ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਪਿਛਲੇ ਐਤਵਾਰ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ 2 ਘੰਟੇ ਹਾਈਵੇ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਦੇ ਮੱਦੇਨਜ਼ਰ ਬੀਤੇ ਦਿਨੀਂ ਜ਼ਿਲ੍ਹਾ ਕਪੂਰਥਲਾ ਅਤੇ ਬਲਾਕ ਫਗਵਾੜਾ ਦੇ ਵੱਖ ਵੱਖ ਅਧਿਕਾਰੀਆਂ ਨਾਲ਼ ਮੀਟਿੰਗਾਂ ਕੀਤੀਆਂ ਗਈਆਂ ਅਤੇ ਆਖ਼ਰੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਆਈਏਐੱਸ ਦੀ ਅਗਵਾਈ ਹੇਠ ਏਡੀਸੀ ਅਮਿਤ ਕੁਮਾਰ ਪੰਚਾਲ, ਆਈਏਐੱਸ ਫਗਵਾੜਾ, ਏਡੀਸੀ ਜਨਰਲ ਮੈਡਮ ਅਮਰਪ੍ਰਰੀਤ ਕੌਰ ਸੰਧੂ ਕਪੂਰਥਲਾ, ਐੱਸਡੀਐੱਮ ਜੈ ਇੰਦਰ ਸਿੰਘ ਫਗਵਾੜਾ ਦੀ ਹਾਜ਼ਰੀ 'ਚ ਜ਼ਿਲ੍ਹਾ ਕਚਹਿਰੀਆਂ ਕਪੂਰਥਲਾ ਵਿਖੇ ਹੋਈ।

ਹਰਮੇਸ਼ ਸਰੋਆ, ਫਗਵਾੜਾ : ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਪਿਛਲੇ ਐਤਵਾਰ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ 2 ਘੰਟੇ ਹਾਈਵੇ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਦੇ ਮੱਦੇਨਜ਼ਰ ਬੀਤੇ ਦਿਨੀਂ ਜ਼ਿਲ੍ਹਾ ਕਪੂਰਥਲਾ ਅਤੇ ਬਲਾਕ ਫਗਵਾੜਾ ਦੇ ਵੱਖ ਵੱਖ ਅਧਿਕਾਰੀਆਂ ਨਾਲ਼ ਮੀਟਿੰਗਾਂ ਕੀਤੀਆਂ ਗਈਆਂ ਅਤੇ ਆਖ਼ਰੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਆਈਏਐੱਸ ਦੀ ਅਗਵਾਈ ਹੇਠ ਏਡੀਸੀ ਅਮਿਤ ਕੁਮਾਰ ਪੰਚਾਲ, ਆਈਏਐੱਸ ਫਗਵਾੜਾ, ਏਡੀਸੀ ਜਨਰਲ ਮੈਡਮ ਅਮਰਪ੍ਰਰੀਤ ਕੌਰ ਸੰਧੂ ਕਪੂਰਥਲਾ, ਐੱਸਡੀਐੱਮ ਜੈ ਇੰਦਰ ਸਿੰਘ ਫਗਵਾੜਾ ਦੀ ਹਾਜ਼ਰੀ 'ਚ ਜ਼ਿਲ੍ਹਾ ਕਚਹਿਰੀਆਂ ਕਪੂਰਥਲਾ ਵਿਖੇ ਹੋਈ। ਇਸ ਵਿਚ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ, ਸੋਨੂੰ ਜੋਹਲ ਪ੍ਰਧਾਨ ਅੰਮਿ੍ਤਸਰ, ਕੋਰ ਕਮੇਟੀ ਮੈਂਬਰ ਲਹਿੰਬਰ ਸਿੰਘ ਸਰਾਏ ਜੱਟਾਂ ਕਪੂਰਥਲਾ, ਰਣਵੀਰ ਕੁਮਾਰ ਫਗਵਾੜਾ, ਲਖਬੀਰ ਚੱਕ ਸਿਕੰਦਰ ਤਰਨਤਾਰਨ, ਗੁਰਪ੍ਰਰੀਤ ਸਿੰਘ ਖਾਲਸਾ ਰਿਹਾਣਾ ਜੱਟਾਂ ਸਮੇਤ 6 ਮੈਂਬਰੀ ਵਫਦ ਨਾਲ਼ ਮੀਟਿੰਗ ਕਰ ਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ਼ 25 ਸਤੰਬਰ ਤੋਂ ਪਹਿਲਾਂ ਮੀਟਿੰਗ ਲਈ ਸਮਾਂ ਲੈ ਕੇ ਦੇਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਅਤੇ ਹਾਈਵੇ ਜਾਮ ਕਰਨ ਦਾ ਪੋ੍ਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਜਦੋਂ ਅੱਜ ਡਿਪਟੀ ਕਮਿਸ਼ਨਰ ਕਰਨੈਲ ਸਿੰਘ ਫਗਵਾੜਾ ਵਿਖੇ ਪਹੁੰਚੇ ਤਾਂ ਇਸਤਰੀ ਵਿੰਗ ਪ੍ਰਧਾਨ ਦਵਿੰਦਰ ਕੌਰ, ਰਣਵੀਰ ਕੁਮਾਰ, ਭਾਰਤ ਭੂਸ਼ਨ, ਗੁਰਪ੍ਰਰੀਤ ਸਿੰਘ ਖਾਲਸਾ ਪਰਮਜੀਤ ਕੌਰ ਰਾਣੀਪੁਰ ਨੇ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਸਬੰਧੀ ਪੁੱਿਛਆ ਤਾਂ ਉਨ੍ਹਾਂ ਕਿਹਾ ਕਿ ਤਿੰਨ ਵਾਰ ਲਿੱਖ ਕੇ ਭੇਜ ਦਿੱਤਾ ਹੈ ਪਰ ਕੋਈ ਜਵਾਬ ਨਹੀਂ ਆਇਆ। ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਦਵਿੰਦਰ ਕੌਰ ਨੇ 25 ਸਤੰਬਰ ਤਕ ਭਰੋਸੇ ਦੀ ਗੱਲ ਕੀਤੀ ਤਾਂ ਉਨ੍ਹਾਂ ਗੱਲ ਟਾਲਮਟੋਲ ਕਰ ਦਿੱਤੀ, ਜਿਸ ਕਾਰਨ ਮਿੱਥੇ ਹੋਏ ਪੋ੍ਗਰਾਮ ਅਨੁਸਾਰ ਇਕ ਅਕਤੂਬਰ ਦਿਨ ਐਤਵਾਰ ਨੂੰ ਫਗਵਾੜਾ ਹਾਈਵੇ ਜਾਮ ਕਰ ਕੇ ਪੱਕਾ ਮੋਰਚਾ ਲਗਾਇਆ ਜਾਵੇਗਾ, ਜਦੋਂ ਤਕ ਕਿ ਦਿਵਿਆਂਗ ਵਿਅਕਤੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਦਿਨ ਬ ਦਿਨ ਰੋਸ ਪੈਦਾ ਹੋ ਰਿਹਾ ਹੈ ,ਕਿਉਂਕਿ ਮੌਜੂਦਾ ਸਰਕਾਰ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਦਾ ਹੱਲ ਨਹੀਂ ਕੱਿਢਆ ਜਾ ਰਿਹਾ।