ਐੱਸਐੱਚਓ ਗੁਰਮੀਤ ਸਿੰਘ ਨੇ ਸੰਭਾਲਿਆ ਅਹੁਦਾ ਨਵ ਨਿਯੁਕਤ ਐਸ ਐਚ ਓ ਗੁਰਮੀਤ ਸਿੰਘ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕੀਤੀ
Publish Date: Tue, 10 Nov 2026 08:15 PM (IST)
Updated Date: Tue, 10 Nov 2026 08:18 PM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਗਾ : ਪੁਲਿਸ ਥਾਣਾ ਫੱਤੂਢੀਗਾ ਦੇ ਪਹਿਲੇ ਐੱਸਐੱਚਓ ਦਵਿੰਦਰਬੀਰ ਸਿੰਘ ਦੀ ਰਿਟਾਇਰਮੈਂਟ ਹੋ ਜਾਣ ਕਾਰਨ ਉਨ੍ਹਾਂ ਦੀ ਹੋਈ ਖਾਲੀ ਪੋਸਟ ਤੇ ਐੱਸਐੱਸਪੀ ਕਪੂਰਥਲਾ ਨੇ ਇਕ ਹੁਕਮ ਜਾਰੀ ਕਰ ਕੇ ਪੁਲਿਸ ਥਾਣਾ ਵਿਖੇ ਬਤੌਰ ਐੱਸਐੱਚਓ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਤਾਇਨਾਤੀ ਕੀਤੀ ਹੈ ਜਿਨ੍ਹਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵ ਨਿਯੁਕਤ ਐੱਸਐੱਚਓ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਮੀਟਿੰਗ ਕਰਦਿਆ ਆਖਿਆ ਕਿ ਉਹ ਸਰਕਾਰ ਵੱਲੋ ਚਲਾਏ ਜਾ ਰਹੇ ਯੁੱਧ ਨਸ਼ਿਆ ਵਿਰੁੱਧ ਅਭਿਆਨ ਤਹਿਤ ਪੂਰੀ ਤਨ ਦੇਹੀ ਨਾਲ ਕੰਮ ਕਰਨਗੇ ਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ, ਨਸ਼ਾ ਤਸਕਰ ਅਤੇ ਬਦਚਲਣ ਵਿਅਕਤੀ ਨੂੰ ਆਪਣੇ ਖੇਤਰ ਵਿੱਚ ਸਿਰ ਨਹੀਂ ਚੁੱਕਣ ਦੇਣਗੇ। ਉਨ੍ਹਾਂ ਸਪੱਸ਼ਟ ਤੌਰ ਤੇ ਆਖਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਹਰੇਕ ਚੰਗੇ ਅਕਸ ਵਾਲੇ ਵਿਅਕਤੀ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇਗਾ। ਇਲਾਕੇ ਦੇ ਸਰਪੰਚ ਅਤੇ ਪੰਚਾਂ ਨਾਲ ਮੀਟਿੰਗ ਕਰਕੇ ਇਲਾਕੇ ਭਰ ਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਗੁਰਮੀਤ ਸਿੰਘ ਚੌਕੀ ਇੰਚਾਰਜ ਡੱਲਾ ਐਡੀਸ਼ਨਲ ਐੱਸਐੱਚਓ ਥਾਣਾ ਸਦਰ ਕਪੂਰਥਲ, ਥਾਣਾ ਸਿਟੀ ਕਪੂਰਥਲਾ , ਸਿਟੀ ਸਤਨਾਮਪੁਰਾ ਫਗਵਾੜਾ ਬਤੌਰ ਐਡੀਸ਼ਨਲ ਐੱਸਐੱਚਓ ਅਤੇ ਇੰਡਸਟ੍ਰੀਜ ਚੌਕੀ ਇੰਚਾਰਜ ਫਗਵਾੜਾ ਤੋ ਇਲਾਵਾ ਵੱਖ-ਵੱਖ ਕਈ ਅਹਿਮ ਅਹੁਦਿਆ ਤੇ ਪੁਲਿਸ ਸੇਵਾਵਾਂ ਨਿਭਾ ਚੁੱਕੇ ਹਨ ਤੇ ਇਕ ਹੋਣਹਾਰ ਪੁਲਿਸ ਅਫਸਰ ਵਜੋ ਜਾਣੇ ਜਾਂਦੇ ਹਨ।