ਜੱਟ ਸਭਾ ਵੈੱਲਫੇਅਰ ਸੋਸਾਇਟੀ ਨੇ ਕੀਤਾ ਵਿਚਾਰ-ਵਟਾਂਦਰਾ ਜੱਟ ਸਭਾ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Tue, 01 Sep 2026 10:02 PM (IST)
Updated Date: Tue, 01 Sep 2026 10:04 PM (IST)
ਪ੍ਰਵਾਸੀਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜੱਟ ਸਭਾ ਵੈੱਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਸਰਪ੍ਰਸਤ ਸੰਤੋਖ ਸਿੰਘ ਭਾਗੋ ਰਾਈਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਹੋਈ। ਇਸ ਮੌਕੇ ਜੱਟ ਸਭਾ ਵੈੱਲਫੇਅਰ ਸੁਸਾਇਟੀ ਦੇ ਵੱਡੀ ਗਿਣਤੀ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਸੁਸਾਇਟੀ ਦੀ ਕਾਰਜ ਕੁਸ਼ਲਤਾ ਤੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜੱਟ ਸਭਾ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਦੀ ਮੌਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਕੁਝ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਸੁਲਤਾਨਪੁਰ ਲੋਧੀ ਦੇ ਚੜਦੇ ਪਾਸੇ ਪਿੰਡ ਮਹੱਬਲੀਪੁਰ, ਨਸੀਰੇਵਾਲ, ਗਿੱਲਾਂ, ਅਮਰਜੀਤਪੁਰ ਦੇ ਏਰੀਏ ਵਿੱਚੋਂ ਲੰਘਦੀ ਡਰੇਨ ਵਿੱਚ ਲੋਕਾਂ ਵੱਲੋਂ ਫਸਲਾਂ ਬੀਜਣ ਦੀ ਪੁਰਜ਼ੋਰ ਨਿਖੇਦੀ ਕੀਤੀ ਗਈ। ਮੀਟਿੰਗ ਦੌਰਾਨ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੀ ਸੜਕ ਦੇ ਕੰਪਨੀ ਵੱਲੋਂ ਸਬੰਧਤ ਠੇਕੇਦਾਰ ਵੱਲੋਂ ਡਰੇਨ ਵਿੱਚ ਪਾਈਪਾਂ ਰੱਖ ਕੇ ਜੋ ਛੋਟਾ ਜਿਹਾ ਨੀਵਾਂ ਪੁਲ ਬਣਾਇਆ ਹੋਇਆ ਹੈ ਜਿਸ ਨਾਲ ਭਾਰੀ ਬਾਰਿਸ਼ਾਂ ਵਿੱਚ ਇਲਾਕੇ ਨੂੰ ਡੋਬਣ ਦਾ ਖਤਰਾ ਬਣਿਆ ਹੋਇਆ ਹੈ, ਕੰਪਨੀ ਇਸ ਪੁਲ ਨੂੰ ਤੁਰੰਤ ਉਸ ਜਗ੍ਹਾ ਤੋਂ ਹਟਾਵੇ। ਇਸ ਮੌਕੇ ਸੜਕਾਂ ਦੇ ਆਲੇ ਦੁਆਲੇ ਪ੍ਰਵਾਸੀਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀ ਸਖਤ ਨਿੰਦਾ ਕਰਦਿਆਂ ਪ੍ਰਵਾਸੀਆਂ ਵੱਲੋਂ ਬਣਾਈਆਂ ਝੁੱਗੀਆਂ ਨੂੰ ਤੁਰੰਤ ਹਟਾਉਣ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਜਾਇਜ਼ ਮੰਗਾਂ ਵੱਲ ਪ੍ਰਸ਼ਾਸਨ ਵੱਲੋਂ ਧਿਆਨ ਨਾ ਦਿੱਤਾ ਗਿਆ ਤਾਂ ਜੱਟ ਸਭਾ ਵੱਲੋਂ ਸੰਘਰਸ਼ ਉਲੀਕਿਆ ਜਾਵੇਗਾ। ਮੀਟਿੰਗ ਦੌਰਾਨ ਉਚੇਚੇ ਤੌਰ ’ਤੇ ਹਾਜ਼ਰ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ, ਮਹਿੰਦਰਪਾਲ ਸਿੰਘ ਸੋਹੀ, ਦਰਬਾਰਾ ਸਿੰਘ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ, ਅਜੀਤ ਸਿੰਘ ਔਜਲਾ ਜਨਰਲ ਸਕੱਤਰ, ਸੁਖਜਿੰਦਰ ਸਿੰਘ ਕਬੀਰਪੁਰ, ਸਾਧੂ ਸਿੰਘ, ਬਾਬਾ ਅਵਤਾਰ ਸਿੰਘ, ਕੁੰਦਨ ਸਿੰਘ ਚੱਕਾਂ ਸਾਬਕਾ ਸਰਪੰਚ, ਹਰਜੋਤ ਸਿੰਘ, ਕੁਲਦੀਪ ਸਿੰਘ ਸਰੂਪਵਾਲ, ਨੰਬਰਦਾਰ ਨਿਰਮਲ ਸਿੰਘ ਸ਼ੇਖਮਾਂਗਾ, ਜਗਜੀਤ ਸਿੰਘ ਭਾਗੋਰਾਈਆਂ, ਸਰਵਣ ਸਿੰਘ, ਲਹਿੰਬਰ ਸਿੰਘ, ਵਿਰਸਾ ਸਿੰਘ ਮੰਡ,ਹਰਜੀਤ ਸਿੰਘ, ਲਖਵਿੰਦਰ ਸਿੰਘ ਤਾਸ਼ ਪੁਰ, ਹਰਵੰਤ ਸਿੰਘ ਵੜੈਚ, ਸੁਰਿੰਦਰ ਸਿੰਘ, ਸੁਖਪਾਲ ਸਿੰਘ, ਜਗਰੂਪ ਸਿੰਘ, ਬਲਜੀਤ ਸਿੰਘ, ਹਜਾਰਾ ਸਿੰਘ ਤਲਵੰਡੀ ਚੌਧਰੀਆਂ , ਸੁਖਚੈਨ ਸਿੰਘ, ਬਲਦੇਵ ਸਿੰਘ ਆਹਲੀ, ਜਗਰੂਪ ਸਿੰਘ ਆਹਲੀ, ਵਿਜੇ, ਰਾਜ ਮੋਹਣ, ਗੁਰਵਿੰਦਰ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ, ਨੰਬਰਦਾਰ ਜੁਗਰਾਜ ਸਿੰਘ ਆਦਿ ਵੀ ਹਾਜ਼ਰ ਸਨ।