ਬਰਨਾਲਾ ਲਾਠੀਚਾਰਜ ਖ਼ਿਲਾਫ਼ ਜਥੇਬੰਦੀਆਂ ਨੇ ਕੱਢਿਆ ਵਿਸ਼ਾਲ ਰੋਸ ਮਾਰਚ ਬਰਨਾਲਾ ਲਾਠੀਚਾਰਜ ਖਿਲਾਫ ਜਥੇਬੰਦੀਆਂ ਨੇ ਕੱਢਿਆ ਵਿਸ਼ਾਲ ਰੋਸ ਮਾਰਚ
Publish Date: Sun, 26 Jul 2026 07:29 PM (IST)
Updated Date: Sun, 26 Jul 2026 07:32 PM (IST)
ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਡੀਐੱਸਪੀ ਤੇ ਐੱਸਐੱਚਓ ਦਾ ਪੁਤਲਾ ਫੂਕਿਆ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸੁਲਤਾਨਪੁਰ ਲੋਧੀ ’ਚ ਵਾਲਮੀਕਿ ਸਮਾਜ ਦੇ ਆਗੂਆਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਹੱਲਾ ਰਿਸ਼ੀ ਨਗਰ ਤੋਂ ਸ਼ੁਰੂ ਹੋਇਆ ਵਿਸ਼ਾਲ ਰੋਸ ਮਾਰਚ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਅੱਗੇ ਵਧਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਪ੍ਰਗਟ ਕੀਤਾ। ਰੋਸ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਬਰਨਾਲਾ ਘਟਨਾ ਦੀ ਨਿੰਦਾ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਬਰਨਾਲਾ ਦੇ ਡੀਐੱਸਪੀ ਅਤੇ ਐੱਸਐੱਚਓ ਦਾ ਤਲਵੰਡੀ ਪੁਲ ’ਤੇ ਪੁਤਲਾ ਫੂਕ ਕੇ ਪੁਲਿਸ ਕਾਰਵਾਈ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ, ਪਰ ਉਨ੍ਹਾਂ ਨਾਲ ਕਥਿਤ ਤੌਰ ਤੇ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਵਰਗ ਨੂੰ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜ਼ਿਆਦਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਡਾ. ਬੀ.ਆਰ. ਅੰਬੇਡਕਰ ਆਰਮੀ ਦੇ ਆਗੂ ਪਰਮਜੀਤ ਜੱਬੋਵਾਲ, ਪ੍ਰਧਾਨ ਲਕਸ਼ਮੀਕਾਂਤ ਸੋਨੂ, ਰਾਹੁਲ ਨਾਹਰ, ਕੌਂਸਲਰ ਕਸ਼ਮੀਰ ਸਿੰਘ,ਕਰਨ ਚੌਹਾਨ, ਗਗਨਦੀਪ ਨਾਹਰ, ਸੰਨੀ ਸਹੋਤਾ, ਭਗਵਾਨ ਵਾਲਮੀਕਿ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਮੋਹਨ ਲਾਲ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਸਰਪੰਚ ਕਸ਼ਮੀਰ ਸਿੰਘ ਭੱਟੀ, ਸੀਨੀਅਰ ਆਗੂ ਬਲਵੰਤ ਸਿੰਘ ਸੁਲਤਾਨਪੁਰੀ, ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਸ਼ਹਿਰੀ ਪ੍ਰਧਾਨ ਪਿਆਰਾ ਲਾਲ ਭੱਟੀ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਨਾਲਾ ਮਾਮਲੇ ਵਿੱਚ ਸਬੰਧਤ ਡੀਐੱਸਪੀ ਅਤੇ ਐੱਸਐੱਚਓ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ’ਤੇ ਜਲਦ ਕਾਰਵਾਈ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸੋਮਵਾਰ ਨੂੰ ਦੇਸ਼ ਪੱਧਰੀ ਬੰਦ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਵੇਗਾ। ਰੋਸ ਮਾਰਚ ਦੌਰਾਨ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਡਾ. ਬੀ.ਆਰ. ਅੰਬੇਡਕਰ ਆਰਮੀ ਦੇ ਆਗੂ ਪਰਮਜੀਤ ਜੱਬੋਵਾਲ, ਪ੍ਰਧਾਨ ਲਕਸ਼ਮੀਕਾਂਤ ਸੋਨੂੰ, ਰਾਹੁਲ ਨਾਹਰ, ਬ੍ਰਹਮ ਸਰੂਪ, ਰਜਿੰਦਰ ਸੁਲਤਾਨਵੀ, ਕਰਨ ਚੌਹਾਨ, ਵਿਪੁਲ ਚੌਹਾਨ, ਗਗਨਦੀਪ ਨਾਹਰ, ਸੰਨੀ ਸਹੋਤਾ, ਰਾਕੇਸ਼ ਸਹੋਤਾ, ਅਕਸ਼ੇ ਨਾਹਰ, ਜਤਿਨ ਚੌਧਰੀ, ਸਾਬਕਾ ਸਰਪੰਚ ਸੋਨੂ ਪੰਮਣ, ਕੌਂਸਲਰ ਕਸ਼ਮੀਰ ਸਿੰਘ, ਅਮਰਜੀਤ ਸਿੰਘ ਬਾਗੂ, ਰਵੀ ਦੀਪੇਵਾਲ, ਕੁਨਾਲ ਸਹੋਤਾ, ਭਗਵਾਨ ਵਾਲਮੀਕਿ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਮੋਹਨ ਲਾਲ, ਸਰਪੰਚ ਕਸ਼ਮੀਰ ਸਿੰਘ ਭੱਟੀ, ਸੰਜੀਵ ਘਈ, ਸੀਨੀਅਰ ਆਗੂ ਬਲਵੰਤ ਸਿੰਘ ਸੁਲਤਾਨਪੁਰੀ, ਮਨਪ੍ਰੀਤ ਸਿੰਘ ਭਾਗੋਰਾਈਆਂ, ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਸ਼ਹਿਰੀ ਪ੍ਰਧਾਨ ਪਿਆਰਾ ਲਾਲ ਭੱਟੀ, ਸੈਕਟਰੀ ਸੰਨੀ ਸਹੋਤਾ, ਕੈਸ਼ੀਅਰ ਸੁਭਾਸ਼ ਲਾਹੌਰਾ, ਸੰਨੀ ਮੱਟੂ, ਸਲੀਮ ਲਾਹੌਰਾ, ਲਾਡੀ ਪੰਡੋਰੀ ਮਹੱਲਾ ,ਦੀਪਕ ਕੁਮਾਰ ਦੀਪੂ, ਨਰੇਸ਼ ਸਹੋਤਾ, ਨੈਤਿਕ ਚੌਹਾਨ, ਮਾਨਵ ਚੌਹਾਨ, ਜਤਿਨ ਮੱਟੂ, ਹਰਸ਼ ਲਾਹੌਰਾ, ਪਵਨ ਲਾਹੌਰਾ ਸਮੇਤ ਹੋਰ ਆਗੂ ਅਤੇ ਮੈਂਬਰ ਮੌਜੂਦ ਸਨ।