ਬਲਵਿੰਦਰ ਠਾਕੁਰ ਨੇ ਨਵੀਂ ਟੀਮ ਦਾ ਕੀਤਾ ਐਲਾਨ ਭਾਜਪਾ ਮੰਡਲ ਫਗਵਾੜਾ ਸਿਟੀ-2 ਦੇ ਪ੍ਰਧਾਨ ਬਲਵਿੰਦਰ ਠਾਕੁਰ ਦੀ ਨਵੀਂ ਟੀਮ ਦਾ ਹੋਇਆ ਐਲਾਨ
Publish Date: Mon, 16 Nov 2026 06:41 PM (IST)
Updated Date: Mon, 16 Nov 2026 06:42 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਾਜਪਾ ਮੰਡਲ ਸਿਟੀ-2 ਫਗਵਾੜਾ ਦੇ ਪ੍ਰਧਾਨ ਬਲਵਿੰਦਰ ਠਾਕੁਰ ਵੱਲੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਾਰਟੀ ਦੇ ਵੱਖ-ਵੱਖ ਅਹੁਦਿਆਂ ਲਈ ਸਰਗਰਮ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਾਰੀ ਸੂਚੀ ਅਨੁਸਾਰ ਪਰਵੀਨ ਧੁੰਨਾ ਨੂੰ ਸੀਨੀਅਰ ਵਾਈਸ ਪ੍ਰਧਾਨ ਜਦਕਿ ਵਾਈਸ ਪ੍ਰਧਾਨਾਂ ਵਜੋਂ ਵਰਿੰਦਰ ਸ਼ਰਮਾ, ਰਾਜ ਕੁਮਾਰ ਮਹਾਜਨ, ਰਾਜੇਸ਼ ਕੁਮਾਰ ਸਿੰਗਲਾ, ਪਰਮਿੰਦਰ ਸਿੰਘ, ਭਜਨ ਬਾਤੀ ਤੇ ਜਸਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਰਲ ਸਕੱਤਰਾਂ ਵਜੋਂ ਅਨਿਰੁੱਧ ਕੁਮਾਰ ਤੇ ਵਿਨਾਇਕ ਪਰਾਸ਼ਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਸਕੱਤਰਾਂ ਦੀ ਟੀਮ ਵਿੱਚ ਜੁਗਲ ਕੁਮਾਰ ਨਾਇਬ, ਅਨਿਲ ਸੇਠੀ, ਅਸ਼ੀਸ਼ ਕੁਮਾਰ, ਅਸ਼ੋਕ ਕੁਮਾਰ, ਸੀਮਾ ਚੱਢਾ, ਅਮਰਜੀਤ ਰਾਏ ਤੇ ਸੁਸ਼ੀਲ ਲੇਖੀ ਨੂੰ ਸ਼ਾਮਲ ਕੀਤਾ ਗਿਆ ਹੈ। ਐਡਵੋਕੇਟ ਵਰੁਣ ਵਧਾਵਨ ਨੂੰ ਪ੍ਰੋਟੋਕੋਲ ਸਕੱਤਰ ਤੇ ਰਾਹੁਲ ਵਰਮਾ ਨੂੰ ਖਜ਼ਾਨਚੀ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਡਵੋਕੇਟ ਸੁਮੀਰ ਕੁਮਾਰ ਨੂੰ ਕਾਨੂੰਨੀ ਸਲਾਹਕਾਰ, ਮੁਨੀਸ਼ ਕੋਹਲੀ ਨੂੰ ਮੁੱਖ ਬੁਲਾਰੇ ਤੇ ਹਰੀਸ਼ ਮਲਹੋਤਰਾ ਤੇ ਰਾਕੇਸ਼ ਗੁਪਤਾ ਨੂੰ ਬੁਲਾਰੇ ਦੀ ਅਹਿਮ ਜ਼ਿੰਮੇਵਾਰੀ ਮਿਲੀ ਹੈ। ਸੁਮਿਸ਼ ਖੁਰਾਣਾ ਨੂੰ ਦਫ਼ਤਰ ਇੰਚਾਰਜ ਬਣਾਇਆ ਗਿਆ ਹੈ, ਜਦਕਿ ‘ਮਨ ਕੀ ਬਾਤ’ ਪ੍ਰੋਗਰਾਮ ਲਈ ਧੀਰਜ ਵੈਦ ਤੇ ਵਿਜੇ ਕੁਮਾਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਬੂਥ ਪ੍ਰਬੰਧਨ ਲਈ ਸੁਰਜੀਤ ਦੁੱਗਲ ਤੇ ਸੁਸ਼ੀਲ ਕੁਮਾਰ (ਰਾਜੂ) ਨੂੰ ਨਿਯੁਕਤ ਕੀਤਾ ਗਿਆ ਹੈ। ਜਤਿੰਦਰ ਪ੍ਰਸ਼ਾਦ ਨੂੰ ਮੀਡੀਆ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਮਲ ਸਨੇਹਾ ਦੇ ਸਿਰਲੇਖ ਹੇਠ ਗੁਲਸ਼ਨ ਪਿਪਲਾਨੀ ਤੇ ਰਜਿੰਦਰ ਸ਼ਰਮਾ ਦੇ ਨਾਮ ਵੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਮੰਡਲ ਪ੍ਰਧਾਨ ਬਲਵਿੰਦਰ ਠਾਕੁਰ ਨੇ ਕਿਹਾ ਕਿ ਨਵੀਂ ਟੀਮ ਦੇ ਗਠਨ ਨਾਲ ਮੰਡਲ ਪੱਧਰ ’ਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ, ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਬਣਾਉਣ ਤੇ ਵਰਕਰਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ। ਨਵੀਂ ਟੀਮ ਦਾ ਮੁੱਖ ਟੀਚਾ ਸਾਬਕਾ ਮੰਤਰੀ ਵਿਜੇ ਸਾਂਪਲਾ ਦੀ ਰਹਿਨੁਮਾਈ ਤੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਗਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਚੱਟਾਨ ਵਾਂਗ ਮਜ਼ਬੂਤ ਕਰਨਾ ਹੈ।