ਆਤਮਹੱਤਿਆ ਰੋਕਣ ਲਈ ਮੈਂਟਲ ਹੈਲਥ ਅਵੇਅਰਨੇਸ ਵਰਕਸ਼ਾਪ ਕਰਵਾਈ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਵੈਲਨੈਸ ਕਲੱਬ ਵੱਲੋਂ ਮੈਂਟਲ ਹੈਲਥ ਅਵੇਅਰਨੇਸ ਵਰਕਸ਼ਾਪ ਦਾ ਆਯੋਜਨ
Publish Date: Thu, 10 Sep 2026 08:12 PM (IST)
Updated Date: Thu, 10 Sep 2026 08:13 PM (IST)
--ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਵਰਲਡ ਸੁਸਾਇਡ ਪ੍ਰੀਵੈਂਨਸ਼ਨ ਡੇ ਦੇ ਮੌਕੇ ਦਿਤਾ ਗਿਆ ਸਾਕਾਰਾਤਮਕ ਸੰਦੇਸ਼ --ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਹੀ ਆਤਮਹੱਤਿਆ ਰੋਕਥਾਮ ਦਾ ਪਹਿਲਾ ਕਦਮ : ਕਾਮਾਯਨੀ ਬਾਲੀ ਮਹਾਬਲ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਵੈਲਨੈੱਸ ਕਲੱਬ ਵੱਲੋਂ ਵਰਲਡ ਸੂਸਾਇਡ ਪ੍ਰੀਵੈਂਨਸ਼ਨ ਡੇ ਦੇ ਮੌਕੇ ਵਿਦਿਆਰਥੀਆਂ ਲਈ ਹੈਲਥ ਅਵੇਅਰਨੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਿਊਮਨ ਰਾਈਟਸ ਵਕੀਲ ਮਿਸ ਕਾਮਾਯਨੀ ਬਾਲੀ ਮਹਾਬਲ, ਜੋ ਇਮੋਸ਼ਨਲ ਸਪੋਰਟ ਐਂਡ ਸੂਸਾਇਡ ਪ੍ਰੀਵੈਂਸ਼ਨ ਲਈ ਕੰਮ ਕਰਨ ਵਾਲੀ ਮੰਨੀ-ਪ੍ਰਮੰਨੀ ਸੰਸਥਾ ਅਨਕਹੀ ਨਾਲ ਜੁੜੀ ਹੋਈ ਹੈ, ਨੇ ਵਿਸ਼ੇ ਮਾਹਿਰ ਵਜੋਂ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨਾਲ ਮਾਨਸਿਕ ਸਿਹਤ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬਹੁਤ ਹੀ ਸਰਲ ਤੇ ਪ੍ਰਭਾਵਸ਼ਾਲੀ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਤਣਾਅ, ਚਿੰਤਾ, ਨਕਾਰਾਤਮਕ ਵਿਚਾਰਾਂ ਤੇ ਭਾਵਨਾਤਮਕ ਦਬਾਅ ਨਾਲ ਕਿਵੇਂ ਸਿਹਤਮੰਦ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ, ਲੋੜ ਪੈਣ ’ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਮਾਹਿਰਾਂ ਤੋਂ ਸਹਾਇਤਾ ਲੈਣ ਤੇ ਮੁਸ਼ਕਲ ਸਮੇਂ ਵਿੱਚ ਹੌਂਸਲਾ ਬਣਾਈ ਰੱਖਣ ਲਈ ਪ੍ਰੇਰਿਤ ਵੀ ਕੀਤਾ। ਮਿਸ ਮਹਾਬਲ ਨੇ ਵਿਦਿਆਰਥੀਆਂ ਨੂੰ ਆਪਣੀ ਮਾਨਸਿਕ ਸਿਹਤ ਨੂੰ ਪਹਿਲ ਦੇਣ ਤੇ ਜੀਵਨ ਦੀਆਂ ਚੁਣੌਤੀਆਂ ਦਾ ਸਕਾਰਾਤਮਕ ਢੰਗ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਵੈੱਲਨੈੱਸ ਕਲੱਬ ਦੀ ਟੀਮ ਸੁਪ੍ਰਿਆ ਸ਼ਰਮਾ ਤੇ ਮੁਕਤੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਇਸ ਪ੍ਰਕਾਰ ਦੇ ਵਿਸ਼ੇ ਅੱਜ ਦੇ ਸਮੇਂ ਦੀ ਲੋੜ ਹਨ।