ਗਾਂਧੀ ਜਯੰਤੀ ਦੇ ਸਬੰਧ ’ਚ ਵਿਸ਼ੇਸ਼ ਲੈਕਚਰ ਕਰਵਾਇਆ
ਗਾਂਧੀ ਜਯੰਤੀ ਦੇ ਸਬੰਧ ਵਿਚ ਵਿਸ਼ੇਸ਼ ਲੈਕਚਰ ਦਾ ਆਯੋਜਨ
Publish Date: Thu, 01 Oct 2026 10:13 PM (IST)
Updated Date: Thu, 01 Oct 2026 10:15 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮਿਤੀ ਇਕ ਅਕਤੂਬਰ ਨੂੰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਜਸਮੀਤ ਸੇਠੀ ਦੀ ਅਗਵਾਈ ਵਿੱਚ ਅੰਗਰੇਜ਼ੀ ਵਿਭਾਗ ਵੱਲੋਂ ਗਾਂਧੀ ਜਯੰਤੀ ਦੇ ਪ੍ਰਸੰਗ ਵਿੱਚ ਉਨ੍ਹਾਂ ਦੀ ਸਵੈ- ਜੀਵਨੀ ਉੱਪਰ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਪ੍ਰੋਫੈਸਰ ਮਲਿਕਾ ਮੰਡ ਅਸਿਸਟੈਂਟ ਪ੍ਰੋਫੈਸਰ, ਅੰਗਰੇਜੀ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਮਹਾਤਮਾ ਗਾਂਧੀ ਦੀ ਸਵੈ ਜੀਵਨੀ ਦੇ ਪ੍ਰਸੰਗ ਵਿੱਚ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉੱਪਰ ਚਾਨਣਾ ਪਾਇਆ, ਜਿਸ ਵਿੱਚ ਉਨ੍ਹਾਂ ਦੇ ਬਚਪਨ, ਪਰਿਵਾਰਕ ਪਿਛੋਕੜ, ਨੈਤਿਕ ਤੌਰ ’ਤੇ ਝਿੰਜੋੜਨ ਵਾਲੀਆਂ ਲਿਖਤਾਂ, ਸਾਊਥ ਅਫਰੀਕਾ ਵਿੱਚ ਉਨ੍ਹਾਂ ਦੇ ਭਾਰਤੀਆਂ ਖਿਲਾਫ ਹੁੰਦੇ ਭੇਦਭਾਵ ਦੇ ਖਿਲਾਫ ਕੀਤੇ ਸਫਲਤਾ ਪੂਰਵਕ ਅੰਦੋਲਨ ਤੇ ਫਿਰ ਹਿੰਦੁਸਤਾਨ ਵਾਪਸ ਆ ਕੇ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੇ ਅਹਿਮਦਾਬਾਦ ਦੇ ਮਿਲ ਵਰਕਰਾਂ ਉੱਪਰ ਹੁੰਦੇ ਜ਼ੁਲਮਾਂ ਖਿਲਾਫ ਲੜੀਆਂ ਲੜਾਈਆਂ ਤੇ ਤਜਰਬਿਆਂ ਬਾਰੇ ਜ਼ਿਕਰ ਕੀਤਾ। ਇਸ ਸਮੇਂ ਵਿਦਿਆਰਥੀ ਤੇ ਵਿਭਾਗ ਦੇ ਅਧਿਆਪਕ ਪ੍ਰੋ ਮਨਜੀਤ ਸਿੰਘ, ਪ੍ਰੋ ਪ੍ਰਮੋਦ ਕੁਮਾਰ, ਪ੍ਰੋ ਦਿਲਦਾਰ ਸਿੰਘ, ਪ੍ਰੋ ਗੁਰਪ੍ਰੀਤ ਕੌਰ ਚੌਹਾਨ, ਪ੍ਰੋ ਪ੍ਰੀਤੀ ਹਾਜ਼ਰ ਸਨ।