ਓਬੀਸੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਨੇ ਆਰਸੀਐਫ ਦੇ ਮਹਾਂਪ੍ਰਬੰਧਕ ਨਾਲ ਕੀਤੀ ਅਹਿਮ ਮੀਟਿੰਗ; ਕਰਮਚਾਰੀਆਂ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਓਬੀਸੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਨੇ ਆਰਸੀਐਫ ਦੇ ਮਹਾਂਪ੍ਰਬੰਧਕ ਨਾਲ ਕੀਤੀ ਅਹਿਮ ਮੀਟਿੰਗ; ਕਰਮਚਾਰੀਆਂ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ
Publish Date: Thu, 01 Oct 2026 08:39 PM (IST)
Updated Date: Thu, 01 Oct 2026 08:42 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਓਬੀਸੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦੀ ਪੂਰੀ ਕਾਰਜਕਾਰਨੀ ਵੱਲੋਂ ਮਹਾਪ੍ਰਬੰਧਕ (ਜੀਐੱਮ) ਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਏਜੰਡਾ ਮੀਟਿੰਗ ਕੀਤੀ ਗਈ। ਇਸ ਬੈਠਕ ਵਿੱਚ ਸੰਗਠਨ ਨੇ ਰੇਲ ਕਰਮਚਾਰੀਆਂ ਦੀ ਸੇਵਾ ਤੇ ਭਲਾਈ ਨਾਲ ਜੁੜੇ ਕਈ ਅਹਿਮ ਤੇ ਲੰਬਿਤ ਪਏ ਮੁੱਦਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਮੁੱਖਤਾ ਨਾਲ ਉਠਾਇਆ। ਐਸੋਸੀਏਸ਼ਨ ਦੀ ਕਾਰਜਕਾਰਨੀ ਅਨੁਸਾਰ ਇਹ ਮੀਟਿੰਗ ਬੇਹੱਦ ਸਕਾਰਾਤਮਕ ਤੇ ਸਾਰਥਕ ਰਹੀ। ਰੇਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਸਾਰੇ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ। ਸੰਗਠਨ ਨੇ ਉਮੀਦ ਜਤਾਈ ਹੈ ਕਿ ਉਠਾਏ ਗਏ ਵਿਸ਼ਿਆਂ ਤੇ ਪ੍ਰਸ਼ਾਸਨ ਵੱਲੋਂ ਜਲਦੀ ਹੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਕਰਮਚਾਰੀਆਂ ਨੂੰ ਅਸਲ ਲਾਭ ਮਿਲੇਗਾ। ਐਸੋਸੀਏਸ਼ਨ ਨੇ ਦੁਹਰਾਇਆ ਕਿ ਉਹ ਕਰਮਚਾਰੀਆਂ ਦੇ ਹਿੱਤਾਂ, ਸਮਾਜਿਕ ਨਿਆਂ ਤੇ ਕਾਰਜਸਥਲ ਦੀਆਂ ਬਿਹਤਰ ਸਹੂਲਤਾਂ ਲਈ ਹਮੇਸ਼ਾ ਮਜ਼ਬੂਤੀ ਨਾਲ ਆਵਾਜ਼ ਉਠਾਉਂਦੀ ਰਹੇਗੀ। ਸੰਗਠਨ ਨੇ ਪ੍ਰਸ਼ਾਸਨ ਦੇ ਸਾਹਮਣੇ ਸਪੱਸ਼ਟ ਕੀਤਾ ਕਿ ਕਰਮਚਾਰੀਆਂ ਨੂੰ ਇੱਕ ਸੁਰੱਖਿਅਤ, ਸਿਹਤਮੰਦ ਤੇ ਸੁਵਿਧਾਜਨਕ ਕੰਮ ਦਾ ਮਾਹੌਲ ਪ੍ਰਦਾਨ ਕਰਨਾ ਬੇਹੱਦ ਜ਼ਰੂਰੀ ਹੈ। ਇਸ ਅਹਿਮ ਮੀਟਿੰਗ ਵਿੱਚ ਓਬੀਸੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸਾਦ, ਸਕੱਤਰ ਅਸ਼ੋਕ ਕੁਮਾਰ, ਪ੍ਰਮੋਦ ਕੁਮਾਰ, ਅਭਿਨਵ, ਭੂਪਿੰਦਰ, ਸੰਜੀਵ, ਸੰਜੀਵ ਯਾਦਵ, ਰਾਜਿੰਦਰ, ਦਿਨੇਸ਼, ਸ਼ਰਨਜੀਤ ਸਿੰਘ, ਰਾਜਕੁਮਾਰ ਪ੍ਰਜਾਪਤੀ, ਪਵਨ ਕੁਮਾਰ, ਦਿਨੇਸ਼ ਕੁਮਾਰ, ਸੁਮਨ ਕੁਮਾਰ, ਸੰਜੇ ਕੁਮਾਰ, ਕੁਮਾਰ, ਦੁਰਗੇਸ਼, ਆਨੰਦ ਰਾਜ ਅਤੇ ਸੁਨੀਲ ਕੁਮਾਰ ਸਮੇਤ ਕਾਰਜਕਾਰਨੀ ਦੇ ਕਈ ਹੋਰ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ’ਚ ਉਠਾਈਆਂ ਗਈਆਂ ਮੁੱਖ ਮੰਗਾਂ : * ਖਾਲੀ ਪਏ ਅਹੁਦਿਆਂ ਨੂੰ ਭਰਨਾ * ਤਨਖਾਹ ਤੇ ਪੈਨਸ਼ਨ ਦੀਆਂ ਵਿਸੰਗਤੀਆਂ ਨੂੰ ਦੂਰ ਕਰਨਾ * ਹਸਪਤਾਲ ਦੀਆਂ ਸਹੂਲਤਾਂ ਵਿੱਚ ਸੁਧਾਰ * ਕਾਲੋਨੀ ਦੀਆਂ ਸਮੱਸਿਆਵਾਂ * ਕਾਰਜਸਥਲ ਤੇ ਸਹੂਲਤਾਂ ਦਾ ਆਧੁਨਿਕੀਕਰਨ * ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਤੇ ਸਹੂਲਤ