ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਨੇ ਕੀਤੀ ਮਹੀਨਾਵਾਰ ਮੀਟਿੰਗ ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਸਬ ਅਰਬਨ ਡਵੀਜ਼ਨ ਦੀ ਮਹੀਨਾਵਾਰ ਮੀਟਿੰਗ
Publish Date: Sun, 01 Nov 2026 09:45 PM (IST)
Updated Date: Sun, 01 Nov 2026 09:47 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਸਬ-ਅਰਬਨ ਡਿਵੀਜ਼ਨ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਆਗੂਆਂ ਨੇ ਦੋਸ਼ ਲਗਾਏ ਕਿ ਡਿਵੀਜ਼ਨ ਦਫਤਰ ਵੱਲੋਂ ਪੈਨਸ਼ਨਾਂ ਰੋਕ ਕੇ ਖੱਜਲ-ਖਰਾਬ ਕੀਤਾ ਜਾ ਰਿਹਾ ਹੈ, ਏਰੀਅਰ ਦੀਆਂ ਕਿਸ਼ਤਾਂ ਮਨਮਰਜ਼ੀ ਨਾਲ ਪਾਈਆਂ ਜਾਂਦੀਆਂ ਹਨ, ਦਫਤਰ ਵਿੱਚ ਸੁਣਨ ਵਾਲਾ ਕੋਈ ਨਹੀਂ ਹੈ ਕਿਉਂਕਿ ਲੈਜਰ ਉਪਰ ਲੰਮੇ ਸਮੇਂ ਟੈਕਨੀਕਲ ਕਾਮਾ ਕੰਮ ਕਰਦਾ ਹੈ, ਜਿਸ ਦੀ ਕੋਈ ਜਿਮੇਵਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦਾ ਫ਼ੈਸਲਾ ਹੈ ਕਿ ਕਿਸੇ ਦੀ ਪੈਨਸ਼ਨ ਰੋਕੀ ਨਹੀਂ ਜਾ ਸਕਦੀ ਪਰ ਸਬ ਅਰਬਨ ਡਿਵੀਜ਼ਨ ਵਿੱਚ 4 ਤੋ 5 ਮਹੀਨਿਆਂ ਦੀਆਂ ਸਬੰਧਤ ਮੁਲਾਜ਼ਮਾਂ ਦੀ ਘਟੀਆ ਪਹੁੰਚ ਕਰਕੇ ਪੈਨਸ਼ਨਰਾਂ ਨੂੰ ਸਮਾਜ ਵਿੱਚ ਬੇਇੱਜ਼ਤ ਹੋਣਾ ਪੈ ਰਿਹਾ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਡਿਵੀਜ਼ਨ ਦਫਤਰ ਅੱਗੇ ਧਰਨਾ ਦੇਣ ਵਾਸਤੇ ਐਕਸੀਅਨ ਨੋਟਿਸ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸਰਕਲ ਪ੍ਰਧਾਨ ਮਹੰਮਦ ਯੂਨਿਸ ਅੰਸਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਵਕੀਲਾਂ ਨੂੰ ਮੋਟੀਆਂ ਫੀਸਾਂ ਦੇ ਕੇ ਫਜੂਲ ਪੈਸਾ ਬਰਬਾਦ ਕਰ ਰਹੀ ਹੈ। ਉਨਾਂ ਦੱਸਿਆ ਕਿ ਸਰਕਾਰ ਦੇ ਖਿਲਾਫ਼ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾਣਾ ਹੈ, ਜਿਸ ਵਿੱਚ 17 ਨਵੰਬਰ ਨੂੰ ਕਪੂਰਥਲਾ ਤੋਂ ਪੈਨਸ਼ਨਰ ਜਾਣਗੇ। ਡਿਵੀਜ਼ਨ ਪ੍ਧਾਨ ਸਵਿੰਦਰ ਸਿੰਘ ਬਟਾਰੀ ਨੇ ਕਿਹਾ ਕਿ ਐਕਸੀਅਨ ਨੂੰ ਦੱਸਿਆ ਗਿਆ ਕਿ ਪੈਨਸ਼ਨਾਂ ਨਹੀਂ ਮਿਲ ਰਹੀਆਂ। ਸਟੇਜ ਦੀ ਕਾਰਵਾਈ ਇੰਜੀ. ਹਰਪਾਲ ਸਿੰਘ ਸਕੱਤਰ ਨੇ ਨਿਭਾਈ। ਮੀਟਿੰਗ ਵਿੱਚ ਚਰਨ ਸਿੰਘ ਕੌੜਾ, ਨਿਰਮਲ ਰਾਏ, ਅਲੈਗਜ਼ੈਂਡਰ ਵਿਲੀਅਮ, ਜੈਲ ਸਿੰਘ, ਆਤਮਾ ਸਿੰਘ, ਇੰਜੀ. ਸ਼ਿਵ ਦਰਸ਼ਨ ਕਪੂਰ, ਚਰਨ ਦਾਸ, ਤਰਸੇਮ ਸਿੰਘ, ਇੰਜੀ. ਅਵਤਾਰ ਸਿੰਘ ਥਿੰਦ ਆਦਿ ਹਾਜ਼ਰ ਸਨ।