ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਪਰਮਿੰਦਰ ਦੀ ਮੌਤ ’ਤੇ ਦੁੱਖ ਜਤਾਇਆ ਪੁਰਾਣੀ ਪੈਂਨਸ਼ਨ ਬਹਾਲੀ ਦੇ ਸੰਘਰਸ਼ਾਂ ਦਾ ਸੰਘਰਸ਼ਸ਼ੀਲ ਯੋਧਾ ਪਰਮਿੰਦਰ ਪਾਲ ਸਿੰਘ ਦੇ ਗਿਆ ਸਦੀਵੀ ਵਿਛੋੜਾ*
Publish Date: Tue, 03 Nov 2026 07:17 PM (IST)
Updated Date: Tue, 03 Nov 2026 07:20 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਰਹੇ ਜੁਝਾਰੂ ਯੋਧਾ ਪਰਮਿੰਦਰ ਪਾਲ ਸਿੰਘ ਦਾ ਬੀਤੇ ਦਿਨ ਅਚਨਚੇਤ ਹੀ ਹਾਰਟ ਅਟੈਕ ਆਉਣ ਦੇਹਾਂਤ ਹੋ ਗਿਆ। ਪਰਮਿੰਦਰ ਪਾਲ ਸਿੰਘ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ, ਪ੍ਰਧਾਨ ਮੋਹਣ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ, ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜਥੇਬੰਦਕ ਸਕੱਤਰ ਨਿਰਮੋਲਕ ਸਿੰਘ ਹੀਰਾ, ਵਰਕਿੰਗ ਕਮੇਟੀ ਮੈਂਬਰ ਹਰਭਜਨ ਲਾਲ ਕੌਲ, ਕੇਕੇ ਪਾਂਡੇ, ਰਤਨ ਸਿੰਘ ਗੁਰਾਇਆ ਆਦਿ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਥੇ ਪਰਮਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ, ਉੱਥੇ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਵਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਘਰਸ਼ ਕਮੇਟੀ ਕਪੂਰਥਲਾ ਤੇ ਪੰਜਾਬ ਦੀ ਕਮੇਟੀ ਨੂੰ ਵੀ ਵੱਡਾ ਘਾਟਾ ਪਿਆ ਹੈ। ਸੰਘਰਸ਼ਸ਼ੀਲ ਸਫ਼ਾਂ ਵਿੱਚ ਭਵਿੱਖ ਦੇ ਹਰ ਸੰਘਰਸ਼ ਵਿੱਚ ਉਸ ਦੀ ਅਣਹੋਂਦ ਰੜਕਦੀ ਰਹੇਗੀ। ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਉਸ ਵਿੱਚ ਇੰਨਾ ਜ਼ਿਆਦਾ ਜਨੂੰਨ ਭਰਿਆ ਹੋਇਆ ਸੀ ਕਿ ਉਸ ਨੇ ਆਪਣੀ ਟੀ-ਸ਼ਰਟ ਉੱਤੇ ਵੀ ਲਿਖਵਾਇਆ ਹੋਇਆ ਸੀ ਕਿ ਮੇਰਾ ਹੱਕ ਹੈ ਪੁਰਾਣੀ ਪੈਨਸ਼ਨ, ਜੋ ਮੈਂ ਲੈ ਕੇ ਰਹਾਂਗਾ। ਆਗੂਆਂ ਨੇ ਕਿਹਾ ਕਿ ਪਰਮਿੰਦਰ ਪਾਲ ਸਿੰਘ ਦੇ ਅਧੂਰੇ ਰਹਿ ਗਏ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪੈਨਸ਼ਨਰ ਸਾਥੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਚੱਲ ਰਹੇ ਸੰਘਰਸ਼ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਰਹਿਣਗੇ।