, ਕਮਲ ਕੁਮਾਰ, ਪੰਕਜ ਸ਼ਰਮਾ, ਸੁਰਿੰਦਰ ਚੁੰਬਰ, ਮਨਜੀਤ ਲਾਲ, ਸਤਨਾਮ ਸਿੰਘ ਗਿੱਲ, ਸਤਨਾਮ ਸਿੰਘ ਪਰਮਾਰ, ਨਵਤੇਜ ਸਿੰਘ, ਪੰਕਜ ਸ਼ਰਮਾ, ਮਲਕੀਤ ਸਿੰਘ, ਰਾਮਪਾਲ ਵਰਮਾ, ਅਕਬਰ ਖਾਨ, ਵਿਨੋਦ ਕੁਮਾਰ, ਪ੍ਰੇਮ ਖਲਵਾੜਾ, ਗੁਰਮੁਖ ਸਿੰਘ, ਜਤਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ, ਮੋਹਣ ਸਿੰਘ ਭੱਟੀ, ਕੁਲਦੀਪ ਵਾਲੀਆ, ਨਿਰਮੋਲਕ ਸਿੰਘ ਹੀਰਾ, ਜਸਪਾਲ ਸਿੰਘ ਬੁਹਾਨੀ, ਲਖਵੀਰ ਕੁਮਾਰ, ਦਿਨੇਸ਼ ਕੁਮਾਰ, ਕੁਲਵੀਰ ਕੌਰ, ਕਮਲਦੀਪ ਕੌਰ ਸੈਣੀ, ਨੇਹਾ ਸੇਠੀ, ਰਾਣੀ, ਸੁਨੀਤਾ ਰਾਣੀ, ਰਾਣੀ, ਮਨਜਿੰਦਰ ਕੌਰ, ਰਾਕੇਸ਼ ਕੰਡਾ, ਪ੍ਰਮੋਦ ਕੁਮਾਰ ਜੋਸ਼ੀ, ਪਰਮਿੰਦਰ ਕੌਰ, ਸੀਤਲ ਰਾਮ ਬੰਗਾ, ਸਤਪਾਲ ਪਾਲ ਖੱਟਕੜ, ਰਤਨ ਸਿੰਘ ਗੁਰਾਇਆ, ਬਲਵੀਰ ਸਿੰਘ ਕੂਨਰ, ਗੁਰਨਾਮ ਸਿੰਘ ਸੈਣੀ, ਹਰਭਜਨ ਲਾਲ ਕੌਲ ਤੋਂ ਇਲਾਵਾ ਸੀਪੀਆਈ (ਐੱਮ ਐੱਲ)ਦੇ ਸੂਬਾਈ ਆਗੂ ਸਾਥੀ ਦਰਸ਼ਨ ਸਿੰਘ ਵੀ ਸ਼ਾਮਲ ਸਨ।