ਸੀਮਾ ਸ਼ਰਮਾ ਦੂਜੀ ਵਾਰ ਬਣੇ ਇਨਰਵ੍ਹੀਲ ਕਲੱਬ ਦੇ ਪ੍ਰਧਾਨ ਇਨਰਵੀਲ ਕਲੱਬ ਫਗਵਾੜਾ ਦੀ ਨਵੀਂ ਕਾਰਜਕਾਰਨੀ ਨੇ ਸੰਭਾਲਿਆ ਅਹੁਦਾ, ਸੀਮਾ ਸ਼ਰਮਾ ਦੂਜੀ ਵਾਰ ਬਣੀ ਪ੍ਰਧਾਨ
Publish Date: Thu, 23 Jul 2026 08:40 PM (IST)
Updated Date: Thu, 23 Jul 2026 08:43 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ, ਫਗਵਾੜਾ ਇਨਰਵ੍ਹੀਲ ਕਲੱਬ ਫਗਵਾੜਾ ਤੇ ਇਨਰਵ੍ਹੀਲ ਕਲੱਬ ਫਗਵਾੜਾ ਸ਼ਾਈਨਿੰਗ ਸਟਾਰ ਦਾ ਸਾਂਝਾ ਇੰਸਟਾਲੇਸ਼ਨ ਸਮਾਰੋਹ ਬੜੇ ਹੀ ਸ਼ਾਨਦਾਰ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਸਾਲ 2026-27 ਲਈ ਦੋਵੇਂ ਕਲੱਬਾਂ ਦੀ ਨਵੀਂ ਕਾਰਜਕਾਰਨੀ ਨੇ ਰਸਮੀ ਤੌਰ ’ਤੇ ਅਹੁਦਾ ਸੰਭਾਲਿਆ। ਇਸ ਮੌਕੇ ਸੀਮਾ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਇਨਰਵ੍ਹੀਲ ਕਲੱਬ ਫਗਵਾੜਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਿਆ। ਡਿਸਟ੍ਰਿਕਟ-307 ਦੀ ਚੇਅਰਪਰਸਨ ਡਾ. ਜੈਸਮੀਨ ਗਿੱਲ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ, ਜੋ ਸਰੋਜ ਪੱਬੀ, ਸੁਮਿਤਾ ਪਰਾਸ਼ਰ, ਸੁਖਵਿੰਦਰ ਕੌਰ ਅਤੇ ਮੋਨਿਕਾ ਗੁਪਤਾ ਵੱਲੋਂ ਪੇਸ਼ ਕੀਤੀ ਗਈ। ਇਸ ਮੌਕੇ ਨਿਵਰਤਮਾਨ ਪ੍ਰਧਾਨ ਭਾਰਤੀ ਰਾਓ ਨੇ ਆਪਣੇ ਕਾਰਜਕਾਲ ਦੀਆਂ ਉਪਲਬਧੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਲੱਬ ਨੇ ਸਿਹਤ, ਸਿੱਖਿਆ, ਵਾਤਾਵਰਣ ਸੰਭਾਲ, ਮਹਿਲਾ ਸਸ਼ਕਤੀਕਰਨ, ਸੀਨੀਅਰ ਨਾਗਰਿਕਾਂ ਦੀ ਸਹਾਇਤਾ, ਬਾਲ ਅਧਿਕਾਰਾਂ ਦੀ ਰੱਖਿਆ ਤੇ ਵੱਖ-ਵੱਖ ਸਮਾਜ ਸੇਵਾ ਪ੍ਰੋਜੈਕਟਾਂ ਵਿੱਚ ਸ਼ਲਾਘਾਯੋਗ ਕੰਮ ਕੀਤੇ। ਇਨ੍ਹਾਂ ਸ਼ਾਨਦਾਰ ਸੇਵਾ ਕਾਰਜਾਂ ਲਈ ਇਨਰਵ੍ਹੀਲ ਕਲੱਬ ਫਗਵਾੜਾ ਨੂੰ ਸਾਲ 2025-26 ਲਈ ਡਿਸਟ੍ਰਿਕਟ-307 ਦੀ ਰਨਿੰਗ ‘ਵਰਸੇਟਾਈਲ ਟਰਾਫੀ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੋਨਮ ਸਹਦੇਵ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਸਭ ਤੋਂ ਵੱਧ ਫਲੈਗ ਐਕਸਚੇਂਜ ਕਰਨ ਲਈ ਸਰਵੋਤਮ ਆਈਐੱਸਓ ਐਵਾਰਡ ਨਾਲ ਨਿਵਾਜਿਆ ਗਿਆ। ਡਿਸਟ੍ਰਿਕਟ ਟ੍ਰੇਜ਼ਰਰ ਡਾ. ਸੀਮਾ ਰਾਜਨ ਤੇ ਪੀਡੀਸੀ ਕੇਸ਼ਲਤਾ ਬਿਮਰਾ ਨੇ ਕਾਲਰ ਐਕਸਚੇਂਜ ਸਮਾਰੋਹ ਕਰਵਾਇਆ, ਜਿਸ ਉਪਰੰਤ ਨਿਵਰਤਮਾਨ ਪ੍ਰਧਾਨਾਂ ਨੇ ਨਵੀਆਂ ਪ੍ਰਧਾਨਾਂ ਨੂੰ ਪ੍ਰਧਾਨਗੀ ਕਾਲਰ ਸੌਂਪੇ। ਇਸ ਤੋਂ ਬਾਅਦ ਪਿਨਿੰਗ ਸਮਾਰੋਹ ਦੌਰਾਨ ਨਵੀਂ ਕਾਰਜਕਾਰਨੀ ਨੂੰ ਅਹੁਦੇ ਤੇ ਜ਼ਿੰਮੇਵਾਰੀਆਂ ਦੀ ਸਹੁੰ ਚੁਕਾਈ ਗਈ। ਉਨ੍ਹਾਂ ਆਪਣੀ ਨਵੀਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਮਨੀਸ਼ਾ ਕਵਾਤਰਾ ਨੂੰ ਸਕੱਤਰ, ਸਰੋਜ ਪੱਬੀ ਨੂੰ ਖਜ਼ਾਨਚੀ, ਮੋਨਿਕਾ ਗੁਪਤਾ ਨੂੰ ਐਡੀਟਰ, ਇੰਦੂ ਧਵਨ ਨੂੰ ਆਈਐੱਸਓ, ਚੰਦਰਰੇਖਾ ਸੰਧੀਰ ਨੂੰ ਉਪ ਪ੍ਰਧਾਨ ਤੇ ਪ੍ਰੀਤੀ ਕੌਰ ਨੂੰ ਸਾਂਝਾ ਸਕੱਤਰ ਨਿਯੁਕਤ ਕੀਤਾ। ਇਨਰਵ੍ਹੀਲ ਕਲੱਬ ਫਗਵਾੜਾ ਸ਼ਾਈਨਿੰਗ ਸਟਾਰ ਦੀ ਨਵੀਂ ਕਾਰਜਕਾਰਨੀ ਵਿੱਚ ਸਵਿਤਾ ਪਵਾਰ ਨੂੰ ਪ੍ਰਧਾਨ, ਰੂਪਾਲੀ ਜਲੋਟਾ ਨੂੰ ਸਕੱਤਰ, ਨੰਦਿਨੀ ਕਵਾਤਰਾ ਨੂੰ ਉਪ ਪ੍ਰਧਾਨ, ਸਾਕਸ਼ੀ ਸ਼ਰਮਾ ਨੂੰ ਸਾਂਝਾ ਸਕੱਤਰ, ਮੁਕਤੀ ਪੱਬੀ ਨੂੰ ਖਜ਼ਾਨਚੀ, ਪੂਜਾ ਵਰਮਾ ਨੂੰ ਆਈਐੱਸਓ ਤੇ ਡਾ. ਅਮਨਦੀਪ ਕੌਰ ਨੂੰ ਐਡੀਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਲੱਬ ਵਿੱਚ ਦੋ ਨਵੇਂ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਡਾ. ਭੂਪਿੰਦਰ ਕੌਰ ਨੇ ਕੀਤਾ। ਇਸ ਮੌਕੇ ਕਲੱਬ ਵੱਲੋਂ ਆਪਣੇ ਪਹਿਲੇ ਸੇਵਾ ਪ੍ਰੋਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ, ਪਲਾਹੀ ਰੋਡ, ਫਗਵਾੜਾ ਨੂੰ ਵਿਦਿਆਰਥੀਆਂ ਦੇ ਬੈਠਣ ਲਈ ਤਿੰਨ ਫਲੋਰ ਮੈਟ ਭੇਟ ਕੀਤੇ ਗਏ। ਅੰਤ ਵਿੱਚ ਮਹਿਮਾਨਾਂ ਨੇ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਟੀਮ ਕਲੱਬ ਦੀ ਸੇਵਾ ਪਰੰਪਰਾ ਨੂੰ ਹੋਰ ਉੱਚਾਈਆਂ ਤੱਕ ਲੈ ਕੇ ਜਾਵੇਗੀ। ਸਮਾਗਮ ਦਾ ਸਮਾਪਨ ਚੰਦਰਰੇਖਾ ਸੰਧੀਰ ਵੱਲੋਂ ਧੰਨਵਾਦ ਮਤਾ ਪੇਸ਼ ਕਰਨ ਨਾਲ ਹੋਇਆ। ਇਸ ਮੌਕੇ ਸਰੋਜ ਗੁਪਤਾ, ਪ੍ਰੀਤੀ ਵਾਧਵਾ, ਸਵਿਤਾ ਭੱਲਾ, ਸ਼ਮਾ ਦੁੱਗਲ, ਮਧੂ ਗਰੋਵਰ, ਕੀਰਤੀ ਗਰੋਵਰ, ਅੰਜੂ ਸ਼ਰਮਾ, ਹਰਜੀਤ ਕੌਰ, ਬਲਵਿੰਦਰ ਰਿਆਤ, ਜਸਬੀਰ ਮਲਿਕ, ਰਾਣੀ ਸਪਰਾ, ਡਾ. ਦਵਿੰਦਰ ਕੌਰ, ਮੋਨਿਕਾ ਸੁਮਨ ਸੇਠ, ਕੰਚਨ, ਪ੍ਰਿਯੰਕਾ ਐਰੀ ਸਮੇਤ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਹਾਜ਼ਰ ਸਨ।