ਡਰੱਗ ਸਰਵੇਖਣ ਮਾਣਭੱਤਾ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ : ਐਨੂਮੇਰੇਟਰ
ਡਰੱਗ ਸਰਵੇਖਣ ਮਾਣਭੱਤਾ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਐੱਸ ਡੀ ਐਮ ਫਗਵਾੜਾ ਨੂੰ ਦਿੱਤਾ ਗਿਆ ਮੰਗ ਪੱਤਰ
Publish Date: Fri, 30 Oct 2026 06:29 PM (IST)
Updated Date: Fri, 30 Oct 2026 06:31 PM (IST)
ਐੱਸਡੀਐੱਮ ਫਗਵਾੜਾ ਨੂੰ ਦਿੱਤਾ ਗਿਆ ਮੰਗ ਪੱਤਰ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬਲਾਕ ਫਗਵਾੜਾ ਦੇ ਡਰੱਗ ਸਰਵੇਖਣ ਵਿੱਚ ਲੱਗੇ ਐਨੂਮੇਰੇਟਰਾਂ ਦਾ ਇਕ ਵਫਦ ਅਕਬਰ ਖਾਂ ਤੇ ਕਮਲੇਸ਼ ਰਾਣੀ ਦੀ ਅਗਵਾਈ ਵਿੱਚ ਐੱਸਡੀਐੱਮ ਫਗਵਾੜਾ ਨਵਜੋਤ ਸ਼ਰਮਾ ਜੀ ਨੂੰ ਮਿਲਿਆ ਤੇ ਸਰਵੇ ਕਰਨ ਉਪਰੰਤ ਮਾਣਭੱਤਾ ਦੀ ਪੂਰੀ ਰਾਸ਼ੀ ਬੈਂਕ ਖਾਤਿਆਂ ਵਿੱਚ ਜਾਰੀ ਨਾ ਕਰਨ ਦੇ ਰੋਸ ਵਜੋਂ ਇਕ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਸਾਰੇ ਐਨੂਮੇਰੇਟਰਾਂ ਵੱਲੋ ਆਪਣੀ ਡਿਊਟੀ ਪੂਰੀ ਲਗਨ ਨਾਲ ਨਿਭਾਈ ਸੀ ਤੇ ਸਮੇਂ ਸਿਰ ਆਪਣਾ ਕੰਮ ਪੂਰਾ ਵੀ ਕੀਤਾ ਸੀ ਪ੍ਰੰਤੂ ਅੱਜ ਤੱਕ ਪੂਰੀ ਰਾਸ਼ੀ ਬੈਂਕ ਖਾਤਿਆਂ ਵਿੱਚ ਜਾਰੀ ਨਹੀਂ ਹੋਈ ਹੈ, ਜਿਸ ਕਾਰਨ ਸਮੂਹ ਐਨੂਮੇਰੇਟਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਐੱਸਡੀਐੱਮ ਫਗਵਾੜਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਬਕਾਇਆ ਰਾਸ਼ੀ ਜਾਰੀ ਕਰਵਾ ਕੇ ਸਮੂਹ ਐਨੂਮੇਰੇਟਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿਤੀ ਜਾਵੇਗੀ। ਇਸ ਮੌਕੇ ਜਸਬੀਰ ਭੰਗੂ, ਡੋਲੀ ਬਤਰਾ, ਹਰਮਨ, ਕਾਮਨੀ ਦੇਵੀ, ਜਸਵੀਰ ਕੌਰ, ਸੁਰਿੰਦਰ ਕੌਰ, ਸੁਖਨੰਦਨ ਕੌਰ, ਸੁਖਵੀਰ ਕੌਰ, ਰਮੇਸ਼ ਸਿੰਘ, ਗੁਰਮੀਤ ਸਿੰਘ, ਮੋਹਿਤ ਕੁਮਾਰ, ਸਨਮਦੀਪ, ਤਾਹਿਰਾ, ਨੇਹਾ ਗਾਂਧੀ ਆਦਿ ਹਾਜ਼ਰ ਸਨ।