ਸੰਤ ਨਿਰੰਜਨ ਦਾਸ ਜੀ ਨੇ ਕੁਲਥਮ ਪਰਿਵਾਰ ਨੂੰ ਦਿੱਤਾ ਆਸ਼ੀਰਵਾਦ
ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਕੁਲਥਮ ਪਰਿਵਾਰ ਨੂੰ ਦਿੱਤਾ ਆਸ਼ੀਰਵਾਦ
Publish Date: Mon, 26 Oct 2026 06:39 PM (IST)
Updated Date: Mon, 26 Oct 2026 06:40 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਫਗਵਾੜਾ ਦੇ ਉੱਘੇ ਸਮਾਜ ਸੇਵਕ ਤੇ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ’ਤੇ ਫੇਰੀ ਪਾਈ। ਇਸ ਮੌਕੇ ਉਨ੍ਹਾਂ ਨੇ ਸਮੁੱਚੇ ਕੁਲਥਮ ਪਰਿਵਾਰ ਨੂੰ ਆਪਣਾ ਪਵਿੱਤਰ ਆਸ਼ੀਰਵਾਦ ਬਖ਼ਸ਼ਿਆ। ਸ੍ਰੀਮਾਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਪ੍ਰਧਾਨ ਅਸ਼ੋਕ ਕੁਲਥਮ ਤੇ ਸਮੁੱਚੇ ਕੁਲਥਮ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗ੍ਰਹਿ ਵਿਖੇ ਧਾਰਮਿਕ ਮਰਿਆਦਾ ਅਨੁਸਾਰ ਅਰਦਾਸ-ਬੇਨਤੀਆਂ ਕੀਤੀਆਂ ਗਈਆਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਕੁਲਥਮ ਪਰਿਵਾਰ ਦੇ ਮੈਂਬਰਾਂ ਨੇ ਸੰਤ ਨਿਰੰਜਨ ਦਾਸ ਜੀ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪਰਿਵਾਰ ਵਿੱਚ ਸ਼ਰਧਾ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਅਸੀਮ ਕੁਲਥਮ ਸਮੇਤ ਸਮੁੱਚਾ ਕੁਲਥਮ ਪਰਿਵਾਰ ਹਾਜ਼ਰ ਸੀ। ਪਰਿਵਾਰ ਵੱਲੋਂ ਸੰਤ ਨਿਰੰਜਨ ਦਾਸ ਜੀ ਮਹਾਰਾਜ ਦਾ ਗ੍ਰਹਿ ਵਿਖੇ ਪਹੁੰਚਣ ਤੇ ਆਪਣਾ ਆਸ਼ੀਰਵਾਦ ਬਖ਼ਸ਼ਣ ਲਈ ਧੰਨਵਾਦ ਪ੍ਰਗਟ ਕੀਤਾ ਗਿਆ।