ਨੰਬਰਦਾਰ ਯੂਨੀਅਨ ਨੇ ਕੀਤੀ ਮਹੀਨਾਵਾਰ ਮੀਟਿੰਗ ਇਕਾਈ ਸੁਲਤਾਨਪੁਰ ਲੋਧੀ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Tue, 01 Sep 2026 09:59 PM (IST)
Updated Date: Tue, 01 Sep 2026 10:01 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਦੀ ਮਹੀਨਾਵਾਰ ਮੀਟਿੰਗ ਅੱਜ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਈ। ਇਹ ਮੀਟਿੰਗ ਨੰਬਰਦਾਰ ਯੂਨੀਅਨ ਇਕਾਈ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਮੰਗਲ ਸਿੰਘ ਭੱਟੀ ਵਾਈਸ ਪ੍ਰਧਾਨ ਕਪੂਰਥਲਾ ਤੇ ਜਰਨਲ ਸਕੱਤਰ ਕੁਲਦੀਪ ਸਿੰਘ ਸਾਂਗਰਾ, ਸੁਖਦੇਵ ਸਿੰਘ ਕਬੀਰਪੁਰ ਮੁੱਖ ਪ੍ਰੈੱਸ ਸਕੱਤਰ ਤੇ ਅਮਰਜੀਤ ਸਿੰਘ ਫੌਜੀ ਕਲੋਨੀ ਕੈਸ਼ੀਅਰ ਸੁਲਤਾਨਪੁਰ ਲੋਧੀ ਹਾਜ਼ਰ ਹੋਏ। ਮੀਟਿੰਗ ਦੌਰਾਨ ਨੰਬਰਦਾਰ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਨੰਬਰਦਾਰਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ, ਸਰਕਾਰੀ ਕਰਮਚਾਰੀਆਂ ਖਿਲਾਫ਼ ਹੋ ਰਹੀ ਧੱਕੇਸ਼ਾਹੀ ਪ੍ਰਤੀ ਵੀ ਚਿੰਤਾ ਪ੍ਰਗਟ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ ਸਰਕਾਰ ਨੇ ਕੀਤੇ ਨੰਬਰਦਾਰਾਂ ਨਾਲ ਵਾਅਦੇ ਨਾ ਪੂਰੇ ਕਰਨ ’ਤੇ ਰੋਸ ਪ੍ਰਗਟ ਕੀਤਾ ਗਿਆ। ਨੰਬਰਦਾਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਸਬੰਧੀ ਸਰਕਾਰ ਨੇ ਢਿੱਲਮੱਠ ਵਰਗੀ ਨੀਤੀ ਜਾਰੀ ਰੱਖੀ ਤਾਂ ਭਾਈਚਾਰਾ ਅਸੈਂਬਲੀ ਚੋਣਾਂ ਦੌਰਾਨ ਸਖਤ ਵਿਰੋਧ ਕਰੇਗਾ। ਇਸ ਮੌਕੇ ਅਮਰਜੀਤ ਸਿੰਘ ਫੌਜੀ ਕਲੋਨੀ ਨੂੰ ਕੈਸ਼ੀਅਰ ਤੇ ਸੁਖਦੇਵ ਸਿੰਘ ਕਬੀਰਪੁਰ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਨੰਬਰਦਾਰ ਜੁਗਰਾਜ ਸਿੰਘ ਫਰੀਦ ਸਰਾਏ, ਨੰਬਰਦਾਰ ਗੁਰਪ੍ਰੀਤ ਸਿੰਘ ਚੱਕਬੱਤੀ ਬਾਲੂ ਬਹਾਦਰ, ਨੰਬਰਦਾਰ ਗੁਰਪ੍ਰੀਤ ਸਿੰਘ ਮੰਗੂਪੁਰ, ਨੰਬਰਦਾਰ ਮੁਖਤਿਆਰ ਸਿੰਘ ਬਾਊਪੁਰ, ਨੰਬਰਦਾਰ ਵਿਰਸਾ ਸਿੰਘ ਬੰਦੂ ਜਦੀਦ, ਨੰਬਰਦਾਰ ਹੀਰਾ ਸਿੰਘ ਸ਼ੇਖ ਮਾਂਗਾ, ਨੰਬਰਦਾਰ ਸੁਖਰਾਜ ਸਿੰਘ ਸ਼ੇਖ ਮਾਂਗਾ, ਨੰਬਰਦਾਰ ਨਿਰਮਲ ਸਿੰਘ ਸ਼ੇਖ ਮਾਂਗਾ, ਨੰਬਰਦਾਰ ਸੰਤੋਖ ਕੁਮਾਰ ਭਾਗੋ ਬੁੱਢਾ, ਨੰਬਰਦਾਰ ਹਰਜੀਤ ਸਿੰਘ ਬੂਸੋਵਾਲ, ਨੰਬਰਦਾਰ ਜੋਗਿੰਦਰ ਕੁਮਾਰ ਬੂਸ਼ੋਵਾਲ, ਨੰਬਰਦਾਰ ਤੀਰਥ ਸਿੰਘ ਪਹਿਲਵਾਨ, ਨੰਬਰਦਾਰ ਲਹਿਬਰ ਸਿੰਘ ਸਿੰਘ ਸਰਾਏ ਜੱਟਾਂ, ਨੰਬਰਦਾਰ ਭਜਨ ਸਿੰਘ ਭਾਗੋ ਰਾਈਆਂ, ਨੰਬਰਦਾਰ ਰੇਸ਼ਮ ਸਿੰਘ ਬਿਧੀ ਪੁਰ, ਨੰਬਰਦਾਰ ਕਰਨੈਲ ਸਿੰਘ ਸੂਜੋਕਾਲੀਆ, ਨੰਬਰਦਾਰ ਗੁਰਮੀਤ ਸਿੰਘ ਅਹਿਮਦਪੁਰ, ਨੰਬਰਦਾਰ ਮਲਕੀਤ ਸਿੰਘ ਮਹੱਬਲੀਪੁਰ ਆਦਿ ਹਾਜ਼ਰ ਸਨ।