ਦੀਵਾਲੀ ਮੌਕੇ ਅਮਨਪ੍ਰੀਤ ਹਸਪਤਾਲ ’ਚ ਸਾਰੇ ਟੈਸਟ ਅੱਧੇ ਰੇਟਾਂ 'ਤੇ ਹੋਣਗੇ ਦੀਵਾਲੀ ਮੌਕੇ ਅਮਨਪ੍ਰੀਤ ਹਸਪਤਾਲ ਵੱਲੋਂ ਸੀਟੀ ਸਕੈਨ ਤੇ ਹੋਰ ਟੈਸਟ ਅੱਧੇ ਰੇਟਾਂ 'ਤੇ ਹੋਣਗੇ
Publish Date: Sat, 07 Nov 2026 09:11 PM (IST)
Updated Date: Sat, 07 Nov 2026 09:14 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਿਛਲੇ 15 ਸਾਲਾਂ ਤੋਂ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਨਾਭਾ ਤੋਂ ਮਾਨਤਾ ਪ੍ਰਾਪਤ ਜ਼ਿਲ੍ਹੇ ਦੇ ਇਕਲੌਤੇ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ ਦੀਵਾਲੀ ਦੇ ਪਾਵਨ ਤਿਉਹਾਰ ਮੌਕੇ ਇਲਾਕਾ ਨਿਵਾਸੀਆਂ ਨੂੰ ਵਿਸ਼ੇਸ਼ ਸਿਹਤ ਸੌਗਾਤ ਦਿੱਤੀ ਜਾ ਰਹੀ ਹੈ। ਹਸਪਤਾਲ ਪ੍ਰਬੰਧਕਾਂ ਵੱਲੋਂ ਦੀਵਾਲੀ ਦੇ ਮੱਦੇਨਜ਼ਰ ਹਸਪਤਾਲ ਵਿੱਚ ਸਥਾਪਿਤ ਅਤਿ-ਆਧੁਨਿਕ ਸੀਟੀ ਸਕੈਨ ਮਸ਼ੀਨ ਸਮੇਤ ਹਰ ਤਰ੍ਹਾਂ ਦੇ ਮੈਡੀਕਲ ਟੈਸਟ ਅੱਧੇ ਰੇਟਾਂ ਤੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਸਰਜਨ ਤੇ ਗੋਲਡ ਮੈਡਲਿਸਟ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਅਤਿ-ਆਧੁਨਿਕ ਸੀਟੀ ਸਕੈਨ ਦੀ ਸਹੂਲਤ ਸ਼ੁਰੂ ਹੋਣ ਨਾਲ ਹੁਣ ਮਰੀਜ਼ਾਂ ਨੂੰ ਇਸ ਮਹੱਤਵਪੂਰਨ ਜਾਂਚ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਕਾਫ਼ੀ ਘੱਟ ਹੋਵੇਗੀ ਤੇ ਉਨ੍ਹਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਆਧੁਨਿਕ ਜਾਂਚ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਨਵੇਂ ਸੀਟੀ ਸਕੈਨਿੰਗ ਵਿੰਗ ਵਿੱਚ ਕੈਨਨ ਤਕਨੀਕ ਨਾਲ ਲੈਸ ਆਧੁਨਿਕ ਮਸ਼ੀਨ ਸਥਾਪਿਤ ਕੀਤੀ ਗਈ ਹੈ, ਜੋ ਘੱਟ ਰੇਡੀਏਸ਼ਨ ਨਾਲ ਉੱਚ ਗੁਣਵੱਤਾ ਵਾਲੀਆਂ ਸਪੱਸ਼ਟ ਤਸਵੀਰਾਂ ਪ੍ਰਦਾਨ ਕਰਨ ਦੇ ਸਮਰੱਥ ਹੈ। ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਅਮਨਪ੍ਰੀਤ ਹਸਪਤਾਲ ਦਾ ਮੁੱਖ ਉਦੇਸ਼ ਇਲਾਕੇ ਦੇ ਹਰ ਵਰਗ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਆਧੁਨਿਕ ਤੇ ਮਿਆਰੀ ਸਿਹਤ ਸੇਵਾਵਾਂ ਵਾਜਬ ਦਰਾਂ ਤੇ ਉਪਲਬਧ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਤੋਂ ਸੇਵਾਮੁਕਤ ਡਾ. ਮਨਦੀਪ ਸਿੰਘ, ਜੋ ਸ਼ੂਗਰ ਤੇ ਦਿਲ ਦੇ ਰੋਗਾਂ ਦੇ ਮਾਹਿਰ ਹਨ, ਹਫ਼ਤੇ ਦੇ ਸੱਤੋਂ ਦਿਨ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਹਸਪਤਾਲ ਪ੍ਰਬੰਧਕਾਂ ਦੀ ਇਸ ਲੋਕ-ਹਿੱਤ ਪਹਿਲਕਦਮੀ ਨਾਲ ਦੀਵਾਲੀ ਦੇ ਮੌਕੇ ਇਲਾਕਾ ਨਿਵਾਸੀਆਂ ਨੂੰ ਘੱਟ ਖਰਚੇ ਤੇ ਆਧੁਨਿਕ ਸਿਹਤ ਜਾਂਚ ਸਹੂਲਤਾਂ ਦਾ ਲਾਭ ਮਿਲ ਸਕੇਗਾ।