
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਮੌਕੇ ਭੈਣਾਂ ਭਰਾਵਾਂ ਤੋਂ ਨਸ਼ਾ ਮੁਕਤੀ ਦਾ ਪ੍ਰਣ ਲੈਣ: ਗੁਰਬਚਨ ਸਿੰਘ ਬੰਗੜ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਮਾਜ ਨੂੰ ਨਸ਼ਾ ਮੁਕਤ-ਸਿਹਤਮੰਦ ਕਰਨ ਲਈ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਜਾਗਰੂਕ ਮੁਹਿੰਮ ਤਹਿਤ ਲਗਾਤਾਰ ਸੈਮੀਨਾਰ ਕੀਤੇ ਜਾ ਰਹੇ ਹਨ। ਆਈਟੀਸੀ ਮਿਸ਼ਨ ਸੁਨਿਹਰਾ ਕੱਲ੍ਹ ਵੱਲੋਂ ਚਲਾਏ ਜਾ ਰਹੇ ਪ੍ਰਥਮ ਮਲਟੀ ਸਕਿਲ ਟ੍ਰੇਨਿੰਗ ਸੈਂਟਰ ਸਟਾਫ, ਵਿਦਿਆਰਥੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਗੁਰਬਚਨ ਸਿੰਘ ਬੰਗੜ ਸਟੇਟ ਐਵਾਰਡੀ ਰਿਟਾਇਰਡ ਏਐੱਸਆਈ ਕਪੂਰਥਲਾ ਨੇ ਖ਼ਾਸ ਕਰਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਆਪਣੇ ਭਰਾਵਾਂ ਤੇ ਹੋਰ ਪੁਰਸ਼ ਪਰਿਵਾਰਕ ਮੈਂਬਰਾਂ ਦੇ ਰੱਖੜੀ ਬੰਨ੍ਹਣ ਮੌਕੇ ਉਨ੍ਹਾਂ ਤੋਂ ਨਸ਼ਾ ਮੁਕਤੀ ਦਾ ਪ੍ਰਣ ਜ਼ਰੂਰ ਲੈਣ ਨਾ ਕੇ ਕੋਈ ਕੀਮਤੀ ਤੋਹਫ਼ਿਆਂ ਦੀ ਮੰਗ ਕਰਨ। ਕੀਮਤੀ ਤੋਹਫ਼ਿਆਂ ਦੀ ਜ਼ਰੂਰਤ ਤਾਂ ਹੀ ਪੂਰੀ ਹੋਵੇਗੀ ਜੇ ਪਰਿਵਾਰ ਨਸ਼ਾ ਮੁਕਤ ਹੋਣਗੇ। ਜੇਕਰ ਪਰਿਵਾਰ ਨਸ਼ਾ ਮੁਕਤ ਹੋਵੇਗਾ ਤਾਂ ਹੀ ਔਰਤਾਂ ਦੀ ਸੁਰੱਖਿਆ ਹੋ ਸਕਦੀ ਹੈ। ਭਰਾ-ਭੈਣ ਦੇ ਅਟੁੱਟ ਪਿਆਰ ਤੇ ਸਮਰਪਣ ਦੇ ਇਹ ਪਵਿੱਤਰ ਤਿਉਹਾਰ ਤੇ ਪਰਮਾਤਮਾ ਅੱਗੇ ਅਰਦਾਸ ਕਰੀਏ ਆਪਣੇ ਪਰਿਵਾਰ ਤੇ ਸਮਾਜ ਨੂੰ ਨਸ਼ਾ ਮੁਕਤ ਕਰੀਏ। ਭੈਣਾਂ ਆਪਣੇ ਭਰਾਵਾਂ ਨੂੰ ਹਮੇਸ਼ਾ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਦੀਆਂ ਹਨ, ਹਰ ਤਰ੍ਹਾਂ ਦੀ ਮਦਦ, ਸਹਾਰਾ ਦੇਣ ਲਈ ਤਿਆਰ ਰਹਿਦੀਆਂ ਹਨ। ਉਨ੍ਹਾਂ ਕਿਹਾ ਕਿ ਭਰਾਵਾਂ ਨੂੰ ਆਪਣੀਆਂ ਭੈਣਾਂ ਸਾਰੀ ਜ਼ਿੰਦਗੀ ਖ਼ਿਆਲ ਰੱਖਣਾ ਹੈ ਤਾਂ ਸਿਹਤਮੰਦ ਤੇ ਨਸ਼ਾ ਮੁਕਤ ਹੋਣਾ ਜ਼ਰੂਰੀ ਹੈ। ਇਸ ਨਾਲ ਸਾਰਾ ਪਰਿਵਾਰ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਾ ਮੁਕਤ ਸਮਾਜ ਸਿਰਜਣਾ ਕਰਨ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਈ। ਇਸ ਮੌਕੇ ਪੰਕਜ ਪਾਂਡੇ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਅਨੀਤਾ ਗਿੱਲ, ਰਿੱਤੂ ਗਿੱਲ, ਰੁਪਿੰਦਰ ਸਿੰਘ, ਸੁਖਜੀਤ ਸਿੰਘ ਹਾਜ਼ਰ ਸਨ।