ਪੰਚਾਇਤ ਵਿਕਾਸ ਸਕੱਤਰਾਂ ਦੀ ਹੜਤਾਲ ਖ਼ਤਮ ਐਡਵੋਕੇਟ ਚੰਦੀ ਦੇ ਭਰੋਸੇ ਤੋਂ ਬਾਅਦ ਪੰਚਾਇਤ ਵਿਕਾਸ ਸਕੱਤਰਾਂ ਦੀ ਹੜਤਾਲ ਖ਼ਤਮ
Publish Date: Mon, 21 Sep 2026 07:35 PM (IST)
Updated Date: Mon, 21 Sep 2026 07:38 PM (IST)
-ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਦਿੱਤਾ ਭਰੋਸ -ਰੁਕੀਆ ਹੋਈਆਂ ਤਨਖਾਹਾਂ ਜਲਦੀ ਜਾਰੀ ਕਰਵਾਈਆਂ ਜਾਣਗੀਆਂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕਪੂਰਥਲਾ ਦੇ ਦਫ਼ਤਰ ਵਿਚ ਤਾਇਨਾਤ 6 ਪੰਚਾਇਤ ਵਿਕਾਸ ਸਕੱਤਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਪਿਛਲੇ 5 ਦਿਨਾਂ ਤੋਂ ਆਰੰਭ ਕੀਤੀ ਹੋਈ ਹੜਤਾਲ ਅੱਜ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਐਡਵੋਕੇਟ ਕਰਮਬੀਰ ਸਿੰਘ ਚੰਦੀ ਵੱਲੋਂ ਯੂਨੀਅਨ ਦੇ ਆਗੂਆਂ ਨਾਲ ਹੋਈ ਗੱਲਬਾਤ ਤੇ ਰੁਕੀਆਂ ਹੋਈਆਂ ਤਨਖਾਹਾਂ ਜਲਦੀ ਤੋਂ ਜਲਦੀ ਜਾਰੀ ਕਰਵਾਉਂਣ ਦੇ ਭਰੋਸੇ ਤੋਂ ਬਾਅਦ ਅੱਜ ਖ਼ਤਮ ਹੋ ਗਈ। ਉਨ੍ਹਾਂ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਵਿਸਵਾਸ਼ ਦਵਾਇਆ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਬਾਰੇ ਬੀਡੀਪੀਓ ਕਪੂਰਥਲਾ ਨੂੰ ਵੀ ਕਹਿ ਦਿੱਤਾ ਗਿਆ ਹੈ ਜੋ ਕਿ ਆਉਂਣ ਵਾਲੇ ਇਕ-ਦੋ ਦਿਨਾਂ ਵਿਚ ਪੂਰੀਆਂ ਹੋ ਜਾਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਹੇਨੰਤ ਕੁਮਾਰ ਹਲਕਾ ਸੰਗਠਨ ਇੰਚਾਰਜ ਕਪੂਰਥਲਾ, ਰਾਜਨਬੀਰ ਸਿੰਘ ਚੰਦੀ ਮੈਂਬਰ ਬਲਾਕ ਸੰਮਤੀ, ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਕੌਂਸਲਰ ਸਾਹਿਬਾਨ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਯੂਨੀਅਨ ਦੇ ਨੁਮਾਇੰਦਿਆਂ ਵਿਚ ਰਸ਼ਪਾਲ ਸਿੰਘ, ਧਰਮਿੰਦਰ ਸਿੰਘ, ਮਨਜੀਤ ਸਿੰਘ, ਪਰਮਿੰਦਰ ਸਿੰਘ, ਆਜ਼ਾਦ ਮਸੀਹ, ਹਰਜਿੰਦਰ ਕੁਮਾਰ, ਹਰਵਿੰਦਰ ਕੌਰ, ਜਰਨੈਲ ਸਿੰਘ (ਸਾਰੇ ਪੰਚਾਇਤ ਵਿਕਾਸ ਸਕੱਤਰ), ਸ਼ਮਸ਼ੇਰ ਸਿੰਘ ਬੀਡੀਪੀਓ ਕਪੂਰਥਲਾ, ਰਵਿੰਦਰਪਾਲ ਸਿੰਘ ਸੁਪਰਡੈਂਟ, ਇੰਦਰਜੀਤ ਸਿੰਘ ਸੰਮਤੀ ਪਟਵਾਰੀ ਆਦਿ ਹਾਜ਼ਰ ਸਨ।