ਵਿਧਾਇਕ ਰਾਣਾ ਨੇ ਵਰਦੀ ਪੁਆਇੰਟ ਦਾ ਕੀਤਾ ਉਦਘਾਟਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਧੁਨਿਕ ਵਰਦੀ ਪੁਆਇੰਟ ਸ਼ੋਅਰੂਮ ਦਾ ਕੀਤਾ ਉਦਘਾਟਨ
Publish Date: Sat, 19 Sep 2026 07:15 PM (IST)
Updated Date: Sat, 19 Sep 2026 07:17 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਤਲਵੰਡੀ ਚੌਧਰੀਆਂ ਰੋਡ ਤੇ ਇੱਕ ਨਵੇਂ ਤੇ ਆਧੁਨਿਕ ‘ਵਰਦੀ ਪੁਆਇੰਟ’ ਸ਼ੋਅਰੂਮ ਦਾ ਉਦਘਾਟਨ ਕੀਤਾ ਗਿਆ। ਸ਼ੋਅਰੂਮ ਦਾ ਉਦਘਾਟਨ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਇਲਾਕੇ ਦੇ ਕਈ ਪਤਵੰਤੇ ਤੇ ਕਾਰੋਬਾਰੀ ਮੌਜੂਦ ਸਨ। ਸ਼ੋਅਰੂਮ ਸੰਚਾਲਕ ਰਿਤੇਸ਼ ਧੀਰ ਨੇ ਮੀਡੀਆ ਨੂੰ ਦੱਸਿਆ ਕਿ ਸ਼ੋਅਰੂਮ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਸਕੂਲ ਵਰਦੀਆਂ, ਟਰੈਕ ਸੂਟ, ਜੁੱਤੇ, ਸਟੇਸ਼ਨਰੀ ਤੇ ਉੱਚ-ਗੁਣਵੱਤਾ ਵਾਲੀਆਂ ਵਰਦੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਇੱਕ ਛੱਤ ਹੇਠ ਵਾਜਬ ਕੀਮਤਾਂ ਤੇ ਮਿਲਣਗੀਆਂ। ਸ਼ੋਅਰੂਮ ਵਿੱਚ ਆਧੁਨਿਕ ਡਿਜ਼ਾਈਨ ਤੇ ਆਰਾਮਦਾਇਕ ਫੈਬਰਿਕ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਦਘਾਟਨ ਮੌਕੇ ਪਹੁੰਚੇ ਮੁੱਖ ਮਹਿਮਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ੋਅਰੂਮ ਦੇ ਮਾਲਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਆਧੁਨਿਕ ਸ਼ੋਅਰੂਮ ਦੇ ਉਦਘਾਟਨ ਨਾਲ ਸਥਾਨਕ ਲੋਕਾਂ ਨੂੰ ਹੁਣ ਚੰਗੀ ਗੁਣਵੱਤਾ ਵਾਲੀਆਂ ਵਰਦੀਆਂ ਲਈ ਬਾਹਰ ਨਹੀਂ ਜਾਣਾ ਪਵੇਗਾ। ਉਦਘਾਟਨ ਮੌਕੇ ਸ਼ੋਅਰੂਮ ਦੇ ਸੰਚਾਲਕ ਰਿਤੇਸ਼ ਧੀਰ ਨੇ ਪਹਿਲੇ ਹਫ਼ਤੇ ਗਾਹਕਾਂ ਲਈ ਵਿਸ਼ੇਸ਼ ਛੋਟ ਦਾ ਐਲਾਨ ਵੀ ਕੀਤਾ ਹੈ। ਇਸ ਮੌਕੇ ਰਮੇਸ਼ ਧੀਰ, ਡਾ. ਅਨਮੋਲ ਧੀਰ, ਅਮਿਤ ਧੀਰ, ਰਾਹੁਲ ਧੀਰ, ਹੇਮਾਂਗ ਸੱਭਰਵਾਲ, ਰਾਜਨ ਸਭਰਵਾਲ ਜਲੰਧਰ ਵਾਲੇ, ਗੀਤਾਂਸ਼ ਧੀਰ, ਕੌਂਸਲਰ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ, ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਮੋਗਲਾ, ਕੌਂਸਲਰ ਕਸ਼ਮੀਰ ਸਿੰਘ, ਕੌਂਸਲਰ ਪਵਨ ਕਨੌਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਦੀਪਕ ਧੀਰ, ਹੇਮੰਤ ਧੀਰ, ਦੀਪਕ ਨਈਅਰ, ਸਾਬਕਾ ਕੌਂਸਲਰ ਪ੍ਰਿਤਪਾਲ ਸਿੰਘ ਚੀਮਾ, ਮਾ. ਰਵਿੰਦਰ ਠਾਕੁਰ, ਗੋਰਾ ਗੁਜਰਾਲ, ਵਿਸ਼ਾਲ ਧੀਰ, ਡਿੰਪਲ ਟੰਡਨ, ਰਜਤ ਚਾਵਲਾ ਜਸਪਾਲ ਚਾਵਲਾ ਆਦਿ ਵੀ ਹਾਜ਼ਰ ਸਨ।