ਰਾਣਾ ਰਾਜਬੰਸ ਕੌਰ ਵੱਲੋਂ ਸਿਟੀ ਵਾਲਮੀਕੀ ਸਭਾ ਨੂੰ 5 ਲੱਖ ਦੀ ਰਾਸ਼ੀ ਭੇਟ ਮੰਦਿਰ ਮਹੱਲਾਂ ਸ਼ਹਿਰੀਆਂ ਦੀ ਉਸਾਰੀ ਲਈ ਸਿਟੀ ਵਾਲਮੀਕੀ ਸਭਾ ਨੂੰ 5 ਲੱਖ ਰੁਪਏ ਦੀ ਰਾਸ਼ੀ ਭੇਟ
Publish Date: Tue, 27 Oct 2026 09:43 PM (IST)
Updated Date: Tue, 27 Oct 2026 09:46 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਕਪੂਰਥਲਾ : ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਪਿਛਲੇ ਦਿਨੀਂ ਕੇਂਦਰੀ ਭਗਵਾਨ ਵਾਲਮੀਕਿ ਜੀ ਮੰਦਿਰ ਮਹੱਲਾਂ ਸ਼ਹਿਰੀਆਂ ਜੋ ਕਿ ਲਗਭਗ 100 ਸਾਲ ਪੁਰਾਣਾ ਹੈ, ਦੀ ਉਸਾਰੀ ਲਈ ਐਲਾਨੀ ਗਈ 5 ਲੱਖ ਰੁਪਏ ਦੀ ਰਾਸ਼ੀ ਉਨ੍ਹਾਂ ਦੀ ਧਰਮ ਪਤਨੀ ਤੇ ਸਾਬਕਾ ਵਿਧਾਇਕਾ ਕਪੂਰਥਲਾ ਰਾਣਾ ਰਾਜਬੰਸ ਕੌਰ ਵੱਲੋਂ ਸਿਟੀ ਵਾਲਮੀਕਿ ਸਭਾ ਦੇ ਅਹੁਦੇਦਾਰਾਂ ਨੂੰ ਸੌਂਪੀ ਗਈ। ਇਸ ਮੌਕੇ ਰਾਣਾ ਰਾਜਬੰਸ ਕੌਰ ਨੇ ਸਭਾ ਦੇ ਅਹੁਦੇਦਾਰਾਂ ਨੂੰ ਰਾਸ਼ੀ ਸੌਂਪਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਦੀ ਸੇਵਾ ਕਰਨਾ ਬਹੁਤ ਹੀ ਮਾਣ ਤੇ ਸ਼ਰਧਾ ਵਾਲੀ ਗੱਲ ਹੈ। ਉਨ੍ਹਾਂ ਨੇ ਮੰਦਰ ਦੀ ਉਸਾਰੀ ਦੇ ਕਾਰਜ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਲਈ ਕਿਹਾ, ਤਾਂ ਜੋ ਸੰਗਤਾਂ ਨੂੰ ਇਸ ਪਵਿੱਤਰ ਅਸਥਾਨ ’ਤੇ ਹੋਰ ਬਿਹਤਰ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਤੇ ਕਾਮਨਾ ਕੀਤੀ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮਾਜ ਵਿੱਚ ਪਿਆਰ, ਭਾਈਚਾਰੇ, ਸਮਾਨਤਾ ਤੇ ਸਦਭਾਵਨਾ ਦਾ ਸੰਦੇਸ਼ ਫੈਲਾਉਂਦੀਆਂ ਰਹਿਣ। ਇਸ ਮੌਕੇ ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਪਰਵੀਨ ਨਾਹਰ, ਸੰਸਥਾਪਕ ਮਨੋਜ ਨਾਹਰ, ਸਰਪ੍ਰਸਤ ਰੋਸ਼ਨ ਲਾਲ ਸਬਰਵਾਲ, ਤਜਿੰਦਰ ਪੰਡਾਰੀ, ਹਰਿੰਦਰ ਸ਼ੀਤਲ, ਪਰਮਜੀਤ ਸਿੰਘ ਐਡਵੋਕੇਟ, ਮੁੱਖ ਸਲਾਹਕਾਰ ਰਾਕੇਸ਼ ਕੇਸ਼ਾ ਤੇ ਚੇਅਰਮੈਨ ਚਰਨਜੀਤ ਹੰਸ, ਵਾਇਸ ਚੇਅਰਮੈਨ ਕੁਮਾਰ ਗੌਰਵ, ਅਮਨਦੀਪ ਨਾਹਰ ਸਿੱਪੀ, ਵਾਈਸ ਪ੍ਰਧਾਨ ਅਨੀਲ ਸ਼ੇਰਗਿੱਲ, ਅਰਪਿਤ ਸਬਰਵਾਲ, ਤੁਸ਼ਾਰ ਸਾਗਰ, ਕੈਸ਼ੀਅਰ ਅਰੁਣ ਨਾਹਰ ਸਮੇਤ ਹੋਰ ਪਤਵੰਤੇ ਮੌਜੂਦ ਸਨ। ਸਿਟੀ ਵਾਲਮੀਕਿ ਸਭਾ ਦੇ ਅਹੁਦੇਦਾਰਾਂ ਨੇ ਇਸ ਸਹਿਯੋਗ ਲਈ ਰਾਣਾ ਗੁਰਜੀਤ ਸਿੰਘ ਤੇ ਰਾਣਾ ਰਾਜਬੰਸ ਕੌਰ ਦਾ ਧੰਨਵਾਦ ਕੀਤਾ।