ਅਕਾਲ ਅਕੈਡਮੀ ਦੇ ਬੱਚਿਆਂ ਪਵਿੱਤਰ ਵੇਈਂ ਦੇ ਕੀਤੇ ਦਰਸ਼ਨ ਬਾਲ ਦਿਵਸ ਮੌਕੇ ਅਕਾਲ ਅਕੈਡਮੀ ਦੇ ਬੱਚਿਆਂ ਨੇ ਪਵਿੱਤਰ ਵੇਈਂ ਦੇ ਦਰਸ਼ਨ ਕੀਤੇ
Publish Date: Sat, 14 Nov 2026 07:05 PM (IST)
Updated Date: Sat, 14 Nov 2026 07:06 PM (IST)
ਲਖਵੀਰ ਸਿੰਘ ਲੱਖੀ ,ਪੰਜਾਬੀ ਜਾਗਰਣ ਸੁਲਤਾਨਪੁਰ : 14 ਨਵੰਬਰ ਦਾ ਦਿਨ ਸਾਰੇ ਭਾਰਤ ਵਿੱਚ ਬਾਲ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਹੁੰਦਾ ਹੈ। ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖ਼ੇ ਵੀ ਬਾਲ ਦਿਵਸ ਮਨਾਇਆ ਗਿਆ, ਜਿਸ ਵਿੱਚ ਸਕੂਲ ਵਿਖੇ ਸਪੈਸ਼ਲ ਅਸੈਂਬਲੀ ਕਰਵਾਈ ਗਈ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਗਗਨਦੀਪ ਕੌਰ ਨੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਗਗਨਦੀਪ ਕੌਰ ਦੀ ਰਹਿਨੁਮਾਈ ਹੇਠ ਬਾਲ ਦਿਵਸ ਮੌਕੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਨੂੰ ਨਿਰਮਲ ਕੁਟੀਆ ਤੇ ਪਵਿੱਤਰ ਵੇਈਂ ਦੇ ਦਰਸ਼ਨ ਕਰਵਾਏ ਗਏ। ਇਸ ਵਿੱਚ ਦੂਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਨੂੰ ਪਵਿੱਤਰ ਵੇਈਂ ਦੇ ਦਰਸ਼ਨ ਕਰਵਾਏ ਗਏ। ਉਨ੍ਹਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਨਿਰਮਲ ਕੁਟੀਆ ਵਿਖੇ ਇੱਕ ਫਿਲਮ ਦਿਖਾਈ ਗਈ, ਜਿਸ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਪਵਿੱਤਰ ਵੇਈਂ ਦੀ ਸਫਾਈ ਵਿੱਚ ਕੀਤੀ ਘਾਲਣਾ ਨੂੰ ਦਿਖਾਇਆ ਗਿਆ। ਉਪਰੰਤ ਬੱਚਿਆਂ ਨੇ ਗੁਰੂ ਕਾ ਲੰਗਰ ਛਕਿਆ। ਇਸ ਮੌਕੇ ਕੋ ਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਜਗਪ੍ਰੀਤ ਕੌਰ, ਨਵਨੀਤ ਕੌਰ ਅਧਿਆਪਕ ਮੋਨਿਕਾ, ਗੀਤਾ ਰਾਣੀ, ਸੁਪਿੰਦਰਜੀਤ ਕੌਰ, ਪ੍ਰਵੀਨ ਨਰੂਲਾ, ਅਲਕਾ ਰਾਣਾ, ਸਰਬਜੀਤ ਕੌਰ, ਮਮਤਾ, ਸ਼ਸ਼ੀ ਰਾਣੀ, ਲਵਨੀਤ ਕੌਰ, ਮਨਦੀਪ ਕੌਰ, ਵਰਸ਼ਾ ਕੋਹਲ਼ੀ, ਰਾਧਿਕਾ, ਗਗਨਜੀਤ ਕੌਰ, ਸੀਮਾ ਅਰੋੜਾ, ਬਲਜਿੰਦਰ ਕੌਰ, ਹਿਤਿਕਾ, ਐਕਟੀਵਿਟੀ ਇੰਚਾਰਜ ਨੇਹਾ ਅਰੋੜਾ, ਲਵਨੀਤ ਕੌਰ, ਸੋਨੀਆ ਅਰੋੜਾ, ਹੀਨਾ ਸੂਦ ਆਦਿ ਹਾਜ਼ਰ ਸਨ।