- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੇ ਸੋਨੀ, ਫਗਵਾੜਾ : ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਨ ਸੀਟੂ ਸਟਰਾਅ ਮੈਨੇਜਮੈਂਟ ਵਿਜੇ ਸੋਨੀ, ਫਗਵਾੜਾ : ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਨ ਸੀਟੂ ਸਟਰਾਅ ਮੈਨੇਜਮੈਂਟ

ਵਿਜੇ ਸੋਨੀ, ਫਗਵਾੜਾ : ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਅਧੀਨ ਡਾ. ਪਰਮਜੀਤ ਸਿੰਘ ਮਹੇ ਖੇਤੀਬਾੜੀ ਅਫਸਰ ਫਗਵਾੜਾ ਦੀ ਅਗਵਾਈ ਹੇਠ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਪਿੰਡ ਜਗਤਪੁਰ ਜੱਟਾਂ ਅਤੇ ਨਿਹਾਲਗੜ ਦੀਆਂ ਸਹਿਕਾਰੀ ਸਭਾਵਾਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਡਾ. ਪਰਮਜੀਤ ਸਿੰਘ ਮਹੇ ਨੇ ਕਿਹਾ ਕਿ ਕਿਸਾਨ ਘੱਟ ਸਮੇ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਂਦ ਕਰਿਆ ਕਰਨ ਤਾਂ ਜ਼ੋ ਸਮੇ ਦੀ ਬਚਤ ਦੇ ਨਾਲ ਨਾਲ ਪਰਾਲੀ ਵੀ ਘੱਟ ਬਣੇ ਅਤੇ ਪਰਾਲੀ ਨੂੰ ਸੰਭਾਲਣ ਲਈ ਵੀ ਜਿਆਦਾ ਮਿਹਨਤ ਮੁਸ਼ਕਤ ਨਾ ਕਰਨੀ ਪਵੇ। ਉਨਾਂ੍ਹ ਕਿਸਾਨਾਂ ਨੰੁੂ ਬੇਨਤੀ ਕੀਤੀ ਕਿ ਜੇਕਰ ਅਸੀ ਆਪਣੀਆਂ ਆਉਣ ਵਾਲੀਆ ਪੀੜੀਆਂ ਬਚਾਉਣੀਆਂ ਹਨ ਤਾਂ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਜੇਕਰ ਅਸੀ ਪਰਾਲੀ ਨੂੰ ਖੇਤ ਵਿੱਚ ਹੀ ਜਜ਼ਬ ਕਰੀਏ ਤਾਂ ਸਾਡੀ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਕੋਮਲ,ਮਾਨਵ ਵਿਕਾਸ ਸੰਸਥਾ ਨੇ ਨਿਭਾਈ। ਸਹਿਕਾਰੀ ਸਭਾਵਾਂ ਦੇ ਸੈਕਟਰੀ ਬਲਵੀਰ ਸਿੰਘ ਅਤੇ ਵਿਜ਼ੈ ਕੁਮਾਰ ਨੇ ਆਏ ਕਿਸਾਨਾਂ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ।ਿ ਵਭਾਗ ਦੇ ਕਰਮਚਾਰੀ ਧਰਮਵੀਰ,ਸੰਦੀਪ,ਬਲਵੰਤ ਰਾਏ,ਰੋਸ਼ਨ ਨੇ ਕੈਂਪ ਨੂੰ ਕਾਮਯਾਬ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।ਰਣਵੀਰ ਸਿੰਘ ਪ੍ਰਧਾਨ,ਸ਼ਵੀ ਸਿੰਘ ਬੈਂਕ ਮਨੈਜਰ,ਬਲਦੇਵ ਸਿੰਘ,ਲਛਮਣ ਸਿੰਘ,ਜਗਤਾਰ ਸਿੰਘ ਪ੍ਰਧਾਨ,ਪ੍ਰਭਜੀਤ ਸਿੰਘ,ਕਰਨੈਲ ਸਿੰਘ,ਜ਼ਸਵੀਰ ਸਿੰਘ,ਅਵਤਾਰ ਸਿੰਘ ਆਦਿ ਹਾਜਰ ਸਨ।