ਸਹਿ ਵਿੱਦਿਅਕ ਮੁਕਾਬਲਿਆਂ ’ਚ 150 ਤੋਂ ਵੱਧ ਵਿਦਿਆਰਥੀਆਂ ਲਿਆ ਹਿੱਸਾ ਜਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ’ਚ 9 ਸਿੱਖਿਆ ਬਲਾਕਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ
Publish Date: Sat, 28 Nov 2026 09:41 PM (IST)
Updated Date: Sat, 28 Nov 2026 09:43 PM (IST)
ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਬਲਾਕ ਕਪੂਰਥਲਾ-2 ਅਧੀਨ ਪੈਂਦੇ ਹੈਪੀਨੈdਸ ਸਕੂਲ ਧਾਲੀਵਾਲ ਦੋਨਾ ਵਿਖੇ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ, ਡੀਆਰਸੀ ਕਪੂਰਥਲਾ ਹਰਮਿੰਦਰ ਸਿੰਘ ਜੋਸਨ, ਬੀਪੀਈਓ ਕਪੂਰਥਲਾ-2 ਸੰਜੀਵ ਕੁਮਾਰ ਹਾਂਡਾ ਤੇ ਬੀਪੀਈਓ ਕਪੂਰਥਲਾ-1 ਰਾਜੇਸ਼ ਕੁਮਾਰ ਦੇ ਸਾਂਝੇ ਆਦੇਸ਼ਾਂ ਤੇ ਅਕਾਦਮਿਕ ਸਹਾਇਤਾ ਟੀਮ ਕਪੂਰਥਲਾ ਦੀ ਅਗਵਾਈ ਤੇ ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ ਸਟੇਟ ਐਵਾਰਡੀ ਦੀ ਦੇਖਰੇਖ ਹੇਠ ਸਰਕਾਰੀ ਐਲੀਮੈਂਟਰੀ ਹੈਪੀਨੈੱਸ ਸਕੂਲ ਧਾਲੀਵਾਲ ਦੋਨਾ ਵਿਖੇ ਕਰਵਾਏ ਇਨ੍ਹਾਂ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ 9 ਸਿੱਖਿਆ ਬਲਾਕਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਕਤ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਦੌਰਾਨ ਸੁੰਦਰ ਲਿਖਾਈ (ਪੰਜਾਬੀ, ਅੰਗਰੇਜੀ ਤੇ ਹਿੰਦੀ ਭਾਸ਼ਾ), ਕਵਿਤਾ ਗਾਇਨ ਮੁਕਾਬਲਾ, ਬੋਲ ਲਿਖਤ ਮੁਕਾਬਲਾ, ਚਿੱਤਰਕਲਾ ਮੁਕਾਬਲਾ, ਭਾਸ਼ਣ ਮੁਕਾਬਲਾ, ਪਹਾੜੇ ਉਚਾਰਨ ਮੁਕਾਬਲਾ, ਚਿੱਤਰ ਦੇਖ ਕੇ ਕਹਾਣੀ ਬਣਾਉਣਾ, ਆਮ ਗਿਆਨ ਪ੍ਰਤੀਯੋਗਤਾ, ਤਸਵੀਰ ਦੇਖ ਕੇ ਪੈਰਾ ਲਿਖਣਾ, ਬਾਲ ਗੀਤ ਮੁਕਾਬਲਾ, ਕਿਤਾਬ ਪੜ੍ਹਨ ਮੁਕਾਬਲਾ ਆਦਿ ਵੱਖ-ਵੱਖ ਵਿਸ਼ਿਆਂ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਜੋਗਿੰਦਰ ਸਿੰਘ, ਮਨੱਜਾ ਇਰਸ਼ਾਦ, ਹਰਜਿੰਦਰ ਸਿੰਘ ਨਾਂਗਲੂ, ਤਰਸੇਮ ਸਿੰਘ, ਰਾਜੂ ਜੈਨਪੁਰੀ, ਸੁਰਿੰਦਰ ਕੁਮਾਰ, ਕੰਵਰਦੀਪ ਸਿੰਘ, ਹਰਜਿੰਦਰ ਸਿੰਘ ਹੈਰੀ, ਰੇਸ਼ਮ ਲਾਲ, ਕੁਲਦੀਪ ਕੌਰ ਜੋਸਨ, ਕੁਲਦੀਪ ਚੰਦ ਬੂਸੋਵਾਲ਼, ਪਵਨ ਕੁਮਾਰ ਜੋਸ਼ੀ, ਪਰਮਜੀਤ ਕੌਰ, ਜਸਪ੍ਰੀਤ ਕੌਰ, ਅਕਬਰ ਖਾਂ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਲਾਲ, ਨਵਜੋਤ ਸਿੰਘ ਤੇ ਹਰਵਿੰਦਰ ਸਿੰਘ ਵਿਰਦੀ ਆਦਿ ਨੇ ਬਾਖੂਬੀ ਨਿਭਾਈ। ਉਕਤ ਸਹਿ ਵਿੱਦਿਅਕ ਮੁਕਾਬਲਿਆਂ ਨੂੰ ਕਰਵਾਉਣ ਲਈ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ, ਜੈਮਲ ਸਿੰਘ ਸ਼ੇਖੂਪੁਰ, ਬਲਬੀਰ ਸਿੰਘ ਢਪਈ, ਕੰਵਲਪ੍ਰੀਤ ਸਿੰਘ ਕੌੜਾ, ਪੰਕਜ ਧੀਰ ਲੱਖਣ ਖ਼ੁਰਦ, ਡਾ. ਪਰਮਜੀਤ ਕੌਰ ਬੀਆਰਸੀ, ਗੁਰਪ੍ਰੀਤ ਸਿੰਘ ਮੰਗੂਪੁਰ ਬੀਆਰਸੀ, ਹਰਪ੍ਰੀਤ ਸਿੰਘ ਬੀਆਰਸੀ ਆਦਿ ਤੋਂ ਇਲਾਵਾ ਕਪੂਰਥਲਾ ਸਿੱਖਿਆ ਬਲਾਕ ਕਪੂਰਥਲਾ-1, 2 ਤੇ 3 ਦੇ ਸਮੂਹ ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ ਨੇ ਅਹਿਮ ਭੂਮਿਕਾ ਨਿਭਾਈ।