ਸਰਕਾਰੀ ਸਕੂਲ ਮਹੇੜੂ ਵਿਖੇ ਨਵੇਂ ਉਸਾਰੇ ਕਮਰੇ ਦਾ ਕੀਤਾ ਉਦਘਾਟਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹੇੜੂ ਵਿਖੇ ਨਵੇਂ ਉਸਾਰੇ ਕਮਰੇ ਦਾ ਕੀਤਾ ਉਦਘਾਟਨ
Publish Date: Tue, 03 Nov 2026 06:39 PM (IST)
Updated Date: Tue, 03 Nov 2026 06:41 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਲਾਗਲੇ ਪਿੰਡ ਮਹੇੜੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਿੱਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਉਣ ਤੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਵੇਂ ਉਸਾਰੇ ਗਏ ਕਮਰੇ ਦਾ ਉਦਘਾਟਨ ਕੀਤਾ ਗਿਆ। ਇਹ ਸ਼ਲਾਘਾਯੋਗ ਉਪਰਾਲਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਯੰਗ ਫਾਰਮਰ ਸਪੋਰਟਸ ਕਲੱਬ ਐਂਡ ਵੈੱਲਫੇਅਰ ਸੋਸਾਇਟੀ ਮਹੇੜੂ ਦੇ ਪ੍ਰਧਾਨ ਸਤਵੀਰ ਸਿੰਘ ਢੇਸੀ, ਐੱਨਆਰਆਈ ਵੀਰਾਂ, ਪਿੰਡ ਵਾਸੀਆਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਸਿਰੇ ਚਾੜ੍ਹਿਆ। ਇਸ ਮੌਕੇ ਨਵੇਂ ਕਮਰੇ ਦਾ ਉਦਘਾਟਨ ਕਰਦਿਆਂ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਪਿੰਡ ਵਾਸੀਆਂ ਤੇ ਐੱਨਆਰਆਈ ਵੀਰਾਂ ਵੱਲੋਂ ਸਰਕਾਰੀ ਸਕੂਲ ਦੀ ਬਿਹਤਰੀ ਲਈ ਦਿਖਾਈ ਗਈ ਦਿਲਚਸਪੀ ਤੇ ਸਹਿਯੋਗ ਨੂੰ ਸਮਾਜ ਲਈ ਪ੍ਰੇਰਨਾਦਾਇਕ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਢੇਸੀ ਨੇ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹਨ, ਸਗੋਂ ਵਿਦਿਆਰਥੀਆਂ ਨੂੰ ਵਧੀਆ ਵਿੱਦਿਅਕ ਮਾਹੌਲ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਰਪੰਚ ਮਹੇੜੂ ਰਾਣੀ, ਸਮੂਹ ਪੰਚਾਇਤ ਮੈਂਬਰ, ਐੱਨਆਰਆਈ ਕਿਰਪਾਲ ਸਿੰਘ ਮੱਲ੍ਹੀ, ਤੀਰਥ ਸਿੰਘ ਜੱਸੜ, ਸਾਬਕਾ ਸਰਪੰਚ ਅਮਰਜੀਤ ਸਿੰਘ, ਮਨਜੀਵ ਸਿੱਧੂ, ਸੁਰਜੀਤ ਪਨੇਸਰ, ਬਲਵਿੰਦਰ ਸਿੰਘ, ਵਰਿੰਦਰ ਸਿੰਘ, ਅਮਰੀਕ ਡੱਬ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ ਪਨੇਸਰ ਸਮੇਤ ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਸਤਵੀਰ ਸਿੰਘ ਢੇਸੀ ਤੇ ਹੋਰਨਾਂ ਨੇ ਹਲਕਾ ਇੰਚਾਰਜ ਫਗਵਾੜਾ ਰਾਜ ਕੁਮਾਰ ਚੱਬੇਵਾਲ ਦਾ ਵੀ ਧੰਨਵਾਦ ਕੀਤਾ, ਜੋ ਪਿੰਡਾਂ ਦੀ ਨੁਹਾਰ ਬਦਲਣ ਲਈ ਦਿਨ-ਰਾਤ ਇੱਕ ਕਰ ਰਹੇ ਹਨ।