ਜ਼ਿਲਾ ਸਵੀਪ ਟੀਮ ਨੇ ਪਲੇਠੀ ਮੀਟਿੰਗ ਕੀਤੀ ਜ਼ਿਲਾ ਸਵੀਪ ਟੀਮ ਦੀ ਪਲੇਠੀ ਮੀਟਿੰਗ ਦਾ ਆਯੋਜਨ
Publish Date: Sun, 25 Oct 2026 09:33 PM (IST)
Updated Date: Sun, 25 Oct 2026 09:34 PM (IST)
ਨਵਚੇਤਨ ਸਿੰਘ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫਸਰ ਦੀ ਅਗਵਾਈ ’ਚ ਹੋਈ ਮੀਟਿੰਗ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਮਾਨਯੋਗ ਸਹਾਇਕ ਕਮਿਸ਼ਨਰ ਕਮ ਜ਼ਿਲ੍ਹਾ ਸਵੀਪ ਨੋਡਲ ਅਫਸਰ ਕਪੂਰਥਲਾ ਦੇ ਹੁਕਮਾਂ ਦੀ ਪਾਲਣਾ ਹਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਕਪੂਰਥਲਾ ਵਿਖੇ ਸਹਾਇਕ ਸਵੀਪ ਨੋਡਲ ਅਫਸਰ ਨਵਚੇਤਨ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਵੀਪ ਟੀਮ ਤੇ ਸਮੂਹ ਬਲਾਕਾਂ ਦੀਆਂ ਟੀਮਾਂ ਦੀ ਪਲੇਠੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਕਰਦੇ ਹੋਏ ਨਵਚੇਤਨ ਸਿੰਘ ਨੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਵੀਪ ਟੀਮ ਨੂੰ ਹੁਣ ਜ਼ਿਲ੍ਹਾ ਚੋਣ ਦਫਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਵੀਪ ਮਹੀਨੇਵਾਰ ਯੋਜਨਾ ਨੂੰ ਲਾਗੂ ਕਰਦੇ ਹੋਏ ਹਰੇਕ ਬਲਾਕ ਬਲਾਕ ਉੱਪਰ ਇਨ੍ਹਾਂ ਨੂੰ ਗਤੀਵਿਧੀਆਂ ਨੂੰ ਲਾਗੂ ਕਰਨਾ ਅਤੀ ਜ਼ਰੂਰੀ ਹੈ। ਉਨ੍ਹਾਂ ਬਲਾਕ ਨੋਡਲ ਅਫਸਰ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਸਵੀਪ ਜ਼ਿਲ੍ਹਾ ਟੀਮ ਦੇ ਨਿਰਦੇਸ਼ਾਂ ਅਨੁਸਾਰ ਲਗਾਤਾਰ ਸਵੀਪ ਗਤੀਵਿਧੀਆਂ ਕਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ, ਕਾਲਜਾਂ ਤੇ ਵਿਦਿਅਕ ਅਦਾਰਿਆਂ ਵਿੱਚ ਇਨ੍ਹਾਂ ਗਤੀਵਿਧੀਆਂ ਨੂੰ ਕਰਵਾਇਆ ਜਾਣਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਬਲਾਕ ਵਿੱਚ ਈਐੱਲਸੀ ਕਲੱਬ ਆਨਲਾਈਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੰਦੀਪ ਕੌਰ ਲੈਕਚਰਾਰ ਬਲਾਕ ਭਲੱਥ ਤੇ ਫਗਵਾੜਾ ਦੇ ਇੰਚਾਰਜ ਹੋਣਗੇ ਤੇ ਸੁਖਵਿੰਦਰ ਸਿੰਘ ਬਾਜਵਾ ਬਲਾਕ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਇੰਚਾਰਜ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਦਵਿੰਦਰ ਸਿੰਘ ਵਾਲੀਆ ਲੈਕਚਰਾਰ ਜ਼ਿਲ੍ਹਾ ਕਪੂਰਥਲਾ ਦੇ ਸਵੀਪ ਇੰਚਾਰਜ ਹੋਣਗੇ ਤੇ ਪੂਰੇ ਜ਼ਿਲ੍ਹੇ ਦੇ ਸਵੀਪ ਦੇ ਕੰਮ ਲਈ ਇੰਚਾਰਜ ਹੋਣਗੇ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਹਰੇਕ ਬਲਾਕ ਨੋਡਲ ਅਫਸਰ ਆਪਣੇ ਬਲਾਕ ਵਿੱਚ ਸਵੀਪ ਗਤੀਵਿਧੀਆਂ ਤੇ ਈਐੱਲਸੀ ਕਲੱਬ ਤੇ ਚੋਣ ਪਾਠਸ਼ਾਲਾ ਨੂੰ ਹਰੇਕ ਸਕੂਲ ਵਿੱਚ ਗਤੀਸ਼ੀਲ ਬਣਾਵੇਗਾ। ਇਸ ਮੌਕੇ ਦਵਿੰਦਰ ਸਿੰਘ ਵਾਲੀਆ ਲੈਕਚਰਾਰ, ਸੰਦੀਪ ਕੌਰ ਲੈਕਚਰਾਰ, ਸੁਖਮਿੰਦਰ ਸਿੰਘ ਬਾਜਵਾ, ਜਗਦੀਪ ਸਿੰਘ, ਰਜੇਸ਼ ਭਨੋਟ ਲੈਕਚਰਾਰ, ਸੁਨੀਤਾ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਟੀਮ ਮੈਂਬਰ ਹਾਜ਼ਰ ਸਨ।