ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਲਈ ਅਰਜ਼ੀਆਂ ਮੰਗੀਆਂ ਐਨ.ਡੀ.ਐਮ.ਏ. ਵੱਲੋਂ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2027 ਲਈ ਨਾਮਜ਼ਦਗੀਆਂ ਦੀ ਮੰਗ
Publish Date: Tue, 08 Sep 2026 06:48 PM (IST)
Updated Date: Tue, 08 Sep 2026 06:49 PM (IST)
--ਆਖਰੀ ਮਿਤੀ 15 ਸਤੰਬਰ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਨੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2027 ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ, ਜੋ ਕਿ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਲਾਨਾ ਪੁਰਸਕਾਰ ਆਪਦਾ ਜੋਖਮ ਘਟਾਉਣ, ਤਿਆਰੀ, ਨਿਵਾਰਨ, ਪ੍ਰਤੀਕਿਰਿਆ, ਸੁਧਾਰ, ਸਮਰੱਥਾ ਨਿਰਮਾਣ, ਨਵੀਨਤਾ, ਖੋਜ, ਸਿਖਲਾਈ, ਜਾਗਰੂਕਤਾ ਪੈਦਾ ਕਰਨ ਤੇ ਭਾਈਚਾਰਕ ਸ਼ਮੂਲੀਅਤ ਵਿੱਚ ਵਡਮੁੱਲੇ ਯੋਗਦਾਨ ਤੇ ਨਿਸ਼ਕਾਮ ਸੇਵਾ ਲਈ ਵਿਅਕਤੀਆਂ ਤੇ ਸੰਸਥਾਵਾਂ ਨੂੰ ਸਨਮਾਨਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ, ਕਮਿਊਨਿਟੀ ਅਧਾਰਤ ਸੰਸਥਾਵਾਂ, ਵਾਲੰਟੀਅਰ, ਅਕਾਦਮਿਕ ਤੇ ਖੋਜ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ, ਨਿੱਜੀ ਖੇਤਰ ਦੀਆਂ ਇਕਾਈਆਂ, ਫਸਟ ਰਿਸਪੌਂਡਰ, ਨਵੀਨਤਾਕਾਰੀ ਤੇ ਨਾਗਰਿਕ, ਜਿਨ੍ਹਾਂ ਨੇ ਆਪਦਾ ਪ੍ਰਬੰਧਨ ਵਿੱਚ ਬੇਮਿਸਾਲ ਵਚਨਬੱਧਤਾ ਤੇ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ ਤੇ ਹੋਰ ਯੋਗ ਸੰਸਥਾਵਾਂ ਆਪਣੀਆਂ ਨਾਮਜ਼ਦਗੀਆਂ ਜਮ੍ਹਾਂ ਕਰਵਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਵਾਰਡ ਪੋਰਟਲ ਤੇ ਨਿਰਧਾਰਤ ਪ੍ਰਕਿਰਿਆ ਰਾਹੀਂ 15 ਸਤੰਬਰ 2026 ਤੱਕ ਯੋਗ ਨਾਮਜ਼ਦਗੀਆਂ ਭੇਜੀਆਂ ਜਾਣ, ਤਾਂ ਜੋ ਆਪਦਾ ਪ੍ਰਬੰਧਨ ਵਿੱਚ ਪਾਏ ਗਏ ਸ਼ਾਨਦਾਰ ਯੋਗਦਾਨ ਨੂੰ ਰਾਸ਼ਟਰੀ ਪੱਧਰ ਤੇ ਬਣਦਾ ਸਨਮਾਨ ਮਿਲ ਸਕੇ।