ਓਰੀਐਂਟੇਸ਼ਨ ਪ੍ਰੋਗਰਾਮ ਤੇ ਇਨਵੈਸਟੀਚਰ ਸੈਰੇਮਨੀ ਕਰਵਾਈ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਅਤੇ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ
Publish Date: Thu, 27 Aug 2026 08:45 PM (IST)
Updated Date: Thu, 27 Aug 2026 08:46 PM (IST)
--ਕਿਰਨਦੀਪ ਕਾਲਜ ਹੈੱਡ ਗਰਲ ਬਣੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ 2026-27 ਸੈਸ਼ਨ ਲਈ ਓਰੀਐਂਟੇਸ਼ਨ ਪ੍ਰੋਗਰਾਮ ਤੇ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ, ਜਿਸ ਦਾ ਮਕਸਦ ਵਿਦਿਆਰਥੀ ਕੌਂਸਲ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾ ਕੇ ਸਨਮਾਨਤ ਕਰਨਾ ਤੇ ਉਨ੍ਹਾਂ ਨੂੰ ਆਪਣੇ ਕਰਤੱਵਾਂ ਪ੍ਰਤੀ ਚੇਤੰਨ ਕਰਨਾ ਸੀ। ਵਿਦਿਆਰਥੀ ਪ੍ਰੀਸ਼ਦ ਵਿੱਚ ਕਿਰਨਦੀਪ ਕੌਰ (ਬੀਏ ਸਮੈਸਟਰ ਪੰਜਵਾਂ) ਨੂੰ ਕਾਲਜ ਹੈੱਡ ਗਰਲ, ਤਾਨੀਆ (ਬੀਏ ਸਮੈਸਟਰ ਪੰਜਵਾਂ) ਤੇ ਮੁਸਕਾਨ ਬੇਗਮ (ਬੀਸੀਏ ਸਮੈਸਟਰ ਪੰਜਵਾਂ) ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ। ਹਰਮੀਨ ਪਰਮਾਰ (10+2 ਆਰਟਸ) ਨੂੰ ਸਕੂਲ ਹੈੱਡ ਗਰਲ ਚੁਣਿਆ ਗਿਆ ਤੇ ਉਨ੍ਹਾਂ ਨੂੰ ਸੈਸ਼ ਨਾਲ ਸਨਮਾਨਤ ਕੀਤਾ ਗਿਆ। ਸਾਰੀਆਂ ਸਟ੍ਰੀਮਸ ਦੇ ਕਲਾਸ ਪ੍ਰਤੀਨਿਧੀਆਂ, ਕਲਾਸ ਪ੍ਰੀਫੈਕਟਾਂ ਤੇ ਸਕੂਲ ਦੇ ਹਾਊਸ ਕੈਪਟਨਾਂ ਤੇ ਵਾਈਸ ਕੈਪਟਨਾਂ ਨੂੰ ਵੀ ਸਨਮਾਨਤ ਕੀਤਾ ਗਿਆ। ਆਰੰਭ ਵਿੱਚ ਡਾ. ਤੇਜਿੰਦਰ ਕੌਰ, ਸਹਾਇਕ ਪ੍ਰੋਫੈਸਰ, ਨੇ ਵਿਦਿਆਰਥੀ ਪ੍ਰੀਸ਼ਦ ਨੂੰ ਵਿਦਿਆਰਥੀ ਪ੍ਰੀਸ਼ਦ ਦੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਕਰਦਿਆਂ ਸਹੁੰ ਵੀ ਚੁਕਾਈ। ਵਿਦਿਆਰਥੀ ਪ੍ਰੀਸ਼ਦ ਤੇ ਕਾਲਜ ਅਧਿਕਾਰੀਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਸੀਮਾ ਠਾਕੁਰ (ਇਤਿਹਾਸ ਵਿਭਾਗ), ਡਾ. ਸੁਵਿਤ ਦਾਸ (ਕਾਮਰਸ ਵਿਭਾਗ) ਤੇ ਮੁਕਤੀ (ਫਿਜ਼ੀਕਲ ਐਜੁਕੇਸ਼ਨ) ਨੂੰ ਕੌਂਸਲ ਦੇ ਅਧਿਆਪਕ-ਇੰਚਾਰਜ ਵਜੋਂ ਚੁਣਿਆ ਗਿਆ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਕੌਂਸਲ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਲੀਕੇ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਕੁਲਵਿੰਦਰ ਕੌਰ, ਕਨਵੀਨਰ ਕਾਲਜ ਸੱਭਿਆਚਾਰਕ ਕਮੇਟੀ, ਡਾ. ਰਿਤੂ ਗੁਪਤਾ, ਆਈਕਿਊਏਸੀ ਕੋਆਰਡੀਨੇਟਰ, ਸੰਜੀਵ ਭੱਲਾ ਸਕੂਲ ਅਕਾਦਮਿਕ ਇੰਚਾਰਜ ਸਮੇਤ ਸਮੁੱਚਾ ਅਧਿਆਪਨ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ। ਮੰਚ ਸੰਚਾਲਨ ਦਾ ਫ਼ਰਜ਼ ਹਿੰਦੀ ਵਿਭਾਗ ਦੇ ਡਾ ਤਜਿੰਦਰ ਕੌਰ ਨੇ ਬਾਖੂਬੀ ਨਿਭਾਇਆ।