ਮੇਅਰ ਕੁਲਵੰਤ ਕੌਰ ਨੇ ਕੀਤਾ ਵੱਖ-ਵੱਖ ਸੜਕਾਂ ਦਾ ਉਦਘਾਟਨ
ਨਗਰ ਨਿਗਮ ਮੇਅਰ ਕੁਲਵੰਤ ਕੌਰ ਵੱਲੋਂ ਵੱਖ-ਵੱਖ ਸੜਕਾਂ ਦਾ ਉਦਘਾਟਨ
Publish Date: Tue, 17 Feb 2026 09:03 PM (IST)
Updated Date: Tue, 17 Feb 2026 09:06 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਪੂਰਥਲਾ : ਅੱਜ ਮੈਡਮ ਕੁਲਵੰਤ ਕੌਰ ਮੇਅਰ ਨਗਰ ਨਿਗਮ ਕਪੂਰਥਲਾ ਵੱਲੋਂ ਸੈਨਿਕ ਸਕੂਲ ਚੌਂਕ ਵਿਖੇ 2.19 ਕਰੋੜ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਡੀਸੀ ਚੌਂਕ ਤੋਂ ਸੈਨਿਕ ਸਕੂਲ ਤੋਂ ਪੁਰਾਣੀ ਕਚਹਿਰੀ ਚੌਕ ਤੱਕ, ਮੁਹੱਲਾ ਮੁਹੱਬਤ ਨਗਰ, ਮੁਹੱਲਾ ਗੋਪਾਲ ਪਾਰਕ ਤੇ ਮੁਹੱਲਾ ਤਰਲੋਕ ਪੂਰਾ ਦੀਆਂ ਗਲੀਆਂ ਬਣਨਗੀਆਂ। ਇਸ ਮੌਕੇ ਦੀਪਕ ਸਲਵਾਨ ਪ੍ਰਧਾਨ ਸ਼ਹਿਰੀ ਕਾਂਗਰਸ ਨੇ ਦਸਿਆ ਕਿ ਰਾਣਾ ਗੁਰਜੀਤ ਸਿੰਘ ਦੇ ਉਦਮ ਸਦਕਾ ਇਸ ਤੋਂ ਇਲਾਵਾ ਲਗਪਗ 28 ਕਰੋੜ ਦੇ ਕੰਮ ਚਾਲੂ ਹੋ ਗਏ ਹਨ, ਜਿਸ ਵਿਚ ਡੀਸੀ ਚੌਂਕ ਤੋਂ ਝੋਟੇ ਸ਼ਾਹ ਬਾਈਪਾਸ ਤੱਕ, ਡੀਸੀ ਚੌਂਕ ਤੋਂ ਕਰਤਾਰਪੁਰ ਤੱਕ ਤੇ ਡੀਸੀ ਚੌਂਕ ਤੋਂ ਸੁਭਾਨਪੁਰ ਤੱਕ ਜਿਸ ਵਿਚ ਕੇਂਦਰੀ ਜੇਲ੍ਹ ਕਪੂਰਥਲਾ ਦੀਆਂ ਸੜਕਾਂ ਵੀ ਬਣਨਗੀਆਂ। ਇਸ ਮੌਕੇ ਡਿਪਟੀ ਮੇਅਰ ਵਿਨੋਦ ਸੂਦ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਕਾਂਗਰਸ, ਸੁਰਿੰਦਰ ਸਿੰਘ ਸ਼ਿੰਦਾ ਵਾਲਿਆ, ਨਵਜੋਤ ਸਿੰਘ ਵਾਲਿਆ, ਹਰਜੀਤ ਸਿੰਘ ਬੱਬਾ, ਸੰਦੀਪ ਸਿੰਘ ਐੱਮਸੀ, ਰਾਜਿੰਦਰ ਸਿੰਘ ਪਾਲਾ ਵਾਲੀਆ, ਬਲਜੀਤ ਸਿੰਘ ਕਾਲਾ, ਨਰੇਸ਼ ਗੁਪਤਾ, ਟਿੱਟੂ ਭਸੀਨ, ਕਰਨ ਮਹਾਜਨ ਐੱਮਸੀ, ਨਰਿੰਦਰ ਸਿੰਘ ਮਨਸੁ, ਪ੍ਰੇਮ ਅਟਵਾਲ, ਠਾਕੁਰ ਦਾਸ ਗਿੱਲ ਐੱਮਸੀ, ਤਜਿੰਦਰ ਭੰਡਾਰੀ, ਡਾ. ਮਨਜੀਤ ਸਿੰਘ ਐੱਮਸੀ, ਜਗਦੀਸ਼ ਜੱਗੀ, ਓਂਕਾਰ ਅਰੋੜਾ, ਕਨਵ ਪਾਸੀ ਆਦਿ ਹਾਜ਼ਰ ਸਨ।