ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ ਪੈਂਨਸ਼ਨਰਜ ਅੇਸੋਸੀਏਸ਼ਨ ਦੀ ਹੋਈ ਮਹੀਨਾਵਾਰ ਮੀਟਿੰਗ
Publish Date: Thu, 05 Nov 2026 07:01 PM (IST)
Updated Date: Thu, 05 Nov 2026 07:02 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਡਿਵੀਜ਼ਨ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਗੀਤਾ ਭਵਨ ਮੰਦਰ ਮਾਡਲ ਟਾਊਨ ਵਿਖੇ ਮੰਡਲ ਪ੍ਰਧਾਨ ਹੰਸ ਰਾਜ ਦੀ ਅਗਵਾਈ ਹੇਠ ਕੀਤੀ ਗਈ।ਸਭ ਤੋਂ ਪਹਿਲਾਂ ਪ੍ਰਦੀਪ ਕੁਮਾਰ ਸ਼ਰਮਾ ਜੀ ਦੀ ਧਰਮ ਪਤਨੀ ਪ੍ਰਵੀਨ ਲਤਾ ਸ਼ਰਮਾ ਜੀ ਦੀ ਮੌਤ 27/10/2026 ਨੂੰ ਹੋ ਗਈ ਸੀ, ਨੂੰ ਦੋ ਮਿੰਟ ਦਾ ਮੌਨ ਰੱਖਿਆ ਗਿਆ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਪੈਨਸ਼ਨਰਜ਼ ਦੇ ਪੈਂਡਿੰਗ ਕੰਮਾਂ ਮਸਲਿਆਂ ਨੂੰ ਹੱਲ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਪੰਜਾਬ ਦੀ ਹੈਂਕੜਬਾਜ਼ ਸਰਕਾਰ ਖਿਲਾਫ ਲੜੇ ਜਾ ਰਹੇ ਸ਼ੰਘਰਸ਼ ਤਹਿਤ ਮਿਤੀ 5 ਤੇ 6 ਨਵੰਬਰ ਨੂੰ ਮੁਲਾਜ਼ਮ ਸਾਥੀ ਸਮੂਹਿਕ ਛੁੱਟੀ ਲੈਕੇ ਕੰਮਕਾਜ ਬੰਦ ਕਰਨਗੇ। ਅੱਗੇ ਮਿਤੀ 13 ਨਵੰਬਰ ਤੋਂ 19 ਨਵੰਬਰ 2026 ਤੱਕ ਚੰਡੀਗੜ੍ਹ ਦੇ ਸੈਕਟਰ 34 ਵਿੱਚ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਦਿਨ 18 ਨਵੰਬਰ ਨੂੰ ਆਪਣੀ ਵਾਰੀ ਅਨੁਸਾਰ ਸ਼ਮੂਲੀਅਤ ਕਰਨ ਦੀ ਤਿਆਰੀ ਲਈ ਸਲਾਹ ਮਸ਼ਵਰਾ ਕੀਤਾ ਗਿਆ। ਮੀਟਿੰਗ ’ਚ ਆਏ ਪੈਨਸ਼ਨਰਾਂ ਨੇ ਸੂਬੇ ਵੱਲੋਂ ਲੱਗਾਏ ਕੋਟੇ ਤੋਂ ਵੀ ਵੱਧ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਹ ਜਾਣਕਾਰੀ ਜਸਵੰਤ ਵਸ਼ਿਸ਼ਟ ਸਕੱਤਰ ਮੰਡਲ ਫਗਵਾੜਾ ਵੱਲੋਂ ਪ੍ਰੈੱਸ ਨੂੰ ਦਿੱਤੀ ਗਈ ਹੈ। ਇਸ ਮੌਕੇ ਜਲੰਧਰ ਸਰਕਲ ਦੇ ਸਕੱਤਰ ਪ੍ਰੇਮ ਲਾਲ ਉਚੇਚੇ ਤੌਰ ’ਤੇ ਮੀਟਿੰਗ ਵਿੱਚ ਹਾਜ਼ਰ ਹੋਏ ਤੇ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖਿਲਾਫ਼ ਚੱਲ ਰਹੇ ਸੰਘਰਸ਼ਾਂ ਵਿਚ ਕੋਈ ਅਣਗਹਿਲੀ ਜਾ ਢਿੱਲ ਬਿੱਲਕੁਲ ਨਾ ਵਰਤੀ ਜਾਵੇ ਤੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਉਲੀਕੇ ਐਕਸ਼ਨਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ। ਇਸ ਮੌਕੇ ਗੰਗਾ ਰਾਮ, ਮੁਲਖ ਰਾਜ, ਚੁੰਨੀ ਲਾਲ, ਗੁਰਪਾਲ ਕਿਸ਼ਨ ਸਿੰਘ, ਧਨੀ ਰਾਮ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਹੰਸ ਰਾਜ ਪ੍ਰਧਾਨ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।