ਨਰਾਇਣਸਰ ਦਾ 5 ਰੋਜ਼ਾ ਜੋੜ ਮੇਲਾ ਤੇ ਗੁਰਮਤਿ ਸਮਾਗਮ ਆਰੰਭ ਨਰਾਇਣਸਰ ਦਾ 5 ਰੋਜ਼ਾ ਸਾਲਾਨਾ ਜੋੜ ਮੇਲਾ ਅਤੇ ਗੁਰਮਤਿ ਸਮਾਗਮ ਆਰੰਭ
Publish Date: Wed, 02 Sep 2026 08:36 PM (IST)
Updated Date: Thu, 03 Sep 2026 04:04 AM (IST)
* 23 ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਕੀਤੀ ਆਰੰਭ : ਸੰਤ ਬਾਬਾ ਸ਼ਮਸ਼ੇਰ ਸਿੰਘ ਕੈਪਸ਼ਨ : 2ਕੇਪੀਟੀ33 ਸੰਤ ਬਾਬਾ ਸ਼ਮਸ਼ੇਰ ਸਿੰਘ ਜੀ । ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਮਹਾਨ ਤਪੱਸਵੀ ਸੰਤ ਬਾਬਾ ਗੁਰਦੀਪ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਐੱਨਆਰਆਈਜ਼, ਨਗਰ ਵਾਸੀ ਤੇ ਇਲਾਕੇ ਦੀ ਸੰਗਤ ਦੇ ਵਿਸ਼ੇਸ਼ ਸਹਿਯੋਗ ਅਤੇ ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਸਾਲਾਨਾ 5 ਰੋਜ਼ਾ ਜੋੜ ਮੇਲਾ ਤੇ ਗੁਰਮਤਿ ਸਮਾਗਮ ਗੁਰਦੁਆਰਾ ਨਰਾਇਣਸਰ ਜਾਤੀਕੇ ਸੰਗੋਜਲਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ ਸਮਾਗਮ ਵਾਲਿਆਂ ਦੀ ਅਗਵਾਈ ਹੇਠ ਆਰੰਭ ਹੋ ਗਿਆ। ਇਸ ਸਬੰਧੀ ਬਾਬਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ’ਚ ਅੱਜ 23 ਅਖੰਡ ਪਾਠਾਂ ਦੀ ਪਹਿਲੀ ਲੜੀ ਆਰੰਭ ਕੀਤੀ ਗਈ ਹੈ ਜਿਨ੍ਹਾਂ ਦੇ 3 ਸਤੰਬਰ ਨੂੰ ਭੋਗ ਪਾਏ ਜਾਣਗੇ ਅਤੇ ਉਪਰੰਤ ਦੂਸਰੀ ਲੜੀ ਦੇ ਅਖੰਡ ਪਾਠ ਆਰੰਭ ਕੀਤੇ ਜਾਣਗੇ। 2, 3 ਤੇ 4 ਸਤੰਬਰ ਨੂੰ ਰਾਤਰੀ ਦੇ ਦੀਵਾਨ ਸਜਾਏ ਜਾਣਗੇ । 5 ਸਤੰਬਰ ਦਿਨ ਸ਼ਨੀਵਾਰ ਨੂੰ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਸੰਤ ਬਾਬਾ ਅਮਰਜੀਤ ਸਿੰਘ ਗਾਲਿਬ ਖੁਰਦ, ਭਾਈ ਸਰੂਪ ਸਿੰਘ ਰੂਪ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਭਾਈ ਸੁਰਜੀਤ ਸਿੰਘ ਵਾਰਿਸ, ਢਾਡੀ ਬੀਬੀ ਜਸਵੀਰ ਕੌਰ ਜੱਸ, ਕਵੀਸ਼ਰ ਭਾਈ ਕੇਵਲ ਸਿੰਘ ਮਹਿਤਾ, ਕਵੀਸ਼ਰ ਭਾਈ ਗੁਰਦਿਆਲ ਸਿੰਘ ਢਿਲਵਾਂ ਆਦਿ ਹਾਜ਼ਰ ਸੰਗਤਾਂ ਨੂੰ ਨਾਮ ਗੁਰਬਾਣੀ ਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਇਸ ਮੌਕੇ ਮੀਰੀ ਪੀਰੀ ਗਤਕਾ ਅਖਾੜਾ ਸੈਫਲਾਬਾਦ ਵਾਲੇ ਗਤਕੇ ਦੇ ਜੌਹਰ ਦਿਖਾਉਣਗੇ।