45 ਲੋੜਵੰਦ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ
ਲਾਇਨ ਤਜਿੰਦਰ ਬਾਵਾ ਦੀ ਅਗਵਾਈ ਹੇਠ ਕੀਤੀ 45 ਲੋੜਵੰਦ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਤੇ ਪੈਨਸ਼ਨ ਦੀ ਵੰਡ
Publish Date: Thu, 29 Jan 2026 11:17 PM (IST)
Updated Date: Thu, 29 Jan 2026 11:19 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵੱਲੋਂ ਮਹੀਨਾਵਾਰ ਰਾਸ਼ਨ ਤੇ ਪੈਨਸ਼ਨ ਵੰਡ ਸਮਾਗਮ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਬਾਵਾ ਐੱਮਜੇਐੱਫ ਦੀ ਅਗਵਾਈ ਹੇਠ ਚਿਰਾਗ਼ ਐਸੋਸੀਏਟਸ ਸੁਭਾਸ਼ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਨਆਰਆਈ ਕੁਲਵਿੰਦਰ ਸਿੰਘ ਹਾਲੈਂਡ ਨੇ ਕੀਤੀ ਜਦਕਿ ਗੈਸਟ ਆਫ ਆਨਰ ਵਜੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਵੀਐੱਮ ਗੋਇਲ ਤੇ ਇੰਟਰਨੈਸ਼ਨਲ ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਹਾਜ਼ਰੀ ਲਗਵਾਈ। ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਤੇ ਡਿਸਟ੍ਰਿਕਟ ਚੇਅਰਮੈਨ ਸੁਨੀਲ ਢੀਂਗਰਾ ਵੀ ਉਚੇਰੇ ਤੌਰ ’ਤੇ ਮੌਜੂਦ ਰਹੇ। ਮੁੱਖ ਮਹਿਮਾਨ ਕੁਲਵਿੰਦਰ ਸਿੰਘ ਹਾਲੈਂਡ ਨੇ 45 ਲੋੜਵੰਦ ਔਰਤਾਂ ਨੂੰ ਪੈਨਸ਼ਨ ਅਤੇ ਰਾਸ਼ਨ ਦੇ ਨਾਲ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਗਰਮ ਕੰਬਲ ਭੇਟ ਕਰਨ ਦੀ ਆਰੰਭਤਾ ਕਰਵਾਈ। ਡਿਸਟ੍ਰਿਕਟ ਗਵਰਨਰ ਲਾਇਨ ਗੋਇਲ ਤੇ ਲਾਇਨ ਬੱਚਾਜੀਵੀ ਨੇ ਕਿਹਾ ਕਿ ਲਾਇਨਜ਼ ਕਲੱਬਾਂ ਦਾ ਮੁੱਖ ਟੀਚਾ ਹੀ ਲੋੜਵੰਦਾਂ ਦੀ ਵੱਧ ਤੋਂ ਵੱਧ ਮੱਦਦ ਕਰਨਾ ਹੈ। ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਤੇ ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਨੇ ਭਰੋਸਾ ਜਤਾਇਆ ਕਿ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਇਸੇ ਤਨਦੇਹੀ ਦੇ ਨਾਲ ਲੋਕ ਭਲਾਈ ਦੇ ਕਾਰਜ ਕਰਦੀ ਰਹੇਗੀ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਲਾਇਨ ਅਰੁਣ ਗੋਇਲ ਬਟਾਲਾ, ਕਲੱਬ ਸਕੱਤਰ ਲਾਇਨ ਸੰਤੋਖ ਰਾਜ ਸ਼ੋਕੀ ਟੂਰਾ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਤੇ ਪੀਆਰਓ ਲਾਇਨ ਵਿਜੇ ਅਰੋੜਾ ਤੋਂ ਇਲਾਵਾ ਮਿੰਚੂ ਕਸ਼ਿਅਪ, ਈਸ਼ ਪਰਿੰਜਾ, ਹਨੀ ਗੁਲਾਟੀ, ਪਵਨ ਚਾਵਲਾ ਆਦਿ ਹਾਜ਼ਰ ਸਨ।