ਜਗਰਾਤੇ ’ਚ ਵਿਧਾਇਕ ਧਾਲੀਵਾਲ ਨੇ ਕੀਤੀ ਸ਼ਿਰਕਤ ਯੂਥ ਹਿੰਦੂ ਵੈਲਫੇਅਰ ਸੋਸਾਇਟੀ ਦੇ ਸਮਾਗਮ ਚ ਵਿਧਾਇਕ ਧਾਲੀਵਾਲ ਨੇ ਕੀਤੀ ਸ਼ਿਰਕਤ
Publish Date: Sun, 18 Oct 2026 06:51 PM (IST)
Updated Date: Sun, 18 Oct 2026 06:54 PM (IST)
ਯੂਥ ਹਿੰਦੂ ਵੈੱਲਫੇਅਰ ਸੋਸਾਇਟੀ ਵੱਲੋਂ ਕਰਵਾਇਆ ਗਿਆ ਸਾਲਾਨਾ ਜਗਰਾਤਾ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਯੂਥ ਹਿੰਦੂ ਵੈੱਲਫੇਅਰ ਸੋਸਾਇਟੀ, ਉਂਕਾਰ ਨਗਰ ਨਜ਼ਦੀਕ ਸ਼ਿਵ ਮੰਦਰ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦਾ ਜਗਰਾਤਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਚੇਅਰਮੈਨ ਰਵਿੰਦਰ ਗੁਪਤਾ, ਪ੍ਰਧਾਨ ਪੱਪੂ ਯਾਦਵ, ਸਮਰ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮਾਤਾ ਦੇ ਭਗਤਾਂ ਨੇ ਹਾਜ਼ਰੀ ਭਰ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਲਈ ਪੂਰੀ, ਖੀਰ ਤੇ ਸਬਜ਼ੀ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਉਨ੍ਹਾਂ ਦੇ ਨਾਲ ਫਗਵਾੜਾ ਕਾਂਗਰਸ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਵਿਨੋਦ ਬਰਮਾਨੀ, ਪੰਜਾਬ ਇੰਟਕ ਦੇ ਉਪ ਪ੍ਰਧਾਨ, ਕਾਂਗਰਸੀ ਆਗੂ ਸੁਨੀਲ ਪਾਂਡੇ, ਸੁਸ਼ੀਲ ਮੈਣੀ, ਸੋਹਨ ਲਾਲ, ਹੰਸ ਸ਼ਰਮਾ, ਸ਼ਰਧਾ ਨੰਦ ਸਿੰਘ, ਸੋਨੂੰ ਸ਼ਾਮਾ, ਯੋਗਿੰਦਰ ਮਾਨ, ਕਮੇਟੀ ਪ੍ਰਧਾਨ ਰਵਿੰਦਰ ਗੁਪਤਾ ਲਾਲਾ, ਪੱਪੂ ਠੇਕੇਦਾਰ, ਹਰਿੰਦਰ ਸਿੰਘ, ਸਮਰ ਗੁਪਤਾ ਤੇ ਮਨੋਜ ਠਾਕੁਰ, ਬਲਵੀਰ ਠਾਕੁਰ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਤੇ ਕਮੇਟੀ ਮੈਂਬਰਾਂ ਨੇ ਹਾਜ਼ਰੀ ਭਰੀ। ਜਗਰਾਤੇ ਦੌਰਾਨ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਤੇ ਮਾਹੌਲ ਭਗਤੀਮਈ ਬਣਿਆ ਰਿਹਾ। ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।