ਮਾਨਵਤਾਵਾਦ 'ਤੇ ਵਿਸ਼ੇਸ਼ ਜ਼ੋਰ ਦੇਣ ਵਾਲੇ ਸਮਾਜ ਦੀ ਆਖਰੀ ਪੰਕਤੀ ਵਿਚ ਖੜ੍ਹੇ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨ ਦੇ ਯਤਨਾਂ ਦੇ ਹਮਾਇਤੀ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ 'ਤੇ ਭਾਜਪਾ ਵਰਕਰਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਵਿਚਾਰਾਂ ਤੇ ਆਦਰਸ਼ਾਂ 'ਤੇ ਚੱਲਣ ਦਾ ਸੰਕਲਪ ਲਿਆ। ਉਨ੍ਹਾਂ ਨੂੰ ਯਾਦ ਕਰਦਿਆਂ ਸੰਘ ਅਧਿਕਾਰੀ ਅਸ਼ੋਕ ਗੁਪਤਾ ਤੇ ਭਾਜਪਾ ਦੇ ਸਾਬਕਾ ਸੂਬਾ ਕਾਰਜਕਾਰਨੀ ਮੈਂਬਰ ਯੱਗ ਦੱਤ ਐਰੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੀਵਨੀ 'ਤੇ ਚਾਨਣਾ ਪਾਇਆ।

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਮਾਨਵਤਾਵਾਦ 'ਤੇ ਵਿਸ਼ੇਸ਼ ਜ਼ੋਰ ਦੇਣ ਵਾਲੇ ਸਮਾਜ ਦੀ ਆਖਰੀ ਪੰਕਤੀ ਵਿਚ ਖੜ੍ਹੇ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨ ਦੇ ਯਤਨਾਂ ਦੇ ਹਮਾਇਤੀ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ 'ਤੇ ਭਾਜਪਾ ਵਰਕਰਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਵਿਚਾਰਾਂ ਤੇ ਆਦਰਸ਼ਾਂ 'ਤੇ ਚੱਲਣ ਦਾ ਸੰਕਲਪ ਲਿਆ। ਉਨ੍ਹਾਂ ਨੂੰ ਯਾਦ ਕਰਦਿਆਂ ਸੰਘ ਅਧਿਕਾਰੀ ਅਸ਼ੋਕ ਗੁਪਤਾ ਤੇ ਭਾਜਪਾ ਦੇ ਸਾਬਕਾ ਸੂਬਾ ਕਾਰਜਕਾਰਨੀ ਮੈਂਬਰ ਯੱਗ ਦੱਤ ਐਰੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੀਵਨੀ 'ਤੇ ਚਾਨਣਾ ਪਾਇਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਡਿਤ ਜੀ ਦੇ ਦੱਸੇ ਅੰਤੋਦਿਆ ਦੇ ਸਿਧਾਂਤ 'ਤੇ ਕੇਂਦਰ ਸਰਕਾਰ ਲੋਕ ਸੇਵਾ, ਸੁਸ਼ਾਸਨ, ਲੋਕ ਭਲਾਈ ਤੇ ਗਰੀਬ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਡਿਤ ਦੀਨਦਿਆਲ ਜੀ ਨੇ ਵਿਦਿਆਰਥੀ ਜੀਵਨ ਤੋਂ ਹੀ ਆਪਣਾ ਸਮੁੱਚਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਦੀ ਧਾਰਾ 3 ਤਹਿਤ ਇਕਮੁੱਠ, ਮਾਨਵਵਾਦ ਭਾਜਪਾ ਦਾ ਮੂਲ ਫਲਸਫਾ ਹੈ। ਪੰਡਿਤ ਦੀਨਦਿਆਲ ਉਪਾਧਿਆਏ ਨੇ ਆਪਣੇ ਲੰਬੇ ਚਿੰਤਨ, ਅਧਿਐਨ ਅਤੇ ਮਨਨ ਤੋਂ ਬਾਅਦ 1964-65 ਵਿਚ ਇਸ ਨੂੰ ਇੱਕ ਵਿਚਾਰਧਾਰਾ ਦੇ ਰੂਪ 'ਚ ਪੇਸ਼ ਕੀਤਾ। ਉਨ੍ਹਾਂ ਨੇ ਮਨੁੱਖ ਜਾਤੀ ਨੂੰ ਸਰਬੋਤਮ ਮੰਨਿਆ ਅਤੇ ਸਭ ਦੇ ਭਲੇ ਲਈ ਯਤਨ ਕੀਤੇ। ਮਨੁੱਖ ਵੱਲ ਦੇਖਣ ਦੀ ਪੱਛਮੀ ਦਿ੍ਸ਼ਟੀਕੋਣ ਖੰਡਿਤ ਹੈ, ਉਨ੍ਹਾਂ ਦਾ ਵਿਅਕਤੀਵਾਦ ਸਮਾਜਵਾਦ ਦਾ ਦੁਸ਼ਮਣ ਹੈ ਅਤੇ ਸਮਾਜਵਾਦ ਵਿਅਕਤੀਵਾਦ ਦਾ ਦੁਸ਼ਮਣ ਹੈ। ਉਹ ਕੁਦਰਤ 'ਤੇ ਮਨੁੱਖ ਦੀ ਜਿੱਤ ਚਾਹੁੰਦੇ ਹਨ, ਇਸ ਤਰ੍ਹਾਂ ਇੱਥੇ ਵੀ ਕੁਦਰਤ ਬਨਾਮ ਮਨੁੱਖ ਉਨ੍ਹਾਂ ਦਾ ਸਮੀਕਰਨ ਹੈ। ਧਰਮ ਨਿਰਪੱਖਤਾ ਨੂੰ ਅਪਣਾ ਕੇ ਉਨ੍ਹਾਂ ਨੇ ਆਪਣੇ ਜਨਤਕ ਜੀਵਨ ਨੂੰ ਅਧਿਆਤਮਿਕਤਾ ਨਾਲੋਂ ਕੱਟ ਲਿਆ, ਇਸ ਲਈ ਉਥੇ ਪਦਾਰਥਵਾਦ ਬਨਾਮ ਅਧਿਆਤਮ, ਰਾਜ ਬਨਾਮ ਚਰਚ ਅਤੇ ਧਰਮ ਬਨਾਮ ਵਿਗਿਆਨ ਦੇ ਦਵੰਦਵਾਦੀ ਸਮੀਕਰਨ ਪੈਦਾ ਹੋ ਗਏ। ਦੀਨਦਿਆਲ ਜੀ ਦਾ ਮੰਨਣਾ ਸੀ ਕਿ ਪੱਛਮ ਦੀ ਇਹ ਬਹਿਸ ਵੀ ਮਨੁੱਖੀ ਬਹਿਸ ਹੈ, ਇਸ ਨੂੰ ਸਾਨੂੰ ਜਾਣਨਾ ਚਾਹੀਦਾ ਹੈ ਅਤੇ ਕੁਝ ਸਿੱਖਣਾ ਚਾਹੀਦਾ ਹੈ, ਪਰ ਸਾਨੂੰ ਇਨ੍ਹਾਂ ਵਿਰੋਧੀ ਸਿੱਟਿਆਂ ਦੇ ਪੈਰੋਕਾਰ ਨਹੀਂ ਬਣਨਾ ਚਾਹੀਦਾ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪੀਯੂਸ਼ ਮਨਚੰਦਾ, ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਸੀਨੀਅਰ ਸੰਘ ਅਧਿਕਾਰੀ ਅਸ਼ੋਕ ਗੁਪਤਾ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ, ਰਾਜੇਸ਼ ਪਾਸੀ, ਉਮੇਸ਼ ਸ਼ਾਰਦਾ, ਯਗ ਦੱਤ ਐਰੀ, ਡਾਕਟਰ ਰਣਵੀਰ ਕੌਸ਼ਲ, ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ, ਜ਼ਿਲ੍ਹਾ ਸਕੱਤਰ ਵਿੱਕੀ ਗੁਜਰਾਲ, ਜ਼ਿਲ੍ਹਾ ਸਕਤੱਰ ਬਲਵਿੰਦਰ ਸਿੰਘ, ਜ਼ਿਲ੍ਹਾ ਆਫਿਸ ਸਕੱਤਰ ਦਵਿੰਦਰ ਧੀਰ, ਆਕਾਸ਼ ਕਾਲੀਆ, ਮੰਡਲ ਜਨਰਲ ਸਕੱਤਰ 1 ਕਮਲ ਪ੍ਰਭਾਕਰ, ਮੰਡਲ ਮੰਡਲ ਪ੍ਰਧਾਨ 2 ਕਪਿਲ ਧੀਰ, ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਸੰਨੀ ਬੈਂਸ, ਕੌਸਲਰ ਪ੍ਰਦੀਪ ਸਿੰਘ ਕੁਲਾਰ, ਜ਼ਿਲ੍ਹਾ ਪ੍ਰਧਾਨ ਐੱਸਸੀ ਮੋਰਚਾ ਰੌਸ਼ਨ ਸੱਭਰਵਾਲ, ਨੱਥੂ ਰਾਮ ਮਹਾਜਨ, ਆਭਾ ਅੰਨਦ,ਅਸ਼ੋਕ ਮਾਹਲਾ, ਰਿਤੂ ਕੁਮਰਾ, ਲੱਕੀ ਸਰਪੰਚ, ਹਰਬਿੰਦਰ ਸਿੰਘ, ਸੰਦੀਪ ਸਿੰਘ ਥਿੰਦ, ਅਨਿਸ਼ ਅਗਰਵਾਲ, ਮਧੂ ਸੂਦ, ਪੁਸ਼ਪਾ ਮਿਸ਼ਰਾ, ਸਤੀਸ਼ ਕਟਾਰੀਆ, ਐਡਵੋਕੇਟ ਰਜਤ ਨੰਦਾ, ਨਿਤਿਨ ਸ਼ਰਮਾ, ਪੰਕਜ ਸ਼ਰਮਾ, ਪਿੰ੍ਸ ਕੌਸ਼ਲ, ਅਮਨ ਪੂਰੀ, ਰਜਿੰਦਰ ਸੇਠੀ, ਜੋਗਿੰਦਰ ਤਲਵਾੜ, ਅਮਰਨਾਥ, ਅਨਿਲ ਕੁਮਾਰ ਰਾਜਨ, ਸਰਬਜੀਤ ਬੰਟੀ, ਸਹਿਲ ਵਾਲਿਆ, ਦੀਪਕ ਕੁਮਾਰ, ਗੁਰਪਰੀਤ ਭੀਲਾ, ਸੁਸ਼ੀਲ ਭੱਲਾ, ਨਰੇਸ਼ ਸੇਠੀ, ਨਿਖਿਲ ਪੂਰੀ, ਅਰਸ਼ਪ੍ਰਰੀਤ ਅਭੀ, ਗੁਪਰੀਤ ਗੋਪੀ, ਆਕਾਸ਼ ਮੁਸਕਬੇਦ, ਲੱਕੀ ਬਾਜਵਾ, ਅਸ਼ੀ ਬਾਜਵਾ, ਅਜੇ ਕੁਮਾਰ ਆਦਿ ਹਾਜ਼ਰ ਸਨ।