ਤੇਜ਼ ਰਫਤਾਰ ਨੇ ਲਈ ਐੱਨਐੱਚਆਈ ਦੇ ਕਰਿੰਦੇ ਦੀ ਜਾਨ
ਨੀਗਰੋ ਨੇ ਕੁਚਲਿਆ ਹਾਈਵੇ ਤੇ ਕੰਮ ਕਰ ਰਿਹਾ ਐਨ ਐਚ ਆਈ ਦਾ ਕਰਿੰਦਾ, ਮੌਕੇ ਤੇ ਹੋ ਗਈ ਮੌਤ
Publish Date: Sat, 05 Sep 2026 08:27 PM (IST)
Updated Date: Sat, 05 Sep 2026 08:28 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਨੈਸ਼ਨਲ ਹਾਈਵੇ ਫਗਵਾੜਾ ਸਥਿਤ ਖਜੂਰਲਾ ਦੇ ਹਵੇਲੀ ਪੁਲ ਲਾਗੇ ਲਗਭਗ ਅੱਧੀ ਰਾਤ 12 ਵਜੇ ਇੱਕ ਤੇਜ਼ ਰਫਤਾਰ ਕਾਰ ਚਾਲਕ ਨੀਗਰੋ ਨੇ ਹਾਈਵੇ ’ਤੇ ਸੜਕ ਦੀ ਮਰੰਮਤ ਦਾ ਕੰਮ ਕਰ ਰਿਹਾ ਨੈਸ਼ਨਲ ਹਾਈਵੇ ਅਥਾਰਟੀ ਦਾ ਇੱਕ ਕਰਿੰਦਾ ਗੱਡੀ ਹੇਠਾਂ ਕੁਚਲ ਦਿੱਤਾ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਐੱਸਐੱਸ ਫੋਰਸ ਦੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਸੀ ਕਿ ਰੋਇਲ ਕਿੰਗ ਰਿਜ਼ੋਰਟ ਸਾਹਮਣੇ ਇੱਕ ਐਕਸੀਡੈਂਟ ਹੋਇਆ ਹੈ, ਐੱਸਐੱਸਐੱਫ ਟੀਮ ਵੱਲੋਂ ਮੌਕੇ ’ਤੇ ਪੁੱਜ ਕੇ ਦੇਖਿਆ ਗਿਆ ਕਿ ਐੱਨਐੱਚਆਈ ਵਰਕਰਾਂ ਵੱਲੋਂ ਦੇਰ ਰਾਤ ਰੋਡ ਬਣਾਈ ਜਾ ਰਹੀ ਸੀ ਤੇ ਇੱਕ ਤੇਜ਼ ਰਫਤਾਰ ਕਾਰ ਨੇ ਇੱਕ ਵਰਕਰ ਨੂੰ ਹਿਟ ਕਰ ਦਿੱਤਾ ਜੋ ਕਿ ਰੋਡ ਦੇ ਦੂਸਰੀ ਸਾਈਡ ਜਾ ਕੇ ਡਿੱਗਿਆ ਤੇ ਉੱਧਰੋਂ ਆ ਰਹੇ ਇੱਕ ਟਰੱਕ ਹੇਠਾਂ ਆ ਗਿਆ। ਉਸਨੂੰ ਲੋਕਾਂ ਦੀ ਮਦਦ ਨਾਲ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮੌਕੇ ’ਤੇ ਐੱਸਐੱਸਐੱਫ ਟੀਮ ਵੱਲੋਂ ਰੋਡ ਕਲੀਅਰ ਕਰਵਾਇਆ ਗਿਆ ਤੇ ਕਾਰ ਡਰਾਈਵਰ ਨੀਗਰੋ ਨੂੰ ਗਿਰਫ਼ਤਾਰ ਕਰ ਕੇਸ ਥਾਣਾ ਸਦਰ ਦੇ ਆਈਓ ਏਐੱਸਆਈ ਰੋਹਿਤਦੀਪ ਦੇ ਹਵਾਲੇ ਕੀਤਾ ਗਿਆ। ਹਾਦਸੇ ਦੌਰਾਨ ਕਾਰ ਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ।