ਅੰਤਰਰਾਸ਼ਟਰੀ ਜੋਤਿਸ਼ ਸੰਮੇਲਨ ’ਚ ਸ਼ਾਮਲ ਹੋਏ ਪੰਡਿਤ ਦਲੀਪ ਰਾਵਲ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਜੋਤਿਸ਼ ਸੰਮੇਲਨ ਵਿੱਚ ਪੰਡਿਤ ਦਲੀਪ ਰਾਵਲ ਨੇ ਕੀਤੀ ਸ਼ਿਰਕਤ
Publish Date: Thu, 03 Sep 2026 08:33 PM (IST)
Updated Date: Thu, 03 Sep 2026 08:34 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਲੁਧਿਆਣਾ ਵਿੱਚ ਧਰੁਵ ਤਾਰਾ ਐਸਟਰੋ ਫਾਊਂਡੇਸ਼ਨ ਵੱਲੋਂ ਇੰਟਰਨੈਸ਼ਨਲ ਕਾਨਫਰੰਸ ਆਨ ਇੰਡੀਅਨ ਵੈਦਿਕ ਐਸਟਰੋਲੋਜੀ, ਐਸਟਰੋ ਮਹਾਸੈਮੀਨਾਰ ਤੇ 8ਵੇਂ ਐਸਟਰੋ ਐਵਾਰਡ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸੰਮੇਲਨ ਵਿੱਚ ਜੋਤਿਸ਼ ਖੇਤਰ ਨਾਲ ਜੁੜੇ ਅਨੇਕਾਂ ਵਿਦਵਾਨਾਂ, ਮਾਹਿਰਾਂ ਤੇ ਪਤਵੰਤੇ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਸ਼ਿਵ ਸ਼ਕਤੀ ਜੋਤਿਸ਼ ਕੇਂਦਰ, ਫਗਵਾੜਾ ਦੇ ਪੰਡਿਤ ਦਲੀਪ ਰਾਵਲ ਨੇ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਯੋਜਨ ਧਰੁਵ ਤਾਰਾ ਐਸਟਰੋ ਫਾਊਂਡੇਸ਼ਨ ਦੀ ਫਾਊਂਡਰ ਅਨੀਤਾ ਕਾਲੀਆ ਤੇ ਡਾਇਰੈਕਟਰ ਰਾਜ ਕਾਲੀਆ ਦੀ ਅਗਵਾਈ ਹੇਠ ਕੀਤਾ ਗਿਆ। ਸੰਮੇਲਨ ਦੌਰਾਨ ਭਾਰਤੀ ਵੈਦਿਕ ਜੋਤਿਸ਼, ਕੁੰਡਲੀ ਵਿਗਿਆਨ ਤੇ ਬਦਲਦੇ ਸਮੇਂ ਵਿੱਚ ਜੋਤਿਸ਼ ਦੀ ਭੂਮਿਕਾ ਸਮੇਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ’ਤੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਜੋਤਿਸ਼ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਪ੍ਰਤਿਭਾਵਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪੰਡਿਤ ਦਲੀਪ ਰਾਵਲ ਨੇ ਅਨੀਤਾ ਕਾਲੀਆ ਤੇ ਰਾਜ ਕਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੰਮੇਲਨ ਜੋਤਿਸ਼ ਵਿਦਿਆ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਦੇਸ਼ ਭਰ ਦੇ ਜੋਤਿਸ਼ ਵਿਦਵਾਨਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਤੇ ਆਪਣੇ ਤਜਰਬੇ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵੈਦਿਕ ਜੋਤਿਸ਼ ਭਾਰਤ ਦੀ ਪ੍ਰਾਚੀਨ ਤੇ ਸਮ੍ਰਿੱਧ ਗਿਆਨ ਪਰੰਪਰਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਜੀਵਨ ਵਿੱਚ ਸਹੀ ਦਿਸ਼ਾ ਤੇ ਸਕਾਰਾਤਮਕ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ। ਲੁਧਿਆਣਾ ਵਿੱਚ ਆਯੋਜਿਤ ਇਸ ਸ਼ਾਨਦਾਰ ਸੰਮੇਲਨ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਪੰਡਿਤ ਦਲੀਪ ਰਾਵਲ ਨੇ ਆਯੋਜਕ ਟੀਮ ਨੂੰ ਸਫਲ ਸਮਾਗਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿੱਚ ਵੀ ਅਜਿਹੇ ਗਿਆਨਵਰਧਕ ਸਮਾਗਮਾਂ ਨਾਲ ਜੁੜੇ ਰਹਿਣ ਦੀ ਇੱਛਾ ਪ੍ਰਗਟਾਈ।