ਵਿਧਾਇਕ ਧਾਲੀਵਾਲ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ
Publish Date: Sat, 18 Jul 2026 07:42 PM (IST)
Updated Date: Sat, 18 Jul 2026 07:43 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਪੰਜਾਬ ਕਾਂਗਰਸ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਫਗਵਾੜਾ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਤਹਿਤ ਵਿਸ਼ੇਸ਼ ਮੀਟਿੰਗ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ (ਰਿਟਾ. ਆਈਏਐੱਸ) ਦੇ ਗ੍ਰਹਿ ਵਿਖੇ ਉਨ੍ਹਾਂ ਦੀ ਹਾਜ਼ਰੀ ’ਚ ਹੋਈ। ਮੀਟਿੰਗ ਵਿੱਚ ਸੀਨੀਅਰ ਕਾਂਗਰਸੀ ਆਗੂ ਸੁਦੇਸ਼ ਸ਼ਰਮਾ, ਅਸ਼ੋਕ ਡੀਲਕਸ, ਗੁਰਜੀਤ ਪਾਲ ਵਾਲੀਆ, ਤਜਿੰਦਰ ਬਾਵਾ ਅਤੇ ਮੁਨੀਸ਼ ਪ੍ਰਭਾਕਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਮੁਕੇਸ਼ ਭਾਟੀਆ ਨੂੰ ਉਪ ਪ੍ਰਧਾਨ, ਵਿਪਨ ਸ਼ਰਮਾ ਅਤੇ ਵਿਪਨ ਕੁਮਰਾ ਨੂੰ ਜਨਰਲ ਸਕੱਤਰ, ਮੁਨੀਸ਼ ਢੱਲਾ, ਮਨਜੀਤ ਕੁਮਾਰ, ਯੁਵਰਾਜ ਯੂਵੀ, ਅੰਕਿਤ ਗੁਪਤਾ ਅਤੇ ਸੰਨੀ ਕੁਮਾਰ ਨੂੰ ਸਕੱਤਰ, ਤੁਲਸੀ ਰਾਮ ਖੋਸਲਾ ਨੂੰ ਸਪੋਕਸਪਰਸਨ ਅਤੇ ਗੁਰਨੇਕ ਸਿੰਘ ਬਿੰਨਿੰਗ ਨੂੰ ਟਰਾਂਸਪੋਰਟ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ। ਇਸੇ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੰਗਠਨ ਦੇ ਵਿਸਥਾਰ ਲਈ ਇੰਸਪੈਕਟਰ ਨਰਿੰਦਰ ਸਿੰਘ, ਮੋਹਨ ਸਿੰਘ, ਤਰਸੇਮ ਕਲੂਚਾ, ਡਾ. ਜੋਗਿੰਦਰ ਪਾਲ ਬੱਤਰਾ, ਡਾ. ਰਮਨ ਸ਼ਰਮਾ, ਪਰਸ਼ੋਤਮ ਲਾਲ, ਪਰਮਜੀਤ ਕੁਮਾਰ ਕਾਕਾ, ਸੁਭਾਸ਼ ਕੁਮਾਰ, ਅਵਤਾਰ ਸਿੰਘ ਤਾਰੀ ਅਤੇ ਸ਼ੋਂਕੀ ਰਾਮ ਪਾਰਸ ਨੂੰ ਮੰਡਲ ਪ੍ਰਧਾਨ ਨਿਯੁਕਤ ਐਲਾਨਿਆ। ਉਨ੍ਹਾਂ ਸਮੂਹ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਵਿਧਾਇਕ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਨਵੇਂ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਬੂਥ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਵਰਕਰ ਨੂੰ ਹੁਣ ਤੋਂ ਹੀ ਲੋਕਾਂ ਵਿੱਚ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੁੱਟ ਜਾਣਾ ਚਾਹੀਦਾ ਹੈ। ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਕਰ ਨੂੰ ਬਣਦਾ ਸਨਮਾਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਮੀਟਿੰਗ ਵਿੱਚ ਸੁਨੀਲ ਪਾਂਡੇ, ਅਵਿਨਾਸ਼ ਗੁਪਤਾ, ਆਦਰਸ਼ ਪਾਹਵਾ, ਹੰਸ ਰਾਜ, ਨਰਿੰਦਰ ਠੇਕੇਦਾਰ, ਸ਼ੰਕਰ ਝਾਂਝੀ, ਪਰਮਜੀਤ ਧਰਮਸੋਤ, ਸ਼ਮਸ਼ੇਰ ਭਾਰਤੀ, ਜਤਿੰਦਰ ਕੌਰ, ਸੁਰਜੀਤ ਕੌਰ, ਗੁਰਦੀਪ ਕੌਰ, ਡਾ. ਅਸ਼ਵਨੀ, ਭਾਗਮਲ ਕੌਲਸਰ, ਰਾਜੀਵ ਸੂਦ, ਨਰਿੰਦਰ ਸਿੰਘ, ਤਰਨਜੀਤ ਨਾਮਧਾਰੀ, ਅਮਿਤ ਅਰੋੜਾ, ਪ੍ਰੇਮਪਾਲ ਸਰੋਆ, ਹਰਵਿੰਦਰ ਸਿੰਘ ਬਾਬਾ ਬੁੱਢੂ, ਸ਼ਰਦਾ ਨੰਦ, ਰਵਿੰਦਰ ਕੌਰ ਮੰਗਲੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।