ਨੰਬਰਦਾਰਾਂ ਨੂੰ ਵੀ 10 ਹਜ਼ਾਰ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਵੇ : ਭੁੱਲਰ ਨੰਬਰਦਾਰਾਂ ਨੂੰ ਵੀ 10 ਹਜ਼ਾਰ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਵੇ : ਪ੍ਰਧਾਨ ਭੁੱਲਰ
Publish Date: Wed, 29 Jul 2026 10:18 PM (IST)
Updated Date: Wed, 29 Jul 2026 10:19 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਇਲਾਕੇ ਨਾਲ ਸਬੰਧਤ ਨੰਬਰਦਾਰਾਂ ਦੀ ਮੀਟਿੰਗ ਨੰਬਰਦਾਰ ਯੂਨੀਅਨ ਰਜਿ. 643 ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਅੱਜ ਦੇ ਹਾਲਾਤ ਅਤੇ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬਰਨਾਲਾ ਵਿਖੇ ਆਪਣੀਆਂ ਜਾਇਜ਼ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਜਿਹੜੇ ਲੋਕ ਦਿਨ-ਰਾਤ ਸ਼ਹਿਰ ਦੀ ਸਫਾਈ ਕਰਕੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ, ਉਨ੍ਹਾਂ ’ਤੇ ਲਾਠੀਆਂ ਵਰਸਾਉਣਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਇਹ ਸਰਕਾਰ ਦੀ ਮਜ਼ਦੂਰ ਵਿਰੋਧੀ ਅਤੇ ਤਾਨਾਸ਼ਾਹੀ ਸੋਚ ਨੂੰ ਦਰਸਾਉਂਦਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਜ਼ਖਮੀ ਸੇਵਕਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਨੰਬਰਦਾਰਾਂ ਦੀਆਂ ਅਹਿਮ ਮੰਗਾਂ ਜਿਵੇਂ ਨੰਬਰਦਾਰੀ ਜੱਦੀ ਪੁਸ਼ਤੀ ਤੁਰੰਤ ਲਾਗੂ ਕੀਤੀ ਜਾਵੇ, ਮਾਣਭੱਤਾ ਵਧਾਇਆ ਜਾਵੇ, ਸਰਕਾਰੀ ਦਫਤਰਾਂ ਵਿੱਚ ਨੰਬਰਦਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ, ਬੱਸਾਂ ਵਿੱਚ ਨੰਬਰਦਾਰਾਂ ਦਾ ਕਿਰਾਇਆ ਮੁਆਫ ਕੀਤਾ ਜਾਵੇ, ਟੋਲ ਪਲਾਜ਼ਾ ਫਰੀ ਕੀਤਾ ਜਾਵੇ ਅਤੇ ਕਈ ਨੰਬਰਦਾਰਾਂ ਨੂੰ ਅਜੇ ਤੱਕ ਮਾਣ ਭੱਤਾ ਨਹੀਂ ਮਿਲਿਆ, ਉਹਨਾਂ ਦਾ ਮਾਣਭੱਤਾ ਤੁਰੰਤ ਪਾਇਆ ਜਾਵੇ। ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਕਹਿਰ ਨੂੰ ਤੁਰੰਤ ਰੋਕਣ ਲਈ ਸਰਕਾਰ ਕਾਰਵਾਈ ਕਰੇ, ਰਜਿਸਟਰੀ ਲਈ ਨੰਬਰਦਾਰ ਨੂੰ ਜ਼ਰੂਰੀ ਮੰਨਿਆ ਜਾਵੇ ਅਤੇ ਸਰਪੰਚਾਂ ਦੇ ਮਾਣਭੱਤੇ ਦੇ ਬਰਾਬਰ ਨੰਬਰਦਾਰਾਂ ਨੂੰ ਵੀ ਮਾਣਭੱਤਾ 10 ਹਜ਼ਾਰ ਰੁਪਏ ਦਿੱਤਾ ਜਾਵੇ। ਇਸ ਮੌਕੇ ਉਹਨਾਂ ਵੱਲੋਂ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਮੰਗਾਂ ਨੂੰ ਪੂਰੇ ਜੋਰ-ਸ਼ੋਰ ਨਾਲ ਸਰਕਾਰ ਅੱਗੇ ਰੱਖਣ ਲਈ ਪੂਰੀ ਤਰ੍ਹਾਂ ਲਾਮਬੰਦ ਹੋਣ। ਇਸ ਮੌਕੇ ਸਾਹਿਬ ਸਿੰਘ ਭੁੱਲਰ ਪ੍ਰਧਾਨ ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ, ਮੰਗਲ ਸਿੰਘ ਭੱਟੀ, ਕੁਲਦੀਪ ਸਿੰਘ ਸਾਂਗਰਾ ਜਰਨਲ ਸਕੱਤਰ ਸੁਲਤਾਨਪੁਰ ਲੋਧੀ, ਅਮਰਜੀਤ ਸਿੰਘ ਫੌਜੀ ਕਲੋਨੀ, ਨਿਰਮਲ ਸਿੰਘ ਸੇਖਮਾਂਗਾ, ਹੀਰਾ ਸਿੰਘ ਸ਼ੇਖ ਮਾਂਗਾ, ਸੁਖਰਾਜ ਸਿੰਘ ਸ਼ੇਖਮਾਂਗਾ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਰੇਸ਼ਮ ਸਿੰਘ ਬਿਧੀਪੁਰ, ਜਰਨੈਲ ਸਿੰਘ, ਨੰਬਰਦਾਰ ਭਜਨ ਸਿੰਘ ਭਾਗੋਰਾਈਆਂ, ਸ਼ਮਸ਼ੇਰ ਸਿੰਘ, ਸੁਖਜਿੰਦਰ ਸਿੰਘ ਕਬੀਰਪੁਰ, ਗੁਰਮੀਤ ਸਿੰਘ ,ਜਸਪਾਲ ਸਿੰਘ ਘੁੰਮਣ, ਨੰਬਰਦਾਰ ਹਰਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਮਲਕੀਤ ਸਿੰਘ ਮਹੱਬਲੀਪੁਰ, ਵੈਦ ਸਵਰਨ ਸਿੰਘ ਮੰਗੂਪੁਰ, ਸੁਖਜਿੰਦਰ ਸਿੰਘ, ਜਗਰੂਪ ਸਿੰਘ, ਵਿਰਸਾ ਸਿੰਘ ਬੰਧੂ ਜਦੀਦ, ਨੰਬਰਦਾਰ ਤੀਰਥ ਪਹਿਲਵਾਨ, ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।