ਮੁਹੱਲਾ ਢੰਡਿਆਂ ’ਚ ਸਮਸਿਆਵਾਂ ਦੀ ਭਰਮਾਰ : ਕੋਹਲੀ/ਅਰਸ਼ਜੋਤ
ਮੁਹੱਲਾ ਢੰਡਿਆਂ ਵਿੱਚ ਸਮਸਿਆਵਾਂ ਦੀ ਭਰਮਾਰ : ਕੋਹਲੀ/ਅਰਸ਼ਜੋਤ
Publish Date: Thu, 29 Jan 2026 10:19 PM (IST)
Updated Date: Thu, 29 Jan 2026 10:22 PM (IST)

--ਨੌਜਵਾਨ ਆਗੂਆਂ ਦੀ ਮੀਟਿੰਗ ’ਚ ਸਮਸਿਆਵਾਂ ਦੇ ਹੱਲ ਬਾਰੇ ਹੋਈ ਚਰਚਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਥਾਨਕ ਮੁਹੱਲਾ ਢੰਡਿਆ ਵਿਖੇ ਸਮਾਜ ਸੇਵਕ ਮਾਸਟਰ ਨਰੇਸ਼ ਕੋਹਲੀ ਤੇ ਅਰਸ਼ਜੋਤ ਦੀ ਅਗਵਾਈ ਹੇਠ ਨੌਜਵਾਨ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਵਿਚ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਸਟਰ ਨਰੇਸ਼ ਕੋਹਲੀ ਤੇ ਅਰਸ਼ਜੋਤ ਨੇ ਦੱਸਿਆ ਕਿ ਮੁਹੱਲੇ ਵਿਚ ਸਮੱਸਿਆ ਦੀ ਭਰਮਾਰ ਹੋਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਹੱਲਾ ਵਾਸੀ ਸਫਾਈ ਪ੍ਰਬੰਧਾਂ, ਪਾਰਕਿੰਗ ਤੇ ਅਵਾਰਾ ਕੁੱਤਿਆਂ ਵਰਗੀਆਂ ਸਮੱਸਿਆਵਾਂ ਨਾਲ ਲੰਮੇ ਸਮੇਂ ਤੋਂ ਜੂਝ ਰਹੇ ਹਨ। ਮੀਟਿੰਗ ਵਿਚ ਸਮੂਹ ਮੈਂਬਰਾਂ ਦੇ ਵਿਚਾਰਾਂ ਨੂੰ ਸੁਨਣ ਮਗਰੋਂ ਫੈਸਲਾ ਲਿਆ ਗਿਆ ਕਿ ਮੁਹੱਲੇ ਦੀ ਐਂਟਰੀ ’ਤੇ ਲੋਹੇ ਦੇ ਪੋਲ ਲਗਵਾਏ ਜਾਣਗੇ ਤਾਂ ਜੋ ਅਣਜਾਣ ਵਿਅਕਤੀ ਇਥੇ ਗੱਡੀਆਂ ਖੜੀਆਂ ਨਾ ਕਰਨ। ਉਨ੍ਹਾਂ ਨੇ ਦੱਸਿਆ ਕਿ ਮੁਹੱਲੇ ਵਿਚ ਇਤਿਹਾਸਿਕ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ ਤੇ ਇਸਦੇ ਨਾਲ ਹੀ ਗੁਰਦੁਆਰਾ ਸਿਹਰਾ ਸਾਹਿਬ ਜਿਥੇ ਹਰ ਰੋਜ਼ ਸੰਗਤਾਂ ਨਤਮਸਤਕ ਹੋਣ ਪਹੁੰਚ ਰਹੀਆਂ ਹਨ। ਕੋਹਲੀ ਨੇ ਕਿਹਾ ਕਿ ਸਫਾਈ ਪ੍ਰਬੰਧਾਂ ਦੀ ਮਾੜੀ ਹਾਲਤ ਕਾਰਨ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਮੂਹ ਨੌਜਵਾਨ ਮੁਹੱਲੇ ਦੀ ਐਂਟਰੀ ’ਤੇ ਸਫਾਈ ਦਾ ਪ੍ਰਬੰਧ ਕਰਨ ਲਈ ਮੁਹਿੰਮ ਸ਼ੁਰੂ ਕਰਨਗੇ ਤੇ ਅਵਾਰਾ ਕੁੱਤਿਆਂ ਦੀ ਵੱਧ ਰਹੀ ਆਬਾਦੀ ਸਬੰਧੀ ਵੀ ਨਗਰ ਕੌਂਸਲ ਦਫਤਰ ਨੂੰ ਮੰਗ-ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਸੰਨੀ ਸ਼ੋਰੀ, ਪ੍ਰਦੀਪ ਭਾਰਦਵਾਜ, ਮਨਦੀਪ ਕੁਮਾਰ, ਪੁਨੀਤ ਚੱਢਾ, ਰਿਸ਼ਬ ਸੇਠੀ, ਆਰਿਅਨ ਮਲਹੋਤਰਾ, ਰਜੇਸ਼ ਸੇਠੀ, ਸੌਰਵ ਚੋਪੜਾ, ਦੀਪਕ ਜੋਸ਼ੀ, ਲਾਲੀ, ਡਿੰਪਲ ਟਕਸਾਲੀ, ਸੁਨੀਲ, ਅਕਸ਼ਿਤ ਧੀਰ, ਬ੍ਰਿਜ ਸ਼ਰਮਾ, ਦਿਨੇਸ਼ ਸ਼ਰਮਾ, ਦੀਪਾ, ਲਵਲੀ, ਸੰਜੀਵ ਆਦਿ ਹਾਜ਼ਰ ਸਨ।